ਇਹ ਗੱਲ ਸ਼ਾਇਦ ਹੀ ਕੋਈ ਮੰਨਣ ਨੂੰ ਤਿਆਰ ਹੋਵੇ ਕਿ 9 ਮਹੀਨੇ ਕੁੱਖ ਵਿੱਚ ਪਾਲੇ ਬੱਚੇ ਨੂੰ ਕੋਈ ਮਾਂ ਬੇਦਰਦੀ ਨਾਲ ਉਸ ਜਿਗਰ ਦੇ ਟੁੱਕੜੇ ਦਾ ਚਾਕੂ ਨਾਲ ਕਤਲ ਵੀ ਕਰ ਸਕਦੀ ਹੈ ਪਰ ਅਫ਼ਸੋਸ ਇਹ ਗੱਲ ਸੱਚ ਹੈ ਕਿ ਇਟਲੀ ਦੇ ਸੂਬੇ ਸਾਚੀਲੀਆ ਸ਼ਹਿਰ ਕਤਾਨੀਆ ਨੇੜੇ ਇੱਕ 5 ਸਾਲ ਦੀ ਮਾਸੂਮ ਧੀ ਨੂੰ ਇਸ ਕਾਰਨ ਮੌਤ ਮਿਲੀ ਕਿਉਂਕਿ ਉਹ ਆਪਣੇ ਪਿਤਾ ਨੂੰ ਜਿ਼ਆਦਾ ਪੰਸਦ ਕਰਦੀ ਤੇ ਮਿਲਦੀ ਸੀ ਜਦੋਂ ਕਿ ਉਸ ਦੇ ਪਿਤਾ ਨੇ ਉਸ ਦੀ ਮਾਤਾ ਨੂੰ ਛੱਡਿਆ ਹੋਇਆ ਸੀ।ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨੀਂ ਸ਼ਹਿਰ ਕਤਾਨੀਆ ਨੇੜੇ ਇੱਕ 23 ਸਾਲਾ ਇਟਾਲੀਅਨ ਔਰਤ ਮਰਤੀਨਾ ਪੱਤੀ ਆਪਣੀ 5 ਸਾਲਾ ੲਲੇੇਨਾ ਨਾਮ ਦੀ ਧੀ ਦਾ ਆਪਣੇ ਪਤੀ ਨਾਲ ਕਲੇਸ਼ ਦੇ ਚੱਲਦਿਆ ਬੇਰਹਿਮੀ ਨਾਲ ਚਾਕੂ ਮਾਰ ਕਤਲ ਕਰਕੇ ਲਾਸ਼ ਨੂੰ ਜਮੀਨ ਵਿੱਚ ਦੱਬ ਦਿੱਤਾ।ਕਤਲ ਕਰਨ ਉਪੰਰਤ ਮੁਲਜਮਾਂ ਨੇ ਪੁਲਸ ਨੂੰ ਜਾਣਕਾਰੀ ਦਿੱਤੀ ਕਿ ਉਸ ਦੀ ਧੀ ਨੂੰ ਅਣਛਪਾਤੇ ਬੰਦੇ ਉਸ ਵਕਤ ਉਸ ਕੋਲੋ ਖੋਹ ਕੇ ਲੈ ਗਏ ਜਦੋਂ ਉਹ ਸਕੂਲ ਤੋ ਬੇਟੀ ਲੈ ਘਰ ਜਾ ਰਹੀ ਸੀ।ਪੁਲਸ ਨੇ ਸ਼ਕਾਇਤ ਦੇ ਅਧਾਰ ਉੱਤੇ ਕੇਸ ਦਰਜ਼ ਕਰ ਜਾਂਚ ਸੁਰੂ ਕਰ ਦਿੱਤੀ।ਜਦੋਂ ਪੁਲਸ ਨੂੰ ਸਾਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਤਾਂ ਉਹ ਹੈਰਾਨ ਰਹਿ ਗਈ ਕਿ ਮਰਤੀਨਾ ਪੱਤੀ ਉਹਨਾਂ ਨੂੰ ਗੁੰਮਰਾਹ ਕਰਨ ਦੀ ਕੋਸਿ਼ਸ ਕਰ ਰਹੀ ਹੈ ਜਦੋਂ ਕਿ ਕਹਾਣੀ ਕੁਝ ਹੋਰ ਹੈ।ਪੁਲਸ ਨੇ ਕੁਝ ਹੀ ਦਿਨਾਂ ਵਿੱਚ ਇਸ ਕੇਸ ਵਿੱਚ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦਿੱਤਾ।ਪੁਲਸ ਅਨੁਸਾਰ ਮਰਤੀਨਾ ਪੱਤੀ ਨੇ ਆਪ ਹੀ ਆਪਣੀ ਬੇਟੀ ੲਲੇਨਾ ਦਾ ਕਤਲ ਕੀਤਾ ਹੈ।ਇਸ ਬਾਬਤ ਉਹਨਾਂ ਜਦੋਂ ਮਰਤੀਨਾ ਪੱਤੀ ਕੋਲੋ ਵਿਸਥਾਰਪੂਰਵਕ ਪੁੱਛਗਿੱਛ ਕੀਤੀ ਤਾਂ ਉਸ ਦਾ ਝੂਠ ਜਿ਼ਆਦਾ ਦੇਰ ਨਾ ਟਿੱਕ ਸਕਿਆ ਤੇ ਉਸ ਨੇ ਸਾਰਾ ਘਟਨਾਕ੍ਰਮ ਪੁਲਸ ਨੂੰ ਦੱਸ ਦਿੱਤਾ।ਪੁਲਸ ਕੋਲ ਮਰਤੀਨਾ ਨੇ ਮੰਨਿਆਂ ਕਿ ਉਸ ਨੇ ਆਪ ਹੀ ਆਪਣੀ ਧੀ ਨੂੰ ਇਸ ਕਾਰਨ ਮਾਰਿਆ ਹੈ ਕਿਉਂਕਿ ਉਹ ਆਪਣੇ ਪਿਤਾ ਨਾਲ ਮਿਲਕੇ ਖੁਸ਼ ਸੀ ਜਦੋਂ ਕਿ ਉਸ ਦਾ ਪਤੀ ਉਸ ਨੂੰ ਛੱਡਕੇ ਕਿਸੇ ਹੋਰ ਨਾਲ ਰਹਿੰਦਾ ਹੈ ਜਿਹੜਾ ਕਿ ਮਰਤੀਨਾ ਕੋਲ ਬਰਦਾਸ਼ਤ ਨਹੀਂ ਸੀ ਹੋ ਰਿਹਾ।ਇੱਕ ਦਿਨ ਗੁੱਸੇ ਵਿੱਚ ਉਸ ਨੇ ਆਪਣੀ ਬੇਟੀ ਨੂੰ ਚਾਕੂ ਨਾਲ ਮਾਰ ਦਿੱਤਾ ਤੇ ਲਾਸ਼ ਨੂੰ ਖੇਤਾਂ ਵਿੱਚ ਦੱਬ ਦਿੱਤਾ।ਪੁਲਸ ਨੇ ਮਰਤੀਨਾ ਵੱਲੋ ਦੱਸੀ ਥਾਂ ਤੋਂ ੲਲੇਨਾ ਦੀ ਲਾਸ਼ ਬਰਾਮਦ ਕਰ ਲਈ ਹੈ।ਮਰਤੀਨਾ ਦੇ ਪਤੀ ਨੇ ਉਸ ਨੂੰ ਰਾਕਸ਼ਣ ਦੱਸਦਿਆਂ ਕਿਹਾ ਕਿ ਉਹ ਇਨਸਾਨ ਨਹੀਂ ਹੈ ਜੋ ਉਸ ਨੇ ਮਾੜਾ ਕੰਮ ਕੀਤਾ ਉਹ ਅਸਹਿ ਹੈ।ਪੁਲਸ ਨੇ ਮਰਤੀਨਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਅਗਲੀ ਕਾਰਵਾਈ ਲਈ ਅਦਾਲਤ ਭੇਜਣ ਦੀ ਤਿਆਰੀ ਵਿੱਚ ਹੈ।ਇਸ ਘਟਨਾ ਦੀ ਇਟਾਲੀਅਨ ਲੋਕਾਂ ਵੱਲੋਂ ਭਰਪੂਰ ਨਿੰਦਿਆਂ ਕੀਤੀ ਜਾ ਰਹੀ ਹੈ।ਇੱਥੇ ਇਸ ਗੱਲ ਦਾ ਵਰਨਣ ਵੀ ਜ਼ਰੂਰੀ ਹੈ ਕਿ ਇੱਕ ਸਰਕਾਰੀ ਸਰਵੇਂ ਅਨੁਸਾਰ ਮਰਤੀਨਾ ਵਰਗੇ ਮਾਪਿਆਂ ਨੇ ਆਪਸ ਵਿੱਚ ਕਲੇਸ਼ ਦੇ ਚੱਲਦਿਆਂ ਪਿਛਲੇ 20 ਸਾਲਾਂ ਵਿੱਚ 480 ਅਜਿਹੇ ਮਾਸੂਮ ਬੱਚਿਆਂ ਨੂੰ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰਿਆ ਹੈ ਜਿਹਨਾਂ ਨੂੰ ਇਹ ਵੀ ਨਹੀਂ ਪਤਾ ਸੀ ਕਿ ਜਿਹੜੀ ਮੌਤ ਦੀ ਸਜ਼ਾ ਉਹਨਾਂ ਦੇ ਮਾਪੇ ਦੇ ਰਹੇ ਹਨ ਉਸ ਲਈ ਉਹਨਾਂ ਦਾ ਕਸੂਰ ਕੀ ਸੀ।ਇਹ ਸਰਕਾਰੀ ਅੰਕੜੇ ਹਨ ਜਿਸ ਅਨੁਸਾਰ ਹਰ ਮਹੀਨੇ 2 ਨਾਬਾਲਗ ਤੇ ਸਾਲ ਵਿੱਚ 24 ਨੰਨੇ ਮੁੰਨੇ ਬੱਚਿਆਂ ਨੂੰ ਉਹਨਾਂ ਨੂੰ ਜਨਮ ਦੇਣ ਵਾਲੇ ਮਾਪੇ ਆਪਣੇ ਹੱਥੀ ਹੀ ਮੌਤ ਦੇ ਘਾਤ ਉਤਾਰ ਦਿੰਦੇ ਹਨ ।ਇਸ ਮਹਾਂ ਪਾਪ ਦਾ ਕਾਰਨ ਦਿਮਾਗੀ ਬਿਮਾਰੀਆਂ,ਪਰਿਵਾਰਕ ਕਲੇਸ਼,ਪ੍ਰੇਸ਼ਾਨੀਆਂ,ਜੀਵਨ ਸਾਥੀ ਦਾ ਵਫ਼ਾਦਾਰ ਨਾ ਹੋਣਾ ਤੇ ਛੋਟੀ ਉਮਰ ਵਿੱਚ ਬੱਚੇ ਪੈਦਾ ਹੋਣਾ ਮੰਨਿਆ ਜਾ ਰਿਹਾ ਹੈ।
ਕਲਯੁੱਗੀ ਮਾਂ ਦਾ 5 ਸਾਲਾ ਮਾਸੂਮ ਧੀ ਉੱਤੇ ਕਹਿਰ,ਚਾਕੂ ਨਾਲ ਮਾਰਕੇ ਲਾਸ਼ ਨੂੰ ਦਿੱਤਾ ਦੱਬ
June 18, 2022
3 Min Read

You may also like
dailykhabar
Topics
- Articules12
- Autos6
- Celebrities95
- COMMUNITY FOCUS7
- Deals11
- Entertainment141
- Entertainment160
- Fashion22
- Food & Drinks76
- Health347
- Home Page News6,744
- India4,063
- India Entertainment125
- India News2,746
- India Sports220
- KHABAR TE NAZAR3
- LIFE66
- Movies46
- Music81
- New Zealand Local News2,091
- NewZealand2,378
- Punjabi Articules7
- Religion877
- Sports210
- Sports209
- Technology31
- Travel54
- Uncategorized34
- World1,813
- World News1,579
- World Sports202