Home » ਸਤਿੰਦਰ ਸਰਤਾਜ ਨੇ ਯੂਰਪ ਵਿੱਚ ਜੂਨ ਦੇ ਪਹਿਲੇ ਹਫ਼ਤੇ ਹੋਣ ਵਾਲੇ ਸ਼ੋਅ ਕੀਤੇ ਰੱਦ,ਅਣਜਾਏ ‘ਚ ਹੋਈ ਗਲਤੀ ਲਈ ਮੰਗੀ ਮਾਫੀ…
Home Page News • India • NewZealand • World News

ਸਤਿੰਦਰ ਸਰਤਾਜ ਨੇ ਯੂਰਪ ਵਿੱਚ ਜੂਨ ਦੇ ਪਹਿਲੇ ਹਫ਼ਤੇ ਹੋਣ ਵਾਲੇ ਸ਼ੋਅ ਕੀਤੇ ਰੱਦ,ਅਣਜਾਏ ‘ਚ ਹੋਈ ਗਲਤੀ ਲਈ ਮੰਗੀ ਮਾਫੀ…

Spread the news

ਆਪਣੇ ਸ਼ੋਅ ਲਾਉਣ ਲਈ ਯੂਰਪ ਟੂਰ ਤੇ ਹਨ ਤੇ ਯੂਰਪ ਦੇ ਵੱਖ-ਵੱਖ ਮੁਲਕਾਂ ਵਿੱਚ ਉਹਨਾ ਦੇ ਸ਼ੋਅ ਇਸ ਮਹੀਨੇ ਅਤੇ ਅਗਲੇ ਜੂਨ ਦੇ ਮਹੀਨੇ ਵਿੱਚ ਹਨ।ਪਰ ਅੱਜ ਉਹਨਾਂ ਸਵੀਡਨ ਵਿੱਚ ਗੁਰਦਵਾਰਾ ਸਾਹਿਬ ਪਹੁੰਚ ਕੇ ਕਿਹਾ ਕਿ ਆਪ ਸਭ ਨੂੰ ਨਿਮਰਤਾ ਸਹਿਤ ਇਹ ਦੱਸਣਾ ਚਾਹੁੰਦੇ ਹਾਂ ਕਿ ਅਣਜਾਣੇ ਵਿੱਚ ਜੂਨ 3 Paris, France ਅਤੇ ਜੂਨ 5 Dublin, Ireland ਵਿੱਚ ਰੱਖੇ ਗਏ Shows ਨੂੰ ਸ਼੍ਰੀ ਦਰਬਾਰ ਸਾਹਿਬ ਦੇ ਘੱਲੂਘਾਰੇ ਦੀ ਯਾਦ ਤੇ ਸਤਿਕਾਰ ਵਿੱਚ ਰੱਦ ਕਰਦੇ ਹਾਂ ।ਜਲਦੀ ਹੀ ਜੂਨ ਪਹਿਲੇ ਹਫ਼ਤੇ ਤੋਂ ਇਲਾਵਾ ਮਿਲ਼ੀ ਕਿਸੇ ਹੋਰ ਤਾਰੀਖ਼ ਬਾਰੇ ਦੱਸਿਆ ਜਾਵੇਗਾ ਜੀ ! ਅਣਜਾਣੇ ਵਿੱਚ ਹੋਈ ਭੁੱਲ-ਚੁੱਕ ਲਈ ਖਿਮਾ ਦੇ ਜਾਚਕ ਹਾਂ।