Home » ਸ੍ਰੀਲੰਕਾ ਕੋਲ ਪੈਟਰੋਲ ਖ਼ਰੀਦਣ ਲਈ ਵੀ ਨਹੀਂ ਬਚੇ ਪੈਸੇ…
Home Page News World World News

ਸ੍ਰੀਲੰਕਾ ਕੋਲ ਪੈਟਰੋਲ ਖ਼ਰੀਦਣ ਲਈ ਵੀ ਨਹੀਂ ਬਚੇ ਪੈਸੇ…

Spread the news

ਸ੍ਰੀਲੰਕਾ ਨੇ ਬੁੱਧਵਾਰ ਨੂੰ ਕਿਹਾ ਕਿ ਉਸ ਦੇ ਸਮੁੰਦਰੀ ਖੇਤਰ ‘ਚ ਕਰੀਬ ਦੋ ਮਹੀਨਿਆਂ ਤੋਂ ਪੈਟਰੋਲ ਨਾਲ ਲੱਦਿਆ ਜਹਾਜ਼ ਖੜ੍ਹਾ ਹੈ, ਪਰ ਭੁਗਤਾਨ ਕਰਨ ਲਈ ਉਸ ਕੋਲ ਵਿਦੇਸ਼ੀ ਕਰੰਸੀ ਨਹੀਂ ਹੈ। ਹਾਲਾਂਕਿ ਸਰਕਾਰ ਨੇ ਕਿਹਾ ਹੈ ਕਿ ਦੇਸ਼ ਕੋਲ ਡੀਜ਼ਲ ਦਾ ਲੋੜੀਂਦਾ ਭੰਡਾਰ ਹੈ। ਆਨਲਾਈਨ ਪੋਰਟਲ ਨਿਊਜ਼ ਫਸਟ ਡਾਟ ਐੱਲਕੇ ਦੀ ਰਿਪੋਰਟ ਮੁਤਾਬਕ ਬਿਜਲੀ ਤੇ ਊਰਜਾ ਮੰਤਰੀ ਕੰਚਨਾ ਵਿਜੇਸੇਕੇਰਾ ਨੇ ਸੰਸਦ ਨੂੰ ਦੱਸਿਆ ਕਿ 28 ਮਾਰਚ ਤੋਂ ਸ੍ਰੀਲੰਕਾਈ ਸਮੁੰਦਰੀ ਖੇਤਰ ‘ਚ ਪੈਟਰੋਲ ਨਾਲ ਲੱਦਿਆ ਇਕ ਜਹਾਜ਼ ਲੰਗਰ ਪਾਈ ਖੜ੍ਹਾ ਹੈ। ਪਰ ਉਸ ਨੂੰ ਭੁਗਤਾਨ ਲਈ ਸ੍ਰੀਲੰਕਾ ਕੋਲ ਡਾਲਰ ਨਹੀਂ ਹਨ। ਇਸ ਤੋਂ ਇਲਾਵਾ ਜਨਵਰੀ 2022 ‘ਚ ਪਿਛਲੀ ਖੇਪ ਲਈ ਉਸ ਨੂੰ ਬੇੜੇ ਦੀ 5.3 ਕਰੋੜ ਡਾਲਰ ਦੀ ਰਕਮ ਵੀ ਬਕਾਇਆ ਹੈ। ਮੰਤਰੀ ਨੇ ਕਿਹਾ ਕਿ ਸ਼ਿਪਿੰਗ ਕੰਪਨੀ ਨੇ ਦੋਵਾਂ ਭੁਗਤਾਨਾਂ ਦਾ ਨਿਪਟਾਰਾ ਹੋਣ ਤੱਕ ਜਹਾਜ਼ ਨੂੰ ਛੱਡਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹੀ ਕਾਰਨ ਹੈ ਕਿ ਅਸੀਂ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਈਂਧਨ ਲਈ ਲਾਈਨ ‘ਚ ਉਡੀਕ ਨਾ ਕਰਨ। ਡੀਜ਼ਲ ਬਾਰੇ ਕੋਈ ਸਮੱਸਿਆ ਨਹੀਂ ਹੈ। ਸਾਡੇ ਕੋਲ ਪੈਟਰੋਲ ਦਾ ਸੀਮਤ ਸਟਾਕ ਹੈ ਤੇ ਇਸ ਨੂੰ ਜ਼ਰੂਰੀ ਸੇਵਾਵਾਂ, ਵਿਸ਼ੇਸ਼ ਤੌਰ ‘ਤੇ ਐੈਂਬੂਲੈਂਸ ਲਈ ਵਰਤਣ ਦੀ ਕੋਸ਼ਿਸ਼ ਕਰ ਰਹੇ ਹਾਂ। ਵਿਜੇਸੇਕੇਰਾ ਨੇ ਕਿਹਾ ਕਿ ਸਾਰੇ ਫਿਲਿੰਗ ਸਟੇਸ਼ਨਾਂ ‘ਤੇ ਪੈਟਰੋਲ ਦੀ ਵੰਡ ਪੂਰੀ ਕਰਨ ਲਈ ‘ਚ ਸ਼ੁੱਕਰਵਾਰ ਤੋਂ ਤਿੰਨ ਦਿਨ ਹੋਰ ਲੱਗਣਗੇ। ਜੂਨ ‘ਚ ਸ੍ਰੀਲੰਕਾ ਨੂੰ ਈਂਧਨ ਦਰਾਮਦ ਲਈ 53 ਕਰੋੜ ਡਾਲਰ ਦੀ ਜ਼ਰੂਰਤ ਪਵੇਗੀ। ਬੇਸ਼ੱਕ ਦੇਸ਼ ਨੂੰ ਭਾਰਤੀ ਕਰਜ਼ ਸਹੂਲਤ ਦਾ ਲਾਹਾ ਮਿਲਦਾ ਹੈ, ਤਾਂ ਵੀ ਦੋ ਸਾਲ ਪਹਿਲਾਂ ਦੇ ਪ੍ਰਤੀ ਮਹੀਨੇ 15 ਕਰੋੜ ਡਾਲਰ ਦੀ ਤੁਲਨਾ ‘ਚ ਈਂਧਨ ਖ਼ਰੀਦ ਲਈ 50 ਕਰੋੜ ਡਾਲਰ ਤੋਂ ਵੱਧ ਦੀ ਰਕਮ ਦਾ ਭੁਗਤਾਨ ਕਰਨਾ ਹੈ। ਸ੍ਰੀਲੰਕਾ ਦੇ ਸਾਬਕਾ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਦੇ ਨੌਂ ਦਿਨ ਬਾਅਦ ਬੁੱਧਵਾਰ ਨੂੰ ਪਹਿਲੀ ਵਾਰ ਸੰਸਦ ਦੀ ਕਾਰਵਾਈ ‘ਚ ਸ਼ਾਮਿਲ ਹੋਏ। ਉਨ੍ਹਾਂ ਦੇ ਸਮਰਥਕਾਂ ਤੇ ਸਰਕਾਰ ਵਿਰੋਧੀ ਮੁਜ਼ਾਹਰਾਕਾਰੀਆਂ ਵਿਚਕਾਰ ਹਿੰਸਕ ਝੜਪਾਂ ਤੋਂ ਬਾਅਦ ਉਨ੍ਹਾਂ ਨੂੰ ਪੀਐੱਮ ਦੇ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ ਸੀ। ਏਐੱਨਆਈ ਮੁਤਾਬਕ ਜ਼ਰੂਰੀ ਵਸਤਾਂ ਦੀ ਕਮੀ ਦੌਰਾਨ ਚੀਨ ਵੱਲੋਂ ਸ੍ਰੀਲੰਕਾ ‘ਚ ਸੁੱਕਾ ਰਾਸ਼ਨ ਵੰਡੇ ਜਾਣ ਨਾਲ ਵਿਦੇਸ਼ ਸੇਵਾ ਅਧਿਕਾਰੀ ਸੰਗਠਨ (ਐÎੱਫਐੱਸਓਏ) ‘ਚ ਰੋਹ ਪੈਦਾ ਹੋ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਵਿਦੇਸ਼ੀ ਅਧਿਕਾਰੀਆਂ ਨੂੰ ਪ੍ਰਭਾਵਿਤ ਕਰਨ ਲਈ ਚੀਨ ਦਾਲ ਤੇ ਚੌਲ ਵਰਗਾ ਸੁੱਕਾ ਅਨਾਜ ਵੰਡਣ ਦਾ ਯਤਨ ਕਰ ਰਿਹਾ ਹੈ। ਕੋਲੰਬੋ ਗਜ਼ਟ ਦੀ ਰਿਪੋਰਟ ਮੁਤਾਬਕ ਸ੍ਰੀਲੰਕਾ ਦੇ ਪਿੰਡਾਂ ‘ਚ ਚੀਨੀ ਸਰਕਾਰ ਵੱਲੋਂ ਵੰਡੇ ਜਾ ਰਹੇ ਰਾਸ਼ਨ ਦੇ ਥੈਲੇ ਚੀਨੀ ਕਮਿਊਨਸਟ ਪਾਰਟੀ ਦਾ ਨਿਸ਼ਾਨਾ ਛਪਿਆ ਸੀ। ਸ੍ਰੀਲੰਕਾ ਦੇ ਬਹੁਗਿਣਤੀ ਸਿੰਹਲਾ ਭਾਈਚਾਰੇ ਦੇ ਸਰਕਾਰ ਵਿਰੋਧੀ ਸੈਂਕੜੇ ਮੁਜ਼ਾਹਰਾਕਾਰੀਆਂ ਨੇ 13 ਸਾਲ ਪਹਿਲਾਂ ਖ਼ਤਮ ਹੋਈ ਖਾਨਾਜੰਗੀ ‘ਚ ਮਾਰੇ ਗਏ ਫ਼ੌਜੀਆਂ, ਤਮਿਲ ਨਾਗਰਿਕਾਂ ਤੇ ਬਾਗ਼ੀਆਂ ਪ੍ਰਤੀ ਸੰਵੇਦਨਾ ਪ੍ਰਗਟ ਕੀਤੀ ਹੈ। ਸ੍ਰੀਲੰਕਾ ਦੇ ਤਮਿਲ ਬਹੁਗਿਣਤੀ ਖੇਤਰ ਨੂੰ ਸੁਤੰਤਰ ਦੇਸ਼ ਬਣਾਉਣ ਦੀ ਮੰਗ ਨਾਲ ਸ਼ੁਰੂ ਹੋਇਆ ਹਿੰਸਕ ਅੰਦੋਲਨ ਭਾਰਤੀ ਖੂਨ ਖਰਾਬੇ ਤੋਂ ਬਾਅਦ 18 ਮਈ, 2009 ਨੂੰ ਲਿਬਰੇਸ਼ਨ ਟਾਈਗਰਸ ਆਫ ਤਾਮਿਲ ਈਲਮ (ਲਿੱਟੇ) ਮੁਖੀ ਵੇੱਲੁਪਿੱਲਈ ਪ੍ਰਭਾਕਰਨ ਦੀ ਮੌਤ ਨਾਲ ਖ਼ਤਮ ਹੋਇਆ ਸੀ। ਪ੍ਰਭਾਕਰਨ ਨੂੰ ਸ੍ਰੀਲੰਕਾਈ ਫ਼ੌਜ ਨੇ ਢੇਰ ਕਰ ਦਿੱਤਾ ਸੀ।