ਇਕ ਪਾਸੇ ਪੰਜਾਬ ‘ਚ ਸੰਗਰੂਰ ਜ਼ਿਮਨੀ ਚੋਣਾਂ ਨੇੜੇ ਹਨ ਤੇ ਦੂਜੇ ਪਾਸੇ ਪੰਜਾਬ ਕਾਂਗਰਸ ‘ਚ ਲਗਾਤਾਰ ਉੱਥਲ-ਪੁੱਥਲ ਜਾਰੀ ਹੈ। ਕੈਪਟਨ ਅਮਰਿੰਦਰ ਸਿੰਘ ਨੂੰ ਬਾਹਰ ਕਰ ਤੇ ਚਰਨਜੀਤ ਸਿੰਘ ਚੰਨੀ ਨੂੰ ਨਵਾਂ ਮੁੱਖ ਮੰਤਰੀ ਬਣਾ ਇਸ ਕੜੀ ਦੀ ਸ਼ੁਰੂਵਾਤ ਹੋਈ ਸੀ। ਜਿਸ ਤੋਂ ਬਾਅਦ ਲਗਾਤਾਰ ਪੰਜਾਬ ਕਾਂਗਰਸ ਨੂੰ ਝੱਟਕੇ ਲੱਗ ਰਹੇ ਹਨ।
ਜਿਨ੍ਹਾਂ ‘ਚ ਸੁਨੀਲ ਜਾਖੜ ਤੇ ਰਾਜ ਕੁਮਾਰ ਵੇਰਕਾ ਵਰਗੇ ਵੱਡੇ ਕਾਂਗਰਸੀ ਆਗੂ ਸ਼ਾਮਿਲ ਹਨ ਤੇ ਹੁਣ ਕੈਪਟਨ ਅਮਰਿੰਦਰ ਸਿੰਘ ਤੇ ਚਰਨਜੀਤ ਸਿੰਘ ਚੰਨੀ ਦੇ ਨਜ਼ਦੀਕੀ ਦੱਸੀ ਜਾਣ ਵਾਲੀ ਮਹਿਲ ਕਲਾਂ ਤੋਂ ਸਾਬਕਾ ਵਿਧਾਇਕ ਹਰਚੰਦ ਕੌਰ ਨੂੰ ਪਾਰਟੀ ‘ਚੋ ਬਾਹਰ ਦਾ ਰਸ਼ਤਾ ਦਿਖਾ ਦਿੱਤਾ ਗਿਆ ਹੈ।
ਇਸ ਦੀ ਪੁਸ਼ਟੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਜਾਰੀ ਕੀਤੇ ਇਕ ਪੱਤਰ ਰਾਹੀ ਹੋਈ ਹੈ। ਜਿਸ ‘ਚ ਸਾਫ-ਸਾਫ ਮਹਿਲ ਕਲਾਂ ਤੋਂ ਸਾਬਕਾ ਵਿਧਾਇਕ ਹਰਚੰਦ ਕੌਰ ਨੂੰ ਪਾਰਟੀ ਤੋਂ ਬਾਹਰ ਕਰਨ ਦੀ ਗੱਲ ਕਹੀ ਗਈ ਹੈ।ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਇਹ ਫੈਸਲਾ ਉਦੋਂ ਲਿਆ ਗਿਆ ਹੈ ਜਦੋਂ ਸਾਰੀਆਂ ਪਾਰਟੀਆ ਜ਼ਿਮਨੀ ਚੋਣਾਂ ਨੂੰ ਲੈ ਕੇ ਆਪਣੀ ਪਾਰਟੀ ਨੂੰ ਮਜ਼ਬੂਤ ਕਰ ਰਹੀਆਂ ਹਨ ਤੇ ਦੂਜੇ ਪਾਸੇ ਪੰਜਾਬ ਕਾਂਗਰਸ ਆਪਣੇ ਪੁਰਾਣੇ ਲੀਡਰਾਂ ਨੂੰ ਲਗਾਤਾਰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਰਹੀ ਹੈ। ਦੱਸਦੇਈਏ ਕਿ ਲਗਭਗ 4 ਸਾਬਕਾ ਕੈਬਨਿਟ ਮੰਤਰੀਆਂ ਨੂੰ ਬਾਹਰ ਦਾ ਰਸਤਾ ਦਿਖਾਇਆ ਗਿਆ ਹੈ। ਜਿਨ੍ਹਾਂ ਚੋਂ ਕੁਝ ਜੇਲ੍ਹ ‘ਚ ਵੀ ਹਨ ਜਿਵੇਂ ਕਿ ਸਾਧੂ ਸਿੰਘ ਧਰਮਸ਼ੋਤ। ਬੀ.ਜੇ.ਪੀ. ਦੀ ਗੱਲ ਕਰੀਏ ਤਾਂ ਇਹ ਪੰਜਾਬ ‘ਚ ਆਪਣੇ ਪੈਰ ਪਸਾਰ ਰਹੀ ਹੈ ਕਾਂਗਰਸ ਦੇ ਕਈ ਵੱਡੇ ਲੀਡਰਾਂ ਵੱਲੋਂ ਭਾਜਪਾ ਦਾ ਹੱਥ ਵੀ ਫੜ੍ਹਿਆ ਗਿਆ ਹੈ।