Home » ਵਾਈਕਾਟੋ ਪੰਜਾਬ ਸਪੋਰਟਸ ਕਲੱਬ ਹੈਮਿਲਟਨ ਦੀ ਹੋਈ ਸਲਾਨਾ ਮੀਟਿੰਗ,ਖੁਸ਼ਮੀਤ ਸਿੱਧੂ ਮੁੜ ਬਣੇ ਪ੍ਰਧਾਨ
Home Page News • New Zealand Local News • NewZealand

ਵਾਈਕਾਟੋ ਪੰਜਾਬ ਸਪੋਰਟਸ ਕਲੱਬ ਹੈਮਿਲਟਨ ਦੀ ਹੋਈ ਸਲਾਨਾ ਮੀਟਿੰਗ,ਖੁਸ਼ਮੀਤ ਸਿੱਧੂ ਮੁੜ ਬਣੇ ਪ੍ਰਧਾਨ

Spread the news

ਆਕਲੈਂਡ (ਬਲਜਿੰਦਰ ਸਿੰਘ) ਨਿਊਜ਼ੀਲੈਂਡ `ਚ ਨਵੀਂ ਪੀੜ੍ਹੀ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਦੇ ਉਦੇਸ਼ ਵਾਸਤੇ ਵਾਈਕਾਟੋ ਪੰਜਾਬ ਸਪੋਰਟਸ ਕਲੱਬ ਹੈਮਿਲਟਨ ਦਾ ਗਠਨ ਪਿਛਲੇ ਸਾਲ ਕੀਤਾ ਗਿਆ ਸੀ।ਕਲੱਬ ਵੱਲੋਂ ਪਹਿਲੀ AGM ਮੀਟਿੰਗ ਦਾ ਅਯੋਜਨ ਕੀਤਾ ਗਿਆ।ਜਿਸ ਵਿੱਚ ਸਰਬ-ਸੰਮਤੀ ਨਾਲ ਨਵੀਂ ਕਮੇਟੀ ਦੀ ਚੋਣ ਕੀਤੀ ਗਈ ਅਤੇ ਤਿੰਨ ਨਵੇਂ ਮੈਂਬਰਾਂ ਨੂੰ ਸ਼ਾਮਿਲ ਕੀਤਾ ਗਿਆ।

ਇਸ ਤੋਂ ਇਲਾਵਾ ਖੁਸ਼ਮੀਤ ਸਿੱਧੂ (ਪ੍ਰਧਾਨ),ਹੈਰੀ ਭਲੂਰ(ਸੈਕਟਰੀ)ਅਤੇ ਅਮਨ ਗਰੇਵਾਲ਼ ਨੂੰ ਖ਼ਜ਼ਾਨਚੀ ਚੁਣਿਆ ਗਿਆ।ਕਲੱਬ ਮੈਂਬਰਾਂ ਦੀ ਹੁਣ ਕੁੱਲ ਗਿਣਤੀ 17 ਹੋ ਗਈ ਹੈ।ਜਿਕਰਯੋਗ ਹੈ ਕਿ ਵਾਈਕਾਟੋ ਪੰਜਾਬ ਸਪੋਰਟਸ ਕਲੱਬ ਵੱਲੋਂ ਅਪ੍ਰੈਲ ਦਿਨ ਮਹੀਨੇ ਜਿੱਥੇ ਹੈਮਿਲਟਨ ਵਿੱਖੇ ਖੇਡ ਟੂਰਨਾਮੈਂਟ ਕਰਵਾਇਆ ਗਿਆਂ ਉੱਥੇ ਹੀ ਕਲੱਬ ਵੱਲੋਂ ਹੋਰ ਕਈ ਪ੍ਰੋਗਰਾਮ ਆਉਣ ਵਾਲੇ ਸਮੇਂ ਵਿੱਚ ਉਲੀਕੇ ਜਾ ਰਹੇ ਹਨ।