ਜਦੋਂ ਤੋਂ ਰੂਸ ਨੇ ਯੂਕਰੇਨ ‘ਤੇ ਹਮਲਾ ਕੀਤਾ ਹੈ, ਲਗਪਗ 250 ਕੰਪਨੀਆਂ ਨੇ ਦੇਸ਼ ਤੋਂ ਕਾਰੋਬਾਰ ਵਾਪਸ ਲੈ ਲਿਆ ਹੈ ਜਾਂ ਕੰਮਕਾਜ ਕੱਟ ਦਿੱਤੇ ਹਨ। ਯੇਲ ਸਕੂਲ ਆਫ਼ ਮੈਨੇਜਮੈਂਟ ਦੇ ਅਨੁਸਾਰ 24 ਫਰਵਰੀ ਨੂੰ ਯੂਕਰੇਨ ‘ਤੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਹਮਲੇ ਤੋਂ ਬਾਅਦ ਤੋਂ ਅਮਰੀਕਾ ਤੇ ਯੂਰਪ ਦੀਆਂ ਕੰਪਨੀਆਂ ਮਾਸਕੋ ਛੱਡ ਰਹੀਆਂ ਹਨ।
ਹਾਲ ਹੀ ‘ਚ Netflix, Tiktok, Samsung ਨੇ ਵੀ ਰੂਸ ਛੱਡਣ ਦਾ ਐਲਾਨ ਕੀਤਾ ਹੈ। ਰੂਸ ਛੱਡਣ, ਰੂਸ ਨਾਲ ਸਬੰਧ ਤੋੜਨ ਜਾਂ ਦੇਸ਼ ਵਿੱਚ ਆਪਣੇ ਕੰਮਕਾਜ ਦੀ ਸਮੀਖਿਆ ਕਰਨ ਵਾਲੀਆਂ ਕੰਪਨੀਆਂ ਦੀ ਇੱਕ ਲੰਬੀ ਸੂਚੀ ਹੈ। ਉਹ ਅਜਿਹਾ ਇਸ ਲਈ ਕਰ ਰਹੇ ਹਨ ਕਿਉਂਕਿ ਲੜਾਈ ਜਾਰੀ ਰਹਿਣ ਨਾਲ ਵਿੱਤੀ ਜ਼ੋਖ਼ਮ ਵਧਦੇ ਜਾ ਰਹੇ ਹਨ। ਰੂਸ ‘ਤੇ ਵਧਦੀਆਂ ਅੰਤਰਰਾਸ਼ਟਰੀ ਪਾਬੰਦੀਆਂ, ਯੁੱਧ ਕਾਰਨ ਹਵਾਈ ਖੇਤਰ ਅਤੇ ਆਵਾਜਾਈ ਲਿੰਕਾਂ ਦਾ ਬੰਦ ਹੋਣਾ ਅਤੇ ਸਵਿਫਟ ਦਾ ਬਾਹਰ ਜਾਣਾ ਕਾਰੋਬਾਰੀ ਸੰਚਾਲਨ ਵਿਚ ਰੁਕਾਵਟ ਬਣ ਰਿਹਾ ਹੈ।