Home » ਦੇਸ਼ ਵਿੱਚ ‘ਕ੍ਰਾਈਮ ਕਰਾਈਸਜ਼’ ਐਲਾਨੇ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ…
Home Page News New Zealand Local News NewZealand

ਦੇਸ਼ ਵਿੱਚ ‘ਕ੍ਰਾਈਮ ਕਰਾਈਸਜ਼’ ਐਲਾਨੇ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ…

Spread the news

ਆਕਲੈਂਡ(ਬਲਜਿੰਦਰ ਸਿੰਘ)ਨਿਊਜ਼ੀਲੈਂਡ ‘ਚ ਲਗਾਤਾਰ ਹੋ ਰਹੀਆਂ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਤੋ ਬੇਹੱਦ ਪਰੇਸ਼ਾਨ ਆਕਲੈਂਡ ਦੇ ਕਾਰੋਬਾਰੀਆਂ ਵਲੋਂ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੂੰ ਅਪੀਲ ਕੀਤੀ ਗਈ ਹੈ ਕਿ ਜੋ ਹਾਲਾਤ ਇਸ ਟਾਇਮ ਬਣ ਚੁੱਕੇ ਹਨ ,ਉਨ੍ਹਾਂ ਨੂੰ ਧਿਆਨ ਵਿੱਚ ਰੱਖਦਿਆਂ ‘ਕ੍ਰਾਈਮ ਕ੍ਰਾਈਸਜ਼ ਐਲਾਨ ਦਿੱਤਾ ਜਾਏ।ਬੀਤੇ ਬੁੱਧਵਾਰ ਸੈਂਡਰਿੰਗਮ ਵਿੱਚ ਇੱਕ ਕਾਰੋਬਾਰ ‘ਤੇ ਲੁੱਟ ਦੀ ਵਾਰਦਾਤ ਦੌਰਾਨ ਇੱਕ ਗ੍ਰਾਹਕ ਜਖਮੀ ਹੋ ਗਿਆ ਸੀ, ਇਸ ਘਟਨਾ ਤੋਂ ਬਾਅਦ ਕਾਰੋਬਾਰੀ ਬਹੁਤ ਹੀ ਜਿਆਦਾ ਗੁੱਸੇ ਵਿੱਚ ਹਨ ਅਤੇ ਇਸ ਦੇ ਨਾਲ ਗ੍ਰਾਹਕਾਂ ਵੀ ਸਹਿਮ ਦੇ ਮਹੌਲ ਵਿੱਚ ਹਨ ਕਿਉਕਿ ਹੁਣ ਉਹ ਖਰੀਦਾਰੀ ਕਰਨ ਜਾਣ ਲਈ ਆਪਣੇ ਆਪ ਨੂੰ ਸੁਰੱਖਿਅਤ ਨਹੀ ਸਮਝ ਰਹੇ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਇਸ ਮਸਲੇ ਦੀ ਗੰਭੀਰਤਾ ਨੂੰ ਸਮਝਦਿਆਂ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੂੰ ਇਸ ਮਸਲੇ ਸਖਤ ਫੈਸਲਾਂ ਲੈਣਾ ਚਾਹੀਦਾ ਹੈ