Home » ਗਲਤ ਢੰਗ ਨਾਲ ਟਰੱਕ ਦਾ ਲਾਇਸੈਂਸ ਦਵਾਉਣ ਦੇ ਦੇਸ਼ ਹੇਠ 6 ਜਣੇ ਗ੍ਰਿਫਤਾਰ…
Home Page News World World News

ਗਲਤ ਢੰਗ ਨਾਲ ਟਰੱਕ ਦਾ ਲਾਇਸੈਂਸ ਦਵਾਉਣ ਦੇ ਦੇਸ਼ ਹੇਠ 6 ਜਣੇ ਗ੍ਰਿਫਤਾਰ…

Spread the news

ਔਟਵਾ ,ਉਨਟਾਰੀਓ(ਕੁਲਤਰਨ ਸਿੰਘ ਪਧਿਆਣਾ) ਉਨਟਾਰੀਓ ਪ੍ਰੋਵਿਨਸ਼ਨਿਲ ਪੁਲਿਸ ਵੱਲੋ ਜਾਲੀ ਢੰਗ ਨਾਲ ਟਰੱਕ ਦਾ ਲਾਈਸੰਸ ਦਵਾਉਣ , ਟੈਸਟ ਪਾਸ ਕਰਵਾਉਣ , ਇੰਟਰਪਰੇਟਰ ਦੀ ਗਲਤ ਢੰਗ ਨਾਲ ਵਰਤੋ ਅਤੇ ਹੋਰ ਟ੍ਰੈਨਿੰਗ ਬਾਬਤ ਗਲਤ ਤਰੀਕੇ ਅਪਨਾਉਣ ਦੇ ਦੋਸ਼ ਹੇਠ ਉਨਟਾਰੀਓ ਅਤੇ ਕਿਉਬਕ ਨਾਲ ਸਬੰਧਤ 6 ਜਣਿਆ ਨੂੰ ਗ੍ਰਿਫਤਾਰ ਅਤੇ ਚਾਰਜ ਕੀਤਾ ਗਿਆ ਹੈ। ਮਾਰਚ 2019 ਚ ਉਨਟਾਰੀਓ ਪ੍ਰੋਵਿਨਸ਼ਨਿਲ ਪੁਲਿਸ ਨੂੰ ਕਿਉਬਕ ਦੀ ਸਬੰਧਤ ਅਥਾਰਟੀ ਵੱਲੋ ਇਸ ਬਾਬਤ ਜਾਂਚ ਕਰਨ ਲਈ ਕਿਹਾ ਗਿਆ ਸੀ ,ਇਸ ਜਾਂਚ ਚ 200 ਦੇ ਕਰੀਬ ਵੱਖ-ਵੱਖ ਵਾਕਿਆ ਨੂੰ ਸ਼ਕੀ ਪਾਇਆ ਗਿਆ ਹੈ ਜਿਸ ਚ ਸਟੂਡੈਂਟ ਡਰਾਈਵਰ ਨੂੰ ਗਲਤ ਢੰਗ ਨਾਲ ਲਾਈਸੰਸ ਦਵਾਇਆ ਗਿਆ ਸੀ । ਇਸ ਮਾਮਲੇ ਚ ਗ੍ਰਿਫਤਾਰ ਅਤੇ ਚਾਰਜ ਹੋਣ ਵਾਲਿਆ ਚ ਲਵਾਲ ਕਿਉਬਕ ਵਾਸੀ ਗੁਰਵਿੰਦਰ ਸਿੰਘ (55), ਕਿਉਬਕ ਵਾਸੀ ਗੁਰਪ੍ਰੀਤ ਸਿੰਘ (33), ਕੋਰਨਵਾਲ ਉਨਟਾਰੀਓ ਵਾਸੀ ਮੋਹੰਮਦ ਖੋਖਰ (66), ਕੋਰਨਵਾਲ ਵਾਸੀ ਹਨੀਫਾ ਖੋਖਰ(68) ,ਕੈਲੇਡਨ ਵਾਸੀ ਜਗਜੀਤ ਦਿਉਲ (50) ਅਤੇ ਕੈਲੇਡਨ ਵਾਸੀ ਚਰਨਜੀਤ ਕੌਰ ਦਿਉਲ (50) ਦੇ ਨਾਮ ਸ਼ਾਮਿਲ ਹਨ। ਇੰਨਾ ਦੀਆ ਔਟਵਾ ਦੀ ਅਦਾਲਤ ਚ ਪੇਸ਼ੀਆ ਪਈਆ ਹਨ। ਇੰਨਾ ਦੀ ਜਾਣਕਾਰੀ ਉਨਟਾਰੀਓ ਟਰਾਂਸਪੋਰਟ ਮਿਨਸਟਰੀ ਅਤੇ ਸਬੰਧਤ ਕਾਲਜਾ ਨੂੰ ਭੇਜ ਦਿੱਤੀਆ ਗਈਆ ਹਨ।