Home » ਮਾਊਂਟ ਰੋਸਕਿਲ ਵਿੱਚ ਹੋਈ ਗੋਲੀਬਾਰੀ ਦੇ ਮਾਮਲੇ ਵਿੱਚ ਚਾਰ ਲੋਕਾਂ ਨੂੰ ਕੀਤਾ ਗ੍ਰਿਫਤਾਰ…
Home Page News • New Zealand Local News • NewZealand

ਮਾਊਂਟ ਰੋਸਕਿਲ ਵਿੱਚ ਹੋਈ ਗੋਲੀਬਾਰੀ ਦੇ ਮਾਮਲੇ ਵਿੱਚ ਚਾਰ ਲੋਕਾਂ ਨੂੰ ਕੀਤਾ ਗ੍ਰਿਫਤਾਰ…

Spread the news

ਆਕਲੈਂਡ (ਬਲਜਿੰਦਰ ਸਿੰਘ ਰੰਧਾਵਾ) ਪਿਛਲੇ ਸਾਲ ਆਕਲੈਂਡ ਦੇ ਉਪਨਗਰ ਮਾਊਂਟ ਰੋਸਕਿਲ ਵਿੱਚ ਹੋਈ ਗੋਲੀਬਾਰੀ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮੋਰੀ ਲੇਂਗ ਐਵੇਨਿਊ ‘ਤੇ ਪਿਛਲੇ ਸਾਲ ਅਕਤੂਬਰ ਮਹੀਨੇ ਹੋਈ ਘਟਨਾ ਵਿਚ ਇਕ ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਸੀ ਅਤੇ ਪੁਲਿਸ ਦਾ ਕਹਿਣਾ ਹੈ ਕਿ ਉਹ ਅਜੇ ਵੀ ਠੀਕ ਨਹੀ ਹੋਇਆ।ਇਹ ਗ੍ਰਿਫਤਾਰੀਆਂ ਅੱਜ ਸਵੇਰੇ ਕਈ ਜਾਇਦਾਦਾਂ ਤੇ ਪੁਲਸ ਤਲਾਸ਼ੀ ਦੌਰਾਨ ਕੀਤੀਆਂ ਗਈਆਂ, ਜਿੱਥੇ ਕਈ ਗੈਰ-ਕਾਨੂੰਨੀ ਹਥਿਆਰ ਜ਼ਬਤ ਕੀਤੇ ਗਏ ਹਨ।ਇੱਕ 21 ਸਾਲਾ ਵਿਅਕਤੀ ਅਤੇ ਦੋ 27 ਸਾਲਾ ਪੁਰਸ਼ਾਂ ਨੂੰ ਜ਼ਖਮੀ ਕਰਨ ਅਤੇ ਬੰਦੂਕ ਨਾਲ ਅਪਰਾਧ ਕਰਨ ਦਾ ਦੋਸ਼ ਲਗਾਏ ਗਏ ਹਨ ਜਿਨਾਂ ਨੂੰ ਸ਼ੁੱਕਰਵਾਰ ਨੂੰ ਆਕਲੈਂਡ ਜ਼ਿਲ੍ਹਾ ਅਦਾਲਤ ਵਿੱਚ ਕੀਤਾ ਜਾਵੇਗੀ।ਇੱਕ ਹੋਰ 33 ਸਾਲਾ ਵਿਅਕਤੀ, ਜਿਸ ‘ਤੇ ਗੈਰਕਾਨੂੰਨੀ ਹਥਿਆਰ ਰੱਖਣ ਦੇ ਵੀ ਚਾਰਜ ਵੀ ਲਗਾਇਆ ਗਿਆ ਹੈ,ਜਿਸ ਨੂੰ ਬਾਅਦ ਵਿੱਚ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।