Home » ਭਾਰਤ-ਜਾਪਾਨ ਮਿਲ ਕੇ ਕਰਨਗੇ ਆਰਥਿਕ ਸੰਕਟ ਵਿਚ ਫਸੇ ਸ਼੍ਰੀਲੰਕਾ ਦੀ ਮਦਦ…
Home Page News India India News World World News

ਭਾਰਤ-ਜਾਪਾਨ ਮਿਲ ਕੇ ਕਰਨਗੇ ਆਰਥਿਕ ਸੰਕਟ ਵਿਚ ਫਸੇ ਸ਼੍ਰੀਲੰਕਾ ਦੀ ਮਦਦ…

Spread the news

ਭਾਰਤ ਅਤੇ ਜਾਪਾਨ ਨੇ ਆਰਥਿਕ ਸੰਕਟ ’ਚ ਫਸੇ ਸ਼੍ਰੀਲੰਕਾ ਦੀ ਮਦਦ ਕਰਨ ਦਾ ਫ਼ੈਸਲਾ ਕੀਤਾ ਹੈ। ਕੋਲੰਬੋ ਗੈਜੇਟ ਦੀ ਰਿਪੋਰਟ ਮੁਤਾਬਕ 24 ਮਈ ਨੂੰ ਦੋਵੇਂ ਨੇਤਾਵਾਂ ਦੀ ਚਤੁਰਭੁਰਜ ਸੁਰੱਖਿਆ ਵਾਰਤਾ ਨਾਲ ਵੱਖਰੀ ਹੋਈ ਬੈਠਕ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਜਾਪਾਨ ਦੇ ਪ੍ਰਧਾਨ ਮੰਤਰੀ ਫਿਊਮੀਓ ਕਿਸ਼ਿਦਾ ਮੇਕੇ ਵਿਚਾਲੇ ਇਸ ’ਤੇ ਸਹਿਮਤੀ ਬਣੀ। ਜਾਪਾਨੀ ਵਿਦੇਸ਼ ਮੰਤਰਾਲਾ ਨੇ ਦੱਸਿਆ ਕਿ ਦੋਹਾਂ ਵਿਚਾਲੇ ਸ਼੍ਰੀਲੰਕਾ ਦੀ ਸੁਰੱਖਿਆ ਹਾਲਾਤ ’ਤੇ ਚਰਚਾ ਤੋਂ ਬਾਅਦ ਮਨੁੱਖੀ ਮਦਦ ਪਹੁੰਚਾਉਣ ਦਾ ਫ਼ੈਸਲਾ ਲਿਆ ਗਿਆ। ਜਾਪਾਨ ਦੇ ਨਾਲ ਸਮਝੌਤੇ ਤੋਂ ਪਹਿਲਾਂ ਵੀ ਸ਼੍ਰੀਲੰਕਾ ਨੂੰ ਆਰਥਿਕ ਸੰਕਟ ’ਚੋਂ ਕੱਢਣ ਲਈ ਭਾਰਤ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ। ਮਨੁੱਖੀ ਮਦਦ ਵਾਲੇ ਸਾਮਾਨ, ਖਾਣਾ ਬਣਾਉਣ ਵਾਲੀ ਗੈਸ, ਤੇਲ ਅਤੇ ਡਾਕਟਰੀ ਸਾਮਾਨ ਨਾਲ ਲੱਦੇ ਜਹਾਜ਼ ਭੇਜੇ ਗਏ ਹਨ। ਇਸ ਦੇ ਇਲਾਵਾ ਭਾਰਤ ਨੇ ਸ਼੍ਰੀਲੰਕਾ ’ਚ ਬੌਧ ਧਰਮ ਸਬੰਧੀ ਗਤੀਵਿਧੀਆਂ ਵਧਾਉਣ ਲਈ ਵੀ 54 ਕਰੋੜ ਸ਼੍ਰੀਲੰਕਾਈ ਰੁਪਏ ਦਿੱਤੇ ਹਨ। ਭਾਰਤ ਨੇ ਦੱਸਿਆ ਕਿ ਉਸ ਨੇ ਊਰਜਾ ਸੰਕਟ ਨਾਲ ਨਜਿੱਠਣ ’ਚ ਸ਼੍ਰੀਲੰਕਾ ਦੀ ਮਦਦ ਲਈ 40 ਹਜ਼ਾਰ ਮੀਟ੍ਰਿਕ ਟਨ ਡੀਜ਼ਲ ਭੇਜਿਆ ਹੈ। ਇਸ ਤੋਂ ਪਹਿਲਾਂ ਭਾਰਤ ਨੇ ਆਰਥਿਕ ਸੰਕਟ ਦੇ ਮੱਦੇਨਜ਼ਰ ਸ਼੍ਰੀਲੰਕਾ ਨੂੰ 50 ਕਰੋੜ ਅਮਰੀਕੀ ਡਾਲਰ ਦਾ ਤੇਲ ਉਧਾਰ ਦੇਣ ਨੂੰ ਮਨਜ਼ੂਰੀ ਦਿੱਤੀ ਸੀ। 23 ਮਈ ਨੂੰ ਭਾਰਤ ਨੇ 40 ਮੀਟ੍ਰਿਕ ਟਨ ਪੈਟਰੋਲ ਸ਼੍ਰੀਲੰਕਾ ਭੇਜਿਆ ਸੀ। ਭਾਰਤੀ ਹਾਈ ਕਮਿਸ਼ਨ ਨੇ ਸੋਮਵਾਰ ਸ਼ਾਮ ਨੂੰ ਟਵੀਟ ਕਰਕੇ ਡੀਜ਼ਲ ਨਾਲ ਲੱਦੇ ਜਹਾਜ਼ ਦੇ ਕੋਲੰਬੋ ਪਹੁੰਚਣ ਦੀ ਜਾਣਕਾਰੀ ਦਿਤੀ।