Home » ਮੁੱਖ ਮੰਤਰੀ ਦੀ ਜ਼ਮਾਨਤ ਜ਼ਬਤ ਹੋਈ ਸੀ,ਮੈਨੂੰ ਤਾ ਫਿਰ ਵੀ 40 ਹਜ਼ਾਰ ਵੋਟਾਂ ਪਈਆਂ ਨੇ…
Home Page News India NewZealand

ਮੁੱਖ ਮੰਤਰੀ ਦੀ ਜ਼ਮਾਨਤ ਜ਼ਬਤ ਹੋਈ ਸੀ,ਮੈਨੂੰ ਤਾ ਫਿਰ ਵੀ 40 ਹਜ਼ਾਰ ਵੋਟਾਂ ਪਈਆਂ ਨੇ…

Spread the news

ਆਕਲੈਂਡ(ਬਲਜਿੰਦਰ ਰੰਧਾਵਾ)ਪਿਛਲੇ ਮਹੀਨੇ ਪੰਜਾਬ ‘ਚ ਹੋਈਆਂ ਵਿਧਾਨਸਭਾ ਚੋਣਾਂ ਵਿੱਚ ਮਸ਼ਹੂਰ ਗਾਇਕ ਅਤੇ ਕਾਂਗਰਸ ਆਗੂ ਸਿੱਧੂ ਮੂਸੇਵਾਲਾ ਨੇ ਪਹਿਲੀ ਵਾਰ ਚੋਣਾਂ ਵਿਚ ਮਿਲੀ ਹਾਰ ‘ਤੇ ਆਪਣੀ ਚੁੱਪੀ ਤੋੜੀ ਹੈ। ਮੂਸੇਵਾਲਾ ਨੇ ਇਕ ਸ਼ੋਅ ਦੌਰਾਨ ਕਿਹਾ ਕਿ ਲੋਕ ਮੇਰੀ ਹਾਰ ਦਾ ਮਜ਼ਾਕ ਉਡਾ ਰਹੇ ਹਨ। ਜੋ ਅੱਜ ਪੰਜਾਬ ਦੇ ਮੁੱਖ ਮੰਤਰੀ (ਭਗਵੰਤ ਮਾਨ) ਬਣੇ ਹਨ,  15 ਸਾਲ ਪਹਿਲਾਂ ਉਹਨਾਂ ਦੀ ਜ਼ਮਾਨਤ ਜ਼ਬਤ ਹੋ ਗਈ ਸੀ। ਮੈਨੂੰ 40 ਹਜ਼ਾਰ ਵੋਟਾਂ ਪਈਆਂ, ਮੇਰੀ ਜ਼ਮਾਨਤ ਜ਼ਬਤ ਨਹੀਂ ਹੋਈ।ਮੂਸੇਵਾਲਾ ਨੇ ਕਿਹਾ ਕਿ ਇਹ ਕੁੰਭ ਮੇਲਾ ਨਹੀਂ ਹੈ। ਅਗਲੀ ਵਾਰ ਫਿਰ ਲੜਾਂਗਾ। ਮੂਸੇਵਾਲਾ ਨੇ ਅੱਗੇ ਵੀ ਸਿਆਸਤ ਵਿਚ ਸਰਗਰਮ ਰਹਿਣ ਦੀ ਗੱਲ ਕਹੀ ਹੈ। ਸਿੱਧੂ ਮੂਸੇਵਾਲਾ ਨੇ ਕਿਹਾ ਕਿ ਮੈਂ ਜ਼ਿੰਮੇਵਾਰੀ ਨਿਭਾਈ ਹੈ, ਡਟ ਕੇ ਖੜ੍ਹਾ ਰਹਾਂਗਾ। ਮੈਂ ਪਿੰਡ ਵਾਸੀਆਂ ਨੂੰ ਦੱਸਦਾ ਹਾਂ ਕਿ ਜਿੱਥੇ ਜਿੱਤਣ ਵਾਲਾ ਹੱਥ ਖੜ੍ਹੇ ਕਰੇ, ਉੱਥੇ ਹਾਰਨ ਵਾਲੇ ਨੂੰ ਅਜ਼ਮਾ ਲੈਣਾ।