ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਵੱਲੋਂ ਅੱਜ ਵੱਡਾ ਐਲਾਨ ਕਰਦਿਆਂ ਨਿਊਜ਼ੀਲੈਂਡ ਦੇ ਬਾਰਡਰ ਪੂਰੀ ਦੁਨੀਆਂ ਦੇ ਨਾਲ ਖੋਲ੍ਹਣ ਦਾ ਅੈਲਾਨ ਕਰ ਦਿੱਤਾ ਗਿਆ ਹੈ ।ਨਿਊਜ਼ੀਲੈਂਡ ਦੇ ਬਾਰਡਰ 31 ਜੁਲਾਈ ਤੋੰ ਦੁਨੀਆਂ ਭਰ ਦੇ ਮੁਲਕਾਂ ਲਈ ਖੋਲ੍ਹੇ ਜਾਣਗੇ ।ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਰਕਾਰ ਦੀ ਯੋਜਨਾ ਅਕਤੂਬਰ ਮਹੀਨੇ ਚ ਦੁਨੀਆ ਭਰ ਦੇ ਨਾਲ ਬਾਰਡਰ ਖੋਲ੍ਹਣ ਦੀ ਸੀ,ਪਰ ਦੇਸ਼ ਦੇ ਕਾਰੋਬਾਰ ਤੇ ਅਰਥਚਾਰੇ ਨੂੰ ਹੋ ਰਹੇ ਨੁਕਸਾਨ ਦੀ ਭਰਪਾਈ ਲਈ ਹੁਣ ਇਸ ਬਾਰਡਰ ਮਿੱਥੇ ਸਮੇੰ ਤੋੰ ਕੁਝ ਮਹੀਨੇ ਪਹਿਲਾਂ ਹੀ ਖੋਲ੍ਹੇ ਜਾ ਰਹੇ ਹਨ ।
ਬਾਰਡਰ ਖੋਲ੍ਹਣ ਸੰਬੰਧੀ ਵਿਰੋਧੀ ਧਿਰਾਂ,ਬਿਜ਼ਨਸ ਅਦਾਰਿਆਂ ਤੇ ਮਾਈਗਰੈੰਟਸ ਵੱਲੋੰ ਸਰਕਾਰ ਤੇ ਲਗਾਤਾਰ ਦਬਾਅ ਬਣਾਇਆ ਜਾ ਰਿਹਾ ਸੀ । ਉੱਥੇ ਹੀ ਇਹ ਵੀ ਦੇਖਣ ਨੂੰ ਮਿਲਿਆ ਹੈ ਕਿ ਇਸ ਤੋੰ ਪਹਿਲਾਂ 54 ਦੇਸ਼ਾਂ ਨਾਲ ਬਾਰਡਰ ਖੋਲ੍ਹੇ ਜਾਣ ਤੋੰ ਬਾਅਦ ਬਾਰਡਰ ਤੇ ਕੋਵਿਡ ਕੇਸ ਕਾਫੀ ਘੱਟ ਗਿਣਤੀ ‘ਚ ਦੇਖਣ ਨੂੰ ਮਿਲੇ ਹਨ ।
ਸਰਕਾਰ ਦੇ ਇਸ ਐਲਾਨ ਨਾਲ ਨਿਊਜ਼ੀਲੈਂਡ ਆਉਣ ਦੀ ਤਾਂਘ ਲਗਾ ਕੇ ਬੈਠੇ ਨਿਊਜ਼ੀਲੈਂਡ ਵੀਜਾ ਹੋਲਡਰਸ,ਬਾਹਰਲੇ ਮੁਲਕਾਂ ‘ਚ ਫਸੇ ਮਾਈਗਰੈੰਟਸ ‘ਚ ਵੱਡੀ ਰਾਹਤ ਪਾਈ ਜਾ ਰਹੀ ਹੈ ।