Home » ਸਿੱਧੂ ਮੂਸੇਵਾਲਾ ਨੂੰ ਬੁਲੈਟ ਪਰੂਫ਼ ਗੱਡੀ ਦੇ ਵਿੱਚ ਵੀ ਮਾਰਨ ਦੀ ਸੀ ਯੋਜਨਾ…
Home Page News India India News

ਸਿੱਧੂ ਮੂਸੇਵਾਲਾ ਨੂੰ ਬੁਲੈਟ ਪਰੂਫ਼ ਗੱਡੀ ਦੇ ਵਿੱਚ ਵੀ ਮਾਰਨ ਦੀ ਸੀ ਯੋਜਨਾ…

Spread the news

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਹਰ ਰੋਜ਼ ਵੱਡੇ-ਵੱਡੇ ਖੁਲਾਸੇ ਹੋ ਰਹੇ ਹਨ। ਲਾਰੈਂਸ ਬਿਸ਼ਨੋਈ ਗੈਂਗ ਦੇ 5 ਗੈਂਗਸਟਰਾਂ ਨੇ ਮਿਲ ਕੇ ਮੂਸੇਵਾਲਾ ਨੂੰ ਮਾਰਨ ਦੀ ਸਾਜ਼ਿਸ਼ ਰਚੀ ਸੀ। ਇਸ ਵਿੱਚ ਲਾਰੈਂਸ ਤੋਂ ਇਲਾਵਾ ਗੋਲਡੀ ਬਰਾੜ, ਸਚਿਨ ਥਾਪਨ, ਅਨਮੋਲ ਬਿਸ਼ਨੋਈ ਅਤੇ ਬਿਕਰਮ ਬਰਾੜ ਸ਼ਾਮਲ ਸਨ। ਲਾਰੈਂਸ ਨੇ ਤਿਹਾੜ ਜੇਲ੍ਹ ਤੋਂ ਇਹ ਸਾਰੀ ਸਾਜ਼ਿਸ਼ ਰਚੀ ਸੀ। ਕੈਨੇਡਾ ਸਥਿਤ ਗੈਂਗਸਟਰ ਗੋਲਡੀ ਬਰਾੜ ਅਤੇ ਦੁਬਈ ਸਥਿਤ ਗੈਂਗਸਟਰ ਵਿਕਰਮ ਬਰਾੜ ਨੇ ਇਸ ਸਾਜ਼ਿਸ਼ ਨੂੰ ਅੰਜਾਮ ਦਿੱਤਾ ਸੀ। ਅਨਮੋਲ ਬਿਸ਼ਨੋਈ ਅਤੇ ਸਚਿਨ ਥਾਪਨ ਨੇ ਸਾਰੇ ਕਤਲ-ਕਾਂਣ ਦੇ ਵਿੱਚ ਮੁੱਖ ਭੂਮਿਕਾਵਾਂ ਨਿਭਾਈਆਂ। ਇਹ ਦੋਵੇਂ ਇਸ ਸਮੇਂ ਯੂਰਪ ਵਿਚ ਵੀ ਦੱਸੇ ਜਾ ਰਹੇ ਹਨ। ਇਨ੍ਹਾਂ ਪੰਜਾਂ ਗੈਂਗਸਟਰਾਂ ਦੀ ਰੇਕੀ ਤੋਂ ਲੈ ਕੇ ਮੂਸੇਵਾਲਾ ਦੇ ਕਤਲ ਤੱਕ ਸ਼ੂਟਰਾਂ ਨੂੰ ਪਲ-ਪਲ ਦੀ ਸੇਧ ਦੇ ਰਹੇ ਸਨ। ਲਾਰੇਂਸ ਤੋਂ ਪੁੱਛਗਿੱਛ ਤੋਂ ਬਾਅਦ ਪੰਜਾਬ ਪੁਲਿਸ ਦੀ ਜਾਂਚ ਵਿੱਚ ਇਹ ਖੁਲਾਸਾ ਹੋਇਆ ਹੈ। ਮਾਨਸਾ ਦੇ ਜਵਾਹਰਕੇ ‘ਚ 29 ਮਈ ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਉਹ ਇਸ ਥਾਰ ਜੀਪ ਵਿੱਚ ਆਪਣੇ ਦੋਸਤਾਂ ਸਮੇਤ ਰਿਸ਼ਤੇਦਾਰ ਦੇ ਘਰ ਜਾ ਰਿਹਾ ਸੀ।

ਬੁਲਟ ਪਰੂਫ ਫਾਰਚੂਨਰ ਵਿੱਚ ਮਾਰਨ ਦੀ ਵੀ ਯੋਜਨਾ ਸੀ

ਇਹ ਵੀ ਖੁਲਾਸਾ ਹੋਇਆ ਹੈ ਕਿ ਲਾਰੈਂਸ ਬਿਸ਼ਨੋਈ ਗੈਂਗ ਦੀ ਮੂਸੇਵਾਲਾ ਨਾਲ ਇੰਨੀ ਦੁਸ਼ਮਣੀ ਸੀ ਕਿ ਉਸਨੂੰ ਬੁਲੇਟ ਪਰੂਫ ਫਾਰਚੂਨਰ ਵਿੱਚ ਕਤਲ ਕਰਨ ਦੀ ਵੀ ਸਾਜ਼ਿਸ਼ ਰਚੀ ਗਈ। ਇਹੀ ਕਾਰਨ ਹੈ ਕਿ ਕਤਲ ਵਿੱਚ ਰੂਸੀ ਹਥਿਆਰ ਏ ਐਨ-94 ਦੀ ਵਰਤੋਂ ਕੀਤੀ ਗਈ ਸੀ। ਇਸ ਹਥਿਆਰ ਦੀਆਂ ਤੇਜ਼ ਗੋਲੀਆਂ ਦੀ ਬੁਛਾੜ ਦੇ ਨਾਲ ਬੁਲੇਟਪਰੂਫ ਸ਼ੀਸ਼ੇ ਨੂੰ ਵੀ ਤੋੜਿਆ ਜਾ ਸਕਦਾ ਹੈ। ਕੱਝ ਗੈਂਗਸਟਰ ਇਹ ਜਾਣਨ ਲਈ ਜਲੰਧਰ ਵੀ ਗਏ ਕਿ ਮੂਸੇਵਾਲਾ ਦੀ ਬੁਲੇਟਪਰੂਫ ਫਾਰਚੂਨਰ ਕਿਸ ਪੱਧਰ ਤੱਕ ਦੀ ਬੁਲੇਟ ਪਰੂਫ਼ ਹੈ। ਜਿੱਥੇ ਉਹਨਾਂ ਨੇ ਫਾਰਚੂਨਰ ਬੁਲੇਟ ਪਰੂਫ ਕਰਵਾਉਣ ਦੇ ਬਹਾਨੇ ਕੰਪਨੀ ਨਾਲ ਗੱਲ ਕਕਰਕੇ ਸਾਰੀ ਜਾਣਕਾਰੀ ਲਈ ਸੀ। ਹਾਲਾਂਕਿ ਪੰਜਾਬ ਪੁਲਿਸ ਨੇ ਅਜੇ ਤੱਕ ਇਸ ਦੀ ਰਸਮੀ ਪੁਸ਼ਟੀ ਨਹੀਂ ਕੀਤੀ ਹੈ।

ਸਿੱਧੂ ਮੂਸੇਵਾਲਾ ਬੁਲੇਟ ਪਰੂਫ ਜੈਕਟ ਅਮਰੀਕਾ ਤੋਂ ਮੰਗਵਾ ਰਿਹਾ ਸੀ

ਸਿੱਧੂ ਮੂਸੇਵਾਲਾ ਨੂੰ ਸ਼ੱਕ ਸੀ ਕਿ ਉਸ ਦਾ ਕਤਲ ਹੋ ਸਕਦਾ ਹੈ। ਇਸ ਲਈ ਉਹ ਆਪਣੇ ਬਚਾਅ ਦੀਆਂ ਤਿਆਰੀਆਂ ਵਿਚ ਰੁੱਝਿਆ ਹੋਇਆ ਸੀ। ਉਸ ਨੇ ਅਮਰੀਕਾ ਤੋਂ ਬੁਲੇਟ ਪਰੂਫ ਜੈਕਟ ਲੈਣ ਦੀ ਤਿਆਰੀ ਕਰ ਲਈ ਸੀ। ਸਤੰਬਰ ਵਿੱਚ ਉਸ ਨੇ ਅਮਰੀਕਾ ਸਥਿਤ ਹਥਿਆਰਾਂ ਦੇ ਡੀਲਰ ਵਿੱਕੀ ਮਾਨ ਸਲੌਦੀ ਨਾਲ ਇਸ ਸਬੰਧੀ ਗੱਲ ਕੀਤੀ ਸੀ। ਵਿੱਕੀ ਨੇ ਦੱਸਿਆ ਕਿ ਇਸ ਸਬੰਧੀ ਉਸ ਦੀ ਮੂਸੇਵਾਲਾ ਨਾਲ ਗੱਲ ਹੋਈ ਸੀ। ਜਿਸ ਤੋਂ ਬਾਅਦ ਮੂਸੇਵਾਲਾ ਲੈਵਲ ਥ੍ਰੀ ਹਾਰਡ ਬੁਲੇਟ ਜੈਕੇਟ ਲੈਣ ਲਈ ਸਹਿਮਤ ਹੋ ਗਿਆ ਸੀ। ਇਹ ਜੈਕੇਟ ਐਸ ਐਲ ਆਰ ਦੀਆਂ ਗੋਲੀਆਂ ਨੂੰ ਵੀ ਰੋਕ ਲੈਂਦੀ ਹੈ। ਮੂਸੇਵਾਲਾ ਨੇ ਕਿਹਾ ਸੀ ਕਿ ਉਸਦਾ ਕੋਈ ਦੋਸਤ ਇਹ ਜੈਕੇਟ ਲੈ ਜਾਵੇਗਾ। ਹਾਲਾਂਕਿ ਉਸ ਤੋਂ ਬਾਅਦ ਕੋਈ ਦੋਸਤ ਨਹੀਂ ਆਇਆ।

ਸੁਰੱਖਿਆ ਕਾਰਣ ਵਿਧਾਇਕ ਬਣਨਾ ਚਾਹੁੰਦਾ ਸੀ

ਇਸ ਤੋਂ ਪਹਿਲਾਂ ਪੰਜਾਬ ਦੀ ਕਾਂਗਰਸ ਸਰਕਾਰ ਦੌਰਾਨ ਗ੍ਰਹਿ ਮੰਤਰੀ ਰਹੇ ਸੁਖਜਿੰਦਰ ਰੰਧਾਵਾ ਨੇ ਵੀ ਮੂਸੇਵਾਲਾ ਵਲੋਂ ਸੁਰੱਖਿਆ ਲਈ ਚੋਣ ਲੜਨ ਦਾ ਦਾਅਵਾ ਕੀਤਾ ਸੀ। ਮੂਸੇਵਾਲਾ ਨੇ ਕਿਹਾ ਸੀ ਕਿ ਜੇਕਰ ਉਹ ਵਿਧਾਇਕ ਬਣ ਗਏ ਤਾਂ ਉਸਦੀ ਜਾਨ ਬਚ ਜਾਵੇਗੀ। ਉਨ੍ਹਾਂ ਨੂੰ ਯਕੀਨੀ ਸੁਰੱਖਿਆ ਮਿਲੇਗੀ। ਹੁਣ ਉਨ੍ਹਾਂ ਨੂੰ ਵੱਖ-ਵੱਖ ਲੋਕਾਂ ਅੱਗੇ ਹੱਥ ਜੋੜਨੇ ਪੈਂਦੇ ਹਨ।

ਪੰਜਾਬ ਪੁਲਿਸ 4 ਸ਼ਾਰਪ ਸ਼ੂਟਰਾਂ ਦੀ ਭਾਲ ਕਰ ਰਹੀ ਹੈ

ਪੰਜਾਬ ਪੁਲਿਸ ਮੂਸੇਵਾਲਾ ਕਤਲ ਕਾਂਡ ਵਿੱਚ 4 ਸ਼ਾਰਪ ਸ਼ੂਟਰਾਂ ਦੀ ਭਾਲ ਵਿੱਚ ਹੈ। ਇਸ ਵਿੱਚ ਹਰਿਆਣਾ ਦੇ ਸੋਨੀਪਤ ਦੇ ਪ੍ਰਿਆਵਰਤ ਫੌਜੀ ਅਤੇ ਅੰਕਿਤ ਸੇਰਸਾ ਸ਼ਾਮਲ ਹਨ। ਮੋਨੂੰ ਡਾਗਰ ਨੇ ਕਤਲ ਵਿੱਚ ਆਪਣੀ ਸ਼ਮੂਲੀਅਤ ਦੀ ਪੁਸ਼ਟੀ ਕੀਤੀ ਹੈ। ਇਸ ਕਤਲ ਲਈ ਉਸ ਨੇ ਦੋਵਾਂ ਦਾ ਇੰਤਜ਼ਾਮ ਕੀਤਾ ਸੀ। ਬਾਕੀ ਦੋ ਸ਼ਾਰਪ ਸ਼ੂਟਰ ਹਨ ਜਗਰੂਪ ਸਿੰਘ ਰੂਪਾ ਅੰਮ੍ਰਿਤਸਰ ਅਤੇ ਮੋਗਾ ਦਾ ਮਨੂ ਕੁੱਸਾ ਹਨ।

ਲਾਰੈਂਸ ਦਾ ਗੈਂਗ ਦੇ ਮੈਂਬਰਾਂ ਨਾਲ ਸਾਹਮਣਾ ਹੋਵੇਗਾ

ਪੰਜਾਬ ਪੁਲਿਸ ਤਿਹਾੜ ਜੇਲ੍ਹ ਤੋਂ ਲਿਆਂਦੇ ਗਏ ਲਾਰੈਂਸ ਤੋਂ ਵੀ ਪੁੱਛਗਿੱਛ ਕਰ ਰਹੀ ਹੈ। ਹੁਣ ਲਾਰੇਂਸ ਅਤੇ ਪਹਿਲਾਂ ਗ੍ਰਿਫਤਾਰ ਕੀਤੇ ਗਏ 10 ਦੋਸ਼ੀਆਂ ਤੋਂ ਆਹਮੋ-ਸਾਹਮਣੇ ਪੁੱਛਗਿੱਛ ਕੀਤੀ ਜਾਵੇਗੀ। ਪੁਲਿਸ ਨੇ ਗੋਲਡੀ ਬਰਾੜ ਦੇ ਸਾਲੇ ਗੈਂਗਸਟਰ ਗੋਰਾ ਤੋਂ ਲਾਰੈਂਸ ਸਾਹਮਣੇ ਪੁੱਛਗਿੱਛ ਕੀਤੀ ਹੈ ਜਿਸ ਤੋਂ ਬਾਅਦ ਪੁਲਿਸ ਨੂੰ ਕਈ ਅਹਿਮ ਸੁਰਾਗ ਮਿਲੇ ਹਨ।