Home » ਫਗਵਾੜਾ ‘ਚ ਰਹਿ ਰਿਹਾ ਨਿਊਜ਼ੀਲੈਂਡ ਦਾ ਠੱਗ ਟ੍ਰੈਵਲ ਏਜੰਟ ਅੰਮ੍ਰਿਤਸਰ ਏਅਰਪੋਰਟ ”ਤੇ ਕਾਬੂ …
Home Page News India India News NewZealand

ਫਗਵਾੜਾ ‘ਚ ਰਹਿ ਰਿਹਾ ਨਿਊਜ਼ੀਲੈਂਡ ਦਾ ਠੱਗ ਟ੍ਰੈਵਲ ਏਜੰਟ ਅੰਮ੍ਰਿਤਸਰ ਏਅਰਪੋਰਟ ”ਤੇ ਕਾਬੂ …

Spread the news

ਆਕਲੈਂਡ(ਡੇਲੀ ਖ਼ਬਰ)ਲੋਕਾਂ ਨੂੰ ਵਿਦੇਸ਼ ਭੇਜਣ ਦੇ ਲਾਰੇ ਲਾ ਕੇ ਵਿਦੇਸ਼ੀ ਧਰਤੀ ‘ਤੇ ਸੈਟਲ ਕਰਨ ਦੇ ਸਬਜ਼ਬਾਗ ਵਿਖਾ ਕੇ ਉਨ੍ਹਾਂ ਤੋਂ ਕਥਿਤ ਤੌਰ ‘ਤੇ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲੇ ਇਕ ਸ਼ਾਤਿਰ ਟ੍ਰੈਵਲ ਏਜੰਟ ਨੂੰ ਅੰਮ੍ਰਿਤਸਰ ਏਅਰਪੋਰਟ ‘ਤੇ ਕਾਬੂ ਕਰਨ ਦੀ ਸਨਸਨੀਖੇਜ਼ ਸੂਚਨਾ ਮਿਲੀ ਹੈ।ਮੀਡੀਆ ਨੂੰ ਜਾਣਕਾਰੀ ਸਾਂਝੀ ਕਰਦਿਆਂ ਫਗਵਾੜਾ ਦੇ ਐੱਸ. ਪੀ. ਹਰਿੰਦਰਪਾਲ ਸਿੰਘ ਨੇ ਦੱਸਿਆ ਕਿ ਏਅਰਪੋਰਟ ‘ਤੇ ਕਾਬੂ ਕੀਤੇ ਗਏ ਆਰੋਪੀ ਟ੍ਰੈਵਲ ਏਜੰਟ ਨੂੰ ਫਗਵਾੜਾ ਪੁਲਸ ਦੀ ਟੀਮ ਨੇ ਹਿਰਾਸਤ ‘ਚ ਲੈ ਲਿਆ ਹੈ, ਜਿਸ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਐੱਸ. ਪੀ. ਨੇ ਦੱਸਿਆ ਕਿ ਆਰੋਪੀ ਟ੍ਰੈਵਲ ਏਜੰਟ ਦੀ ਪਛਾਣ ਕ੍ਰਿਸ ਨੀਲ ਰੈੱਡੀ ਵਜੋਂ ਹੋਈ ਹੈ, ਜੋ ਨਿਊਜ਼ੀਲੈਂਡ ‘ਚ ਰਹਿੰਦਾ ਹੈ ਅਤੇ ਇਨ੍ਹੀਂ ਦਿਨੀਂ ਹਦੀਆਬਾਦ (ਫਗਵਾੜਾ) ਨੇੜੇ ਵਿਆਹ ਕਰਵਾ ਕੇ ਰਹਿ ਰਿਹਾ ਸੀ, ਜਿਸ ਦੇ ਖ਼ਿਲਾਫ਼ ਥਾਣਾ ਸਿਟੀ ਫਗਵਾੜਾ ਵਿਖੇ ਲੱਖਾਂ ਰੁਪਏ ਦੀ ਧੋਖਾਧੜੀ ਦੇ 3 ਕੇਸ ਦਰਜ ਹਨ। ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਟ੍ਰੈਵਲ ਏਜੰਟ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਸੀ ਪਰ ਉਹ ਪੁਲਸ ਹੱਥ ਨਹੀਂ ਲੱਗ ਰਿਹਾ ਸੀ। ਇਸ ਖ਼ਿਲਾਫ਼ ਫਗਵਾੜਾ ਪੁਲਸ ਵੱਲੋਂ ਲੁਕਆਊਟ ਨੋਟਿਸ ਵੀ ਜਾਰੀ ਕੀਤਾ ਗਿਆ ਸੀ, ਜਿਸ ਦੇ ਆਧਾਰ ‘ਤੇ ਏਅਰ ਪੋਰਟ ‘ਤੇ ਆਰੋਪੀ ਨੂੰ ਰੋਕਿਆ ਗਿਆ ਤੇ ਇਸ ਦੀ ਸੂਚਨਾ ਫਗਵਾੜਾ ਪੁਲਸ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਆਰੋਪੀ ਟ੍ਰੈਵਲ ਏਜੰਟ ਨੂੰ ਫਗਵਾੜਾ ਪੁਲਸ ਦੀ ਟੀਮ ਨੇ ਮੌਕੇ ‘ਤੇ ਪੁੱਜ ਕੇ ਆਪਣੀ ਹਿਰਾਸਤ ‘ਚ ਲੈ ਲਿਆ। ਉਨ੍ਹਾਂ ਕਿਹਾ ਕਿ ਏਜੰਟ ‘ਤੇ 90 ਲੱਖ ਰੁਪਏ ਦੇ ਕਰੀਬ ਧੋਖਾਧੜੀ ਕਰਨ ਦੇ ਆਰੋਪ ਹਨ।