Home » ਕੇਜਰੀਵਾਲ ਸਰਕਾਰ ਦਾ ਵੱਡਾ ਫੈਸਲਾ,ਦਿੱਲੀ ‘ਚ 1 ਅਕਤੂਬਰ ਤੋਂ ਨਹੀਂ ਮਿਲੇਗੀ ਬਿਜਲੀ ਸਬਸਿਡੀ ਸਹੂਲਤ…
Home Page News India India News

ਕੇਜਰੀਵਾਲ ਸਰਕਾਰ ਦਾ ਵੱਡਾ ਫੈਸਲਾ,ਦਿੱਲੀ ‘ਚ 1 ਅਕਤੂਬਰ ਤੋਂ ਨਹੀਂ ਮਿਲੇਗੀ ਬਿਜਲੀ ਸਬਸਿਡੀ ਸਹੂਲਤ…

Spread the news

ਦਿੱਲੀ ਸਰਕਾਰ ਨੇ ਬਿਜਲੀ ਸਬਸਿਡੀ ਨੂੰ ਲੈ ਕੇ ਵੱਡਾ ਫੈਸਲਾ ਲਿਆ ਹੈ, ਹੁਣ ਦਿੱਲੀ ‘ਚ ਬਿਜਲੀ ਸਬਸਿਡੀ ਆਪਸ਼ਨਲ ਹੋਵੇਗੀ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਸਰਕਾਰ ਦੀ ਕੈਬਨਿਟ ਨੇ ਵੱਡਾ ਫੈਸਲਾ ਲਿਆ ਹੈ। ਦਿੱਲੀ ਵਿੱਚ ਬਹੁਤ ਸਾਰੇ ਲੋਕਾਂ ਨੂੰ ਮੁਫਤ ਬਿਜਲੀ ਮਿਲਦੀ ਹੈ, ਇਸਦੇ ਲਈ ਦਿੱਲੀ ਸਰਕਾਰ ਸਬਸਿਡੀ ਦਿੰਦੀ ਹੈ।


ਦਿੱਲੀ ਦੇ ਮੁੱਖ ਮੰਤਰੀ ਨੂੰ ਕਈ ਲੋਕਾਂ ਨੇ ਕਿਹਾ ਕਿ ਅਸੀਂ ਕਾਬਲ ਹਾਂ, ਸਾਨੂੰ ਮੁਫਤ ਬਿਜਲੀ ਨਹੀਂ ਚਾਹੀਦੀ। ਇਸਨੂੰ ਆਪਣੇ ਵਿਕਾਸ ਲਈ ਵਰਤੋ। ਹੁਣ ਅਸੀਂ ਲੋਕਾਂ ਨੂੰ ਪੁੱਛਾਂਗੇ ਕਿ ਕੀ ਉਹ ਬਿਜਲੀ ਸਬਸਿਡੀ ਚਾਹੁੰਦੇ ਹਨ? ਜੇ ਉਹ ਕਹਿੰਦੇ ਹਨ ਕਿ ਚਾਹੀਦੀ ਹੈ ਤਾਂ ਅਸੀਂ ਦੇਵਾਂਗੇ ਅਤੇ ਜੇ ਉਹ ਕਹਿੰਦੇ ਹਨ ਕਿ ਅਸੀਂ ਨਹੀਂ ਚਾਹੁੰਦੇ, ਤਾਂ ਅਸੀਂ ਨਹੀਂ ਦੇਵਾਂਗੇ। 1 ਅਕਤੂਬਰ ਤੋਂ ਦਿੱਲੀ ਵਿੱਚ ਉਨ੍ਹਾਂ ਲੋਕਾਂ ਨੂੰ ਬਿਜਲੀ ਸਬਸਿਡੀ ਦਿੱਤੀ ਜਾਵੇਗੀ ਜੋ ਬਿਜਲੀ ਸਬਸਿਡੀ ਮੰਗਣਗੇ।

ਇਸ ਦੌਰਾਨ ਸੀਐਮ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਕੈਬਨਿਟ ਨੇ ਦਿੱਲੀ ਸਟਾਰਟਅਪ ਪਾਲਿਸੀ ਪਾਸ ਕਰ ਦਿੱਤੀ ਹੈ। ਇਸ ਨੀਤੀ ‘ਚ ‘ਆਪ’ ਸਰਕਾਰ ਸਟਾਰਟ-ਅੱਪਸ ‘ਚ ਮਦਦ ਕਰੇਗੀ, ਜੋ ਨੌਜਵਾਨ ਆਪਣਾ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਹਨ, ਦਿੱਲੀ ਸਰਕਾਰ ਉਨ੍ਹਾਂ ਦੀ ਮਦਦ ਕਰੇਗੀ। ਪੈਸੇ ਦੀ ਮਦਦ ਦੇ ਨਾਲ-ਨਾਲ ਦਿੱਲੀ ਸਰਕਾਰ ਹੋਰ ਤਰੀਕਿਆਂ ਨਾਲ ਵੀ ਮਦਦ ਕਰੇਗੀ। ਦਿੱਲੀ ਸਰਕਾਰ ਸਾਰੀ ਵਿੱਤੀ ਸਹਾਇਤਾ ਦੇਵੇਗੀ।


ਮੁੱਖ ਮੰਤਰੀ ਨੇ ਅੱਗੇ ਕਿਹਾ, “ਸਰਕਾਰ ਦਿੱਲੀ ਦੇ ਸਕੂਲ ਵਿੱਚ ਪੜ੍ਹ ਰਹੇ ਬੱਚਿਆਂ ਨੂੰ ਕਾਰੋਬਾਰ ਸ਼ੁਰੂ ਕਰਨ ਵਿੱਚ ਮਦਦ ਕਰੇਗੀ। ਜੇਕਰ ਦਿੱਲੀ ਸਰਕਾਰ ਦੇ ਕਿਸੇ ਵੀ ਕਾਲਜ ਵਿੱਚ ਪੜ੍ਹਣ ਵਾਲਾ ਵਿਦਿਆਰਥੀ ਪੜ੍ਹਾਈ ਦੌਰਾਨ ਕੋਈ ਪ੍ਰੋਡੱਕਟ ਸ਼ੁਰੂ ਕਰਨਾ ਅਤੇ ਬਣਾਉਣਾ ਚਾਹੁੰਦਾ ਹੈ, ਤਾਂ ਦਿੱਲੀ ਸਰਕਾਰ ਉਸ ਨੂੰ ਪੜ੍ਹਾਈ ਲਈ 2 ਸਾਲ ਦੀ ਛੁੱਟੀ ਦੇਣ ਲਈ ਵੀ ਤਿਆਰ ਹੈ, ਤਾਂ ਜੋ ਉਹ ਵਿਦਿਆਰਥੀ ਆਪਣਾ ਸਾਰਾ ਸਮਾਂ ਆਪਣੇ ਪ੍ਰੋਡੱਕਟ ‘ਤੇ ਲਗਾ ਸਕੇ।