Home » ਹੁਣ ਫਿਰ ਚੋਰਾਂ ਨੇ ਆਕਲੈਂਡ ‘ਚ ਲਿਕਰ ਸਟੋਰ ਤੇ ਦਿੱਤਾ ਲੁੱਟ ਦੀ ਵਾਰਦਾਤ ਨੂੰ ਅੰਜਾਮ…
Home Page News New Zealand Local News NewZealand

ਹੁਣ ਫਿਰ ਚੋਰਾਂ ਨੇ ਆਕਲੈਂਡ ‘ਚ ਲਿਕਰ ਸਟੋਰ ਤੇ ਦਿੱਤਾ ਲੁੱਟ ਦੀ ਵਾਰਦਾਤ ਨੂੰ ਅੰਜਾਮ…

Spread the news

ਆਕਲੈਂਡ(ਬਲਜਿੰਦਰ ਰੰਧਾਵਾ)ਨਿਊਜ਼ੀਲੈਂਡ ਵਿੱਚ ਲੁੱਟਾਖੋਹਾ ਦੀ ਵਾਰਦਾਤਾ ਦਾ ਸਿਲਸਿਲਾ ਰੁਕਣ ਦਾ ਨਾਮ ਨਹੀ ਲੈ ਰਿਹਾ ਹੁਣ ਫਿਰ ਆਕਲੈਂਡ ਦੇ ਇਕ ਲਿਕਰ ਸਟੋਰ ‘ਚ ਭੰਨਤੋੜ ਅਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆਂ ਹੈ।ਪੁਲਿਸ ਨੂੰ ਸ਼ੁੱਕਰਵਾਰ ਤੜਕੇ 3 ਵਜੇ ਦੇ ਕਰੀਬ ਥ੍ਰੀ ਕਿੰਗਜ਼ ਵਿੱਚ ਬੋਤਲ ਓ ਨਾਮ ਦੇ ਲਿਕਰ ਸਟੋਰ ਤੇ ਬੁਲਾਇਆ ਗਿਆ ਸੀ ਜਿੱਥੇ ਚੋਰਾਂ ਵੱਲੋਂ ਭੰਨਤੋੜ ਕੀਤੀ ਗਈ ਅਤੇ ਵੱਡੀ ਮਾਤਰਾ ਵਿੱਚ ਅਲਕੋਹਲ ਲੈ ਕੇ ਚਲੇ ਗਏ।ਪੁਲਿਸ ਨੇ ਦੱਸਿਆ ਕਿ ਉਹ ਚੋਰੀ ਦੀ ਜਾਂਚ ਕਰ ਰਹੇ ਹਨ।ਪੁਲਿਸ ਨੇ ਕਿਹਾ ਕੇ ਜੇ ਕਿਸੇ ਕੋਲ ਇਸ ਘਟਨਾ ਸਬੰਧੀ ਜਾਣਕਾਰੀ ਹੋਵੇ ਤਾ ਜੌਬ ਨੰਬਰ P050937745 ਦੇ ਹਵਾਲੇ ਨਾਲ ਜਾਣਕਾਰੀ ਦੇਣ ਲਈ 105 ‘ਤੇ ਸੰਪਰਕ ਕਰਨ ਦੀ ਅਪੀਲ ਕੀਤੀ ਹੈ।