Home » Microsoft CEO ਸੱਤਿਆ ਨਡੇਲਾ ਦੇ ਬੇਟੇ ਦਾ ਦੇਹਾਂਤ, ਇਸ ਗੰਭੀਰ ਬੀਮਾਰੀ ਨਾਲ ਸੀ ਪੀੜਤ…
Home Page News World World News

Microsoft CEO ਸੱਤਿਆ ਨਡੇਲਾ ਦੇ ਬੇਟੇ ਦਾ ਦੇਹਾਂਤ, ਇਸ ਗੰਭੀਰ ਬੀਮਾਰੀ ਨਾਲ ਸੀ ਪੀੜਤ…

Spread the news

ਮਾਈਕ੍ਰੋਸਾਫਟ ਦੀ ਦਿੱਗਜ ਤਕਨੀਕੀ ਕੰਪਨੀ ਮਾਈਕ੍ਰੋਸਾਫਟ ਦੇ ਸੀਈਓ ਸੱਤਿਆ ਨਡੇਲਾ ਦੇ ਬੇਟੇ ਜ਼ੈਨ ਨਡੇਲਾ ਦਾ ਦੇਹਾਂਤ ਹੋ ਗਿਆ ਹੈ। ਜ਼ੈਨ ਨਡੇਲਾ ਦੀ ਉਮਰ 26 ਸਾਲ ਸੀ ਅਤੇ ਉਹ ਸੇਰੇਬ੍ਰਲ ਪਾਲਸੀ ਨਾਂ ਦੀ ਬਿਮਾਰੀ ਨਾਲ ਪੈਦਾ ਹੋਇਆ ਸੀ, ਜੋ ਕਿ ਇੱਕ ਨਿਊਰੋਲੌਜੀਕਲ ਵਿਕਾਰ ਹੈ। ਮਾਈਕ੍ਰੋਸਾਫਟ ਨੇ ਆਪਣੇ ਕਰਮਚਾਰੀਆਂ ਨੂੰ ਇੱਕ ਈਮੇਲ ਰਾਹੀਂ ਸੱਤਿਆ ਨਡੇਲਾ ਦੇ ਬੇਟੇ ਦੀ ਮੌਤ ਦੀ ਜਾਣਕਾਰੀ ਦਿੱਤੀ ਹੈ।

ਜ਼ੈਨ ਨਡੇਲਾ ਬਚਪਨ ਤੋਂ ਹੀ ਸੇਰੇਬ੍ਰਲ ਪਾਲਸੀ ਤੋਂ ਪੀੜਤ ਸਨ। ਇਹ ਨਿਊਰੋਲੌਜੀਕਲ ਡਿਸਆਰਡਰ ਹੈ ਜਿਸ ਕਾਰਨ ਬੱਚਾ ਹਿੱਲਣ ਤੋਂ ਅਸਮਰੱਥ ਹੁੰਦਾ ਹੈ। ਜ਼ੈਨ ਵੀ ਇਸ ਬਿਮਾਰੀ ਤੋਂ ਪ੍ਰਭਾਵਿਤ ਸੀ ਅਤੇ 26 ਸਾਲ ਦੀ ਉਮਰ ਵਿੱਚ ਉਸਦੀ ਮੌਤ ਹੋ ਗਈ।