Home » UNGA ‘ਚ ਰੂਸ ਦੇ ਖਿਲਾਫ 141 ਦੇਸ਼ਾਂ ਨੇ ਦਿੱਤਾ ਵੋਟ, 5 ਨੇ ਦਿੱਤਾ ਸਮਰਥਨ, ਭਾਰਤ ਨੇ ਨਹੀਂ ਦਿੱਤਾ ਵੋਟ…
Home Page News World World News

UNGA ‘ਚ ਰੂਸ ਦੇ ਖਿਲਾਫ 141 ਦੇਸ਼ਾਂ ਨੇ ਦਿੱਤਾ ਵੋਟ, 5 ਨੇ ਦਿੱਤਾ ਸਮਰਥਨ, ਭਾਰਤ ਨੇ ਨਹੀਂ ਦਿੱਤਾ ਵੋਟ…

Spread the news

 ਬੁੱਧਵਾਰ ਦੁਪਹਿਰ ਨੂੰ 193 ਮੈਂਬਰੀ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਨੇ ਯੂਕਰੇਨ ਵਿੱਚ ਰੂਸੀ ਹਮਲੇ ਨੂੰ ਤੁਰੰਤ ਖ਼ਤਮ ਕਰਨ ਅਤੇ ਸਾਰੀਆਂ ਰੂਸੀ ਫੌਜਾਂ ਦੀ ਵਾਪਸੀ ਦੀ ਮੰਗ ਕਰਨ ਵਾਲੇ ਮਤੇ ‘ਤੇ ਵੋਟਿੰਗ ਕੀਤੀ ਗਈ। ਇਸ ਵੋਟਿੰਗ ਦੌਰਾਨ 141 ਦੇਸ਼ਾਂ ਨੇ ਰੂਸ ਦੇ ਖਿਲਾਫ ਵੋਟ ਕੀਤਾ, ਜਦਕਿ 5 ਦੇਸ਼ਾਂ ਨੇ ਰੂਸ ਦਾ ਸਮਰਥਨ ਕੀਤਾ। ਇਸ ਵੋਟਿੰਗ ਵਿੱਚ 35 ਦੇਸ਼ ਗੈਰਹਾਜ਼ਰ ਰਹੇ। ਭਾਰਤ ਨੇ ਵੀ ਵੋਟਿੰਗ ਵਿੱਚ ਹਿੱਸਾ ਨਹੀਂ ਲਿਆ। ਯੂਰਪ ਦੇ ਆਰਥਿਕ ਤੌਰ ‘ਤੇ ਖੁਸ਼ਹਾਲ ਦੇਸ਼ਾਂ ਤੋਂ ਲੈ ਕੇ ਪ੍ਰਸ਼ਾਂਤ ਮਹਾਸਾਗਰ ਦੇ ਛੋਟੇ ਟਾਪੂ ਦੇਸ਼ ਤੱਕ ਕਈ ਦੇਸ਼ਾਂ ਨੇ ਯੂਕਰੇਨ ‘ਤੇ ਰੂਸ ਦੇ ਹਮਲੇ ਦੀ ਨਿੰਦਾ ਕੀਤੀ।

ਸੰਯੁਕਤ ਰਾਸ਼ਟਰ ਮਹਾਸਭਾ ਦੇ ਐਮਰਜੈਂਸੀ ਸੈਸ਼ਨ ਵਿੱਚ ਕਿਊਬਾ ਅਤੇ ਉੱਤਰੀ ਕੋਰੀਆ ਸਮੇਤ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਕੁਝ ਸਮਰਥਕ ਵੀ ਹਨ। ਇਸ ਤੋਂ ਇਲਾਵਾ ਸੂਰੀਨਾਮ ਅਤੇ ਦੱਖਣੀ ਅਫਰੀਕਾ ਵਰਗੇ ਕੁਝ ਦੇਸ਼ਾਂ ਨੇ ਮਸੌਦੇ ਦੇ ਮਤੇ ‘ਤੇ ਕੋਈ ਸਟੈਂਡ ਨਹੀਂ ਲਿਆ ਅਤੇ ਸੰਕਟ ਦੇ ਸਥਾਈ ਹੱਲ ਲਈ ਸਮਝੌਤਾ ਅਤੇ ਕੂਟਨੀਤੀ ਦਾ ਰਸਤਾ ਅਪਣਾਉਣ ਦੀ ਅਪੀਲ ਕੀਤੀ ਹੈ।

ਸੁਰੱਖਿਆ ਪ੍ਰੀਸ਼ਦ ਦੇ ਮਤਿਆਂ ਦੇ ਉਲਟ, ਜਨਰਲ ਅਸੈਂਬਲੀ ਦਾ ਮਤਾ ਕਾਨੂੰਨੀ ਤੌਰ ‘ਤੇ ਬੰਧਨਯੋਗ ਨਹੀਂ ਹੈ, ਪਰ ਅੰਤਰਰਾਸ਼ਟਰੀ ਰੁਖ ਨੂੰ ਦਰਸਾਉਂਦਾ ਹੈ। ਮੰਗਲਵਾਰ ਰਾਤ ਤੱਕ ਪ੍ਰਸਤਾਵ ਦੇ 94 ਸਹਿ-ਪ੍ਰਾਯੋਜਕ ਸੀ। ਇਨ੍ਹਾਂ ਵਿੱਚ ਅਫਗਾਨਿਸਤਾਨ ਅਤੇ ਮਿਆਂਮਾਰ ਵਰਗੇ ਕਈ ਦੇਸ਼ਾਂ ਦਾ ਸ਼ਾਮਲ ਹੋਣਾ ਸੰਯੁਕਤ ਰਾਸ਼ਟਰ ਦੇ ਡਿਪਲੋਮੈਟਾਂ ਲਈ ਹੈਰਾਨੀ ਵਾਲੀ ਗੱਲ ਹੈ।