Home » ਘੱਟ ਉਮਰ ‘ਚ ਚਿੱਟੇ ਹੋ ਰਹੇ ਹਨ ਵਾਲ ਤਾਂ ਵਾਲਾਂ ਨੂੰ ਲੰਬੇ, ਸੰਘਣੇ, ਮਜ਼ਬੂਤ ਅਤੇ ਚਮਕਦਾਰ ਬਣਾਉਣ ‘ਚ ਮਦਦ,ਅਪਣਾਕੇ ਦੇਖੋ ਇਹ 3 ਚੀਜ਼ਾਂ…
Health Home Page News

ਘੱਟ ਉਮਰ ‘ਚ ਚਿੱਟੇ ਹੋ ਰਹੇ ਹਨ ਵਾਲ ਤਾਂ ਵਾਲਾਂ ਨੂੰ ਲੰਬੇ, ਸੰਘਣੇ, ਮਜ਼ਬੂਤ ਅਤੇ ਚਮਕਦਾਰ ਬਣਾਉਣ ‘ਚ ਮਦਦ,ਅਪਣਾਕੇ ਦੇਖੋ ਇਹ 3 ਚੀਜ਼ਾਂ…

Spread the news

 ਪਹਿਲਾਂ ਜਿੱਥੇ ਵਧਦੀ ਉਮਰ ਦੇ ਲੋਕਾਂ ਨੂੰ ਸਫੇਦ ਵਾਲਾਂ ਦੀ ਪ੍ਰੇਸ਼ਾਨੀ ਹੁੰਦੀ ਹੈ। ਉੱਥੇ ਹੀ ਅੱਜ ਕੱਲ੍ਹ ਛੋਟੇ ਬੱਚੇ ਨੂੰ ਵੀ ਇਸ ਸਮੱਸਿਆ ਨਾਲ ਜੂਝ ਰਹੇ ਹਨ। ਇਸ ਦਾ ਕਾਰਨ ਗਲਤ ਡਾਇਟ, ਲਾਈਫਸਟਾਈਲ ਅਤੇ ਮਾਨਸਿਕ ਤਣਾਅ ਹੋ ਸਕਦਾ ਹੈ। ਉੱਥੇ ਹੀ ਵਾਲਾਂ ਨੂੰ ਕਾਲੇ ਕਰਨ ਲਈ ਬਾਜ਼ਾਰ ‘ਚ ਕਈ ਤਰ੍ਹਾਂ ਦੇ ਪ੍ਰੋਡਕਟਸ ਮਿਲਦੇ ਹਨ। ਪਰ ਇਨ੍ਹਾਂ ‘ਚ ਕੈਮੀਕਲ ਹੋਣ ਨਾਲ ਸਾਈਡ ਇਫੈਕਟ ਹੋਣ ਦਾ ਖਤਰਾ ਰਹਿੰਦਾ ਹੈ। ਅਜਿਹੇ ‘ਚ ਜੇਕਰ ਤੁਸੀਂ ਚਾਹੋ ਤਾਂ ਦਾਦੀ-ਨਾਨੀ ਦੇ ਸਮੇਂ ਦੇ ਕੁਝ ਆਯੁਰਵੈਦਿਕ ਨੁਸਖ਼ੇ ਅਪਣਾ ਸਕਦੇ ਹੋ। ਇਹ ਵਾਲਾਂ ਨੂੰ ਜਲਦੀ ਕਾਲਾ ਕਰਨ ਕਰਨ ਦੇ ਨਾਲ ਉਹਨਾਂ ਨੂੰ ਲੰਬੇ, ਸੰਘਣੇ, ਮਜ਼ਬੂਤ ਅਤੇ ਚਮਕਦਾਰ ਬਣਾਉਣ ‘ਚ ਮਦਦ ਕਰੇਗਾ। ਨਾਲ ਹੀ ਸਾਰੀਆਂ ਚੀਜ਼ਾਂ ਨੈਚੂਰਲ ਹੋਣ ਨਾਲ ਇਨ੍ਹਾਂ ਨੁਸਖ਼ਿਆਂ ਨੂੰ ਕਿਸੀ ਵੀ ਉਮਰ ਦੇ ਲੋਕ ਅਪਣਾ ਸਕਦੇ ਹਨ।

ਆਂਵਲਾ ਪਾਊਡਰ: ਵਾਲਾਂ ਦੀ ਸਮੱਸਿਆ ਤੋਂ ਬਚਣ ਲਈ ਤੁਸੀਂ ਆਂਵਲਾ ਪਾਊਡਰ ਦੀ ਵਰਤੋਂ ਕਰ ਸਕਦੇ ਹੋ। ਇਹ ਇੱਕ ਆਯੁਰਵੈਦਿਕ ਨੁਸਖਾ ਹੈ। ਇਸ ਦੇ ਲਈ ਇਕ ਪੈਨ ‘ਚ 1 ਕੱਪ ਆਂਵਲਾ ਪਾਊਡਰ ਭੁੰਨੋ। ਹੁਣ ਇਸ ‘ਚ ਲਗਭਗ 500 ਮਿਲੀਲੀਟਰ ਨਾਰੀਅਲ ਤੇਲ ਮਿਲਾਕੇ 20 ਮਿੰਟਾਂ ਤੱਕ ਘੱਟ ਸੇਕ ‘ਤੇ ਪਕਾਓ। ਬਾਅਦ ‘ਚ ਇਸ ਨੂੰ ਠੰਡਾ ਹੋਣ ਲਈ ਇਕ ਪਾਸੇ ਰੱਖ ਦਿਓ। 24 ਘੰਟੇ ਬਾਅਦ ਇਸ ਨੂੰ ਛਾਣਕੇ ਬੋਤਲ ‘ਚ ਭਰ ਲਓ। ਤਿਆਰ ਤੇਲ ਨੂੰ ਸਕੈਲਪ ‘ਤੇ ਲਗਾ ਕੇ ਮਸਾਜ ਕਰੋ। ਇਸ ਨੂੰ 1 ਘੰਟੇ ਲਈ ਛੱਡ ਦਿਓ। ਬਾਅਦ ‘ਚ Mild ਸ਼ੈਂਪੂ ਨਾਲ ਧੋ ਲਓ। ਔਸ਼ਧੀ ਗੁਣਾਂ ਨਾਲ ਭਰਪੂਰ ਆਂਵਲਾ ਵਾਲਾਂ ਨੂੰ ਜੜ੍ਹਾਂ ਤੋਂ ਕਾਲੇ ਅਤੇ ਮਜ਼ਬੂਤ ਬਣਾਉਣ ‘ਚ ਮਦਦ ਕਰੇਗਾ। ਇਸ ਨਾਲ ਤੁਹਾਡੇ ਵਾਲ ਲੰਬੇ, ਸੰਘਣੇ, ਕਾਲੇ, ਨਰਮ ਅਤੇ ਚਮਕਦਾਰ ਹੋਣਗੇ। ਚੰਗਾ ਰਿਜ਼ਲਟ ਪਾਉਣ ਲਈ ਇਸ ਨੂੰ ਹਫ਼ਤੇ ‘ਚ 2 ਵਾਰ ਲਗਾਓ।

white hair care tip
white hair care tip

ਕੜ੍ਹੀ ਪੱਤਾ: ਵਾਲਾਂ ਨੂੰ ਕਾਲੇ, ਸੰਘਣੇ, ਮਜ਼ਬੂਤ ਬਣਾਉਣ ਲਈ ਕੜੀ ਪੱਤੇ ਨੂੰ ਵੀ ਕਾਰਗਰ ਮੰਨਿਆ ਗਿਆ ਹੈ। ਇਸ ਦੇ ਲਈ ਕੁਝ ਕਰੀ ਪੱਤੇ ਨੂੰ ਪੀਸ ਲਓ। ਹੁਣ ਇਸ ‘ਚ 2-2 ਚੱਮਚ ਆਂਵਲਾ ਅਤੇ ਬ੍ਰਾਹਮੀ ਪਾਊਡਰ ਮਿਲਾਓ। ਫਿਰ ਇਸ ‘ਚ ਲੋੜ ਅਨੁਸਾਰ ਪਾਣੀ ਪਾ ਕੇ ਪੇਸਟ ਬਣਾਓ। ਤਿਆਰ ਮਿਸ਼ਰਣ ਨੂੰ ਵਾਲਾਂ ‘ਤੇ 30 ਮਿੰਟ ਤੱਕ ਲੱਗਿਆ ਰਹਿਣ ਦਿਓ। ਬਾਅਦ ‘ਚ Mild ਸ਼ੈਂਪੂ ਨਾਲ ਧੋ ਲਓ। ਇਹ ਤੁਹਾਡੇ ਵਾਲਾਂ ਨੂੰ ਜੜ੍ਹਾਂ ਤੋਂ ਮਜ਼ਬੂਤ ਅਤੇ ਕਾਲੇ ਕਰਨ ‘ਚ ਮਦਦ ਕਰੇਗਾ। ਨਾਲ ਹੀ ਡੈਂਡਰਫ, ਵਾਲ ਝੜਨ, ਡ੍ਰਾਈ ਵਾਲਾਂ ਦੀ ਸਮੱਸਿਆ ਦੂਰ ਹੋ ਕੇ ਵਾਲ ਸੁੰਦਰ, ਸੰਘਣੇ, ਸ਼ਾਇਨੀ ਨਜ਼ਰ ਆਉਣਗੇ।

ਬਲੈਕ ਟੀ: ਸਫੇਦ ਵਾਲਾਂ ਨੂੰ ਨੈਚੂਰਲੀ ਬਲੈਕ ਕਰਨ ਲਈ ਤੁਸੀਂ ਬਲੈਕ ਟੀ ਦੀ ਵਰਤੋਂ ਕਰ ਸਕਦੇ ਹੋ। ਇਸ ਦੇ ਲਈ ਇਕ ਪੈਨ ‘ਚ 1 ਗਲਾਸ ਪਾਣੀ ਅਤੇ 2 ਚੱਮਚ ਬਲੈਕ ਟੀ ਪਾ ਕੇ ਉਬਾਲੋ। ਪਾਣੀ ਦਾ ਰੰਗ ਬਦਲਣ ‘ਤੇ ਇਸ ਨੂੰ ਠੰਡਾ ਹੋਣ ਲਈ ਰੱਖ ਦਿਓ। ਹੁਣ ਸ਼ੈਂਪੂ ਤੋਂ ਬਾਅਦ ਇਸ ਪਾਣੀ ਨੂੰ ਤੇਲ ਦੀ ਤਰ੍ਹਾਂ ਸਕੈਲਪ ‘ਤੇ ਲਗਾਕੇ ਮਸਾਜ ਕਰੋ। ਇਸ ਨੂੰ 10-15 ਮਿੰਟ ਲਈ ਲੱਗਾ ਰਹਿਣ ਦਿਓ। ਬਾਅਦ ‘ਚ ਤਾਜ਼ੇ ਪਾਣੀ ਨਾਲ ਧੋ ਲਓ। ਇਸ ਨਾਲ ਤੁਹਾਡੇ ਸਫੇਦ ਵਾਲਾਂ ਦੀ ਸਮੱਸਿਆ ਦੂਰ ਹੋਵੇਗੀ ਅਤੇ ਹੌਲੀ-ਹੌਲੀ ਵਾਲ ਕਾਲੇ ਹੋਣ ਲੱਗਣਗੇ। ਚੰਗੇ ਅਤੇ ਜਲਦੀ ਰਿਜ਼ਲਟ ਪਾਉਣ ਲਈ ਇਨ੍ਹਾਂ ‘ਚੋਂ ਕਿਸੇ ਵੀ ਆਯੁਰਵੈਦਿਕ ਨੁਸਖ਼ੇ ਨੂੰ ਹਫ਼ਤੇ ‘ਚ 2 ਵਾਰ ਜ਼ਰੂਰ ਅਪਣਾਓ।