ਆਕਲੈਂਡ(ਬਲਜਿੰਦਰ ਰੰਧਾਵਾ)ਸਮੋਆ ਵਿੱਚ ਲਗਾਤਾਰ ਵੱਧ ਰਹੇ ਕੋਰੋਨਾ ਦੇ ਕੇਸਾਂ ਕਾਰਨ ਜਾਰੀ ਲੌਕਡਾਊਨ ਨੂੰ ਆਉਂਦੀ 5 ਅਪ੍ਰੈਲ ਤੱਕ ਵਧਾਉਣ ਦਾ ਫੈਸਲਾ ਲਿਆ ਗਿਆ ਹੈ।ਪ੍ਰਧਾਨ ਮੰਤਰੀ ਫਿਆਮੇ ਨਾਓਮੀ ਮਾਟਾਓਫਾ ਨੇ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੌਕਡਾਊਨ ਦੌਰਾਨ ਕਿਸੇ ਵੀ ਤਰ੍ਹਾਂ ਦੇ ਇੱਕਠ ‘ਤੇ ਜਾਂ ਧਾਰਮਿਕ ਥਾਂਵਾਂ ‘ਤੇ ਇੱਕਠੇ ਹੋਣ ‘ਤੇ ਰੋਕ ਅਮਲ ਵਿੱਚ ਰਹੇਗੀ। ਇਸ ਲੌਕਡਾਊਨ ਦੌਰਾਨ ਗੈਰ-ਜਰੂਰੀ ਕਾਰੋਬਾਰ ਵੀ ਬੰਦ ਰਹਿਣਗੇ।ਦੱਸਦੀਏ ਕਿ ਸਮੋਆ ਵਿੱਚ ਪਹਿਲਾਂ ਕੇਸ ਬੀਤੇ ਹਫਤੇ ਵੀਰਵਾਰ ਸਾਹਮਣੇ ਆਇਆ ਸੀ, ਜਦੋਂ ਇੱਕ ਯਾਤਰੀ ਜਹਾਜ ਨਿਊਜੀਲੈਂਡ ਤੋਂ ਸਮੋਆ ਪੁੱਜਾ ਸੀ।
ਪ੍ਰਧਾਨ ਮੰਤਰੀ ਫਿਆਮੇ ਨਾਓਮੀ ਨੇ ਸਮੋਆ ਵਾਸੀਆਂ ਨੂੰ ਵੈਕਸੀਨ ਲਗਵਾਉਣ ਤੇ ਸਿਹਤ ਸਬੰਧੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾਂ ਕਰਨ ਦੀ ਗੱਲ ਆਖੀ ਹੈ।