Home » ਸਚਿਨ ਤੇਂਦੁਲਕਰ ਦੀ ਬੇਟੀ ਵਲੋਂ ਬਾਲੀਵੁੱਡ ‘ਚ ਡੈਬਿਊ ਦੀ ਤਿਆਰੀ,ਦੇਖੋ ਤਸਵੀਰਾਂ
Celebrities Entertainment Entertainment Fashion Home Page News India India Entertainment Movies Music

ਸਚਿਨ ਤੇਂਦੁਲਕਰ ਦੀ ਬੇਟੀ ਵਲੋਂ ਬਾਲੀਵੁੱਡ ‘ਚ ਡੈਬਿਊ ਦੀ ਤਿਆਰੀ,ਦੇਖੋ ਤਸਵੀਰਾਂ

Spread the news

ਦੁਨੀਆਂ ਦੇ ਮਸ਼ਹੂਰ ਬੱਲੇਬਾਜ ਸਚਿਨ ਤੇਂਦੁਲਕਰ ਦੀ ਬੇਟੀ ਸਾਰਾ ਤੇਂਦੁਲਕਰ ਬਹੁਤ ਜਲਦ ਬਾਲੀਵੁੱਡ ‘ਚ ਡੈਬਿਊ ਕਰ ਸਕਦੀ ਹੈ। ਮੀਡੀਆ ਰਿਪੋਰਟਾਂ ਦੇ ਮੁਤਾਬਕ ਸਾਰਾ ਨੂੰ ਫਿਲਮਾਂ ‘ਚ ਕਾਫੀ ਦਿਲਚਸਪੀ ਹੈ ਅਤੇ ਉਹ ਗਲੈਮਰ ਦੀ ਦੁਨੀਆ ‘ਚ ਆਪਣਾ ਕਰੀਅਰ ਬਣਾਉਣਾ ਚਾਹੁੰਦੀ ਹੈ। ਇਸ ਵੇਲੇ ਉਹ ਇੱਕ ਪੇਸ਼ੇਵਰ ਮਾਡਲ ਹੈ ਅਤੇ ਉਸਨੇ ਅਦਾਕਾਰੀ ਦੇ ਹੁਨਰ ਵੀ ਸਿੱਖੇ ਹਨ।

24 ਸਾਲਾ ਸਾਰਾ ਤੇਂਦੁਲਕਰ ਨੇ ਲੰਡਨ ਯੂਨੀਵਰਸਿਟੀ ਤੋਂ ਮੈਡੀਕਲ ਦੀ ਪੜ੍ਹਾਈ ਕੀਤੀ ਹੈ। ਇਸ ਤੋਂ ਪਹਿਲਾਂ ਉਸਨੇ ਧੀਰੂਭਾਈ ਅੰਬਾਨੀ ਇੰਟਰਨੈਸ਼ਨਲ ਸਕੂਲ ਵਿੱਚ ਆਪਣੀ ਸਕੂਲੀ ਪੜ੍ਹਾਈ ਕੀਤੀ ਸੀ। ਸਾਰਾ ਤੇਂਦੁਲਕਰ ਦੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ 19 ਲੱਖ ਤੋਂ ਵੱਧ ਫਾਲੋਅਰਜ਼ ਹਨ, ਜਿਨ੍ਹਾਂ ਵਿੱਚ ਬਾਲੀਵੁੱਡ ਅਦਾਕਾਰ ਕਾਰਤਿਕ ਆਰੀਅਨ, ਰਣਵੀਰ ਸਿੰਘ, ਸਾਰਾ ਅਲੀ ਖਾਨ, ਆਲੀਆ ਭੱਟ ਅਤੇ ਹੋਰ ਕਈ ਮਸ਼ਹੂਰ ਹਸਤੀਆਂ ਸ਼ਾਮਲ ਹਨ। ਸਾਰਾ ਅਕਸਰ ਇੱਥੇ ਆਪਣੀਆਂ ਗਲੈਮਰਸ ਤਸਵੀਰਾਂ, ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ।


ਸੂਤਰਾਂ ਮੁਤਾਬਕ ਸਾਰਾ ਜ਼ਿਆਦਾ ਸੁਰਖੀਆਂ ‘ਚ ਨਹੀਂ ਰਹਿੰਦੀ ਹੈ, ਇਸ ਲਈ ਲੋਕ ਅਜੇ ਤੱਕ ਉਸ ਦੇ ਐਕਟਿੰਗ ਹੁਨਰ ਤੋਂ ਜਾਣੂ ਨਹੀਂ ਹਨ। ਉਹ ਬਹੁਤ ਪ੍ਰਤਿਭਾਸ਼ਾਲੀ ਹੈ। ਸਾਰਾ ਦੇ ਮਾਤਾ-ਪਿਤਾ ਵੀ ਉਸ ਦੇ ਫੈਸਲਿਆਂ ‘ਚ ਉਸ ਦਾ ਸਾਥ ਦਿੰਦੇ ਹਨ ਅਤੇ ਉਨ੍ਹਾਂ ਨੂੰ ਬੇਟੀ ਦੇ ਅਭਿਨੇਤਰੀ ਬਣਨ ਦੇ ਫੈਸਲੇ ‘ਤੇ ਕੋਈ ਇਤਰਾਜ਼ ਨਹੀਂ ਹੈ।

ਕੱਝ ਸਮਾਂ ਪਹਿਲਾਂ ਵੀ ਇਹ ਖਬਰਾਂ ਆਈਆਂ ਸਨ ਕਿ ਸਾਰਾ ਬਾਲੀਵੁੱਡ ਅਭਿਨੇਤਾ ਸ਼ਾਹਿਦ ਕਪੂਰ ਦੇ ਨਾਲ ਡੈਬਿਊ ਕਰਨ ਜਾ ਰਹੀ ਹੈ। ਹਾਲਾਂਕਿ ਉਦੋਂ ਸਚਿਨ ਤੇਂਦੁਲਕਰ ਨੇ ਇਨ੍ਹਾਂ ਖਬਰਾਂ ਨੂੰ ਖਾਰਿਜ ਕਰਦੇ ਹੋਏ ਕਿਹਾ ਸੀ ਕਿ ਸਾਰਾ ਫਿਲਹਾਲ ਆਪਣੀ ਪੜ੍ਹਾਈ ‘ਤੇ ਧਿਆਨ ਦੇ ਰਹੀ ਹੈ।

ਸਾਰਾ ਤੇਂਦੁਲਕਰ ਦਾ ਨਾਂ ਭਾਰਤੀ ਕ੍ਰਿਕਟਰ ਸ਼ੁਭਮਨ ਗਿੱਲ ਨਾਲ ਜੁੜਿਆ ਹੈ। ਇਸ ਸਬੰਧੀ ਚਰਚਾ ਚੱਲੀ ਸੀ ਕਿ ਦੋਵੇਂ ਪਿਛਲੇ ਕੁਝ ਸਮੇਂ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ। ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਸਾਰਾ ਅਤੇ ਸ਼ੁਭਮਨ ਦੋਵਾਂ ਨੇ ਆਪਣੀਆਂ ਤਸਵੀਰਾਂ ‘ਚ ਇਕੋ ਜਿਹੀ ਕੈਪਸ਼ਨ ਨੂੰ ਪਾਇਆ ਸੀ।