ਆਕਲੈਂਡ (ਬਲਜਿੰਦਰ ਸਿੰਘ)ਨਿਊਜ਼ੀਲੈਂਡ ‘ਚ ਪੈਟਰੋਲ ਦੀਆਂ ਕੀਮਤਾਂ ਲਗਾਤਾਰ ਨਵੇਂ ਪੱਧਰਾਂ ‘ਤੇ ਚੜ੍ਹ ਰਹੀਆਂ ਹਨ, ਕੀਵੀ ਵਾਹਨ ਚਾਲਕਾਂ ਨੂੰ ਪੰਪ ‘ਤੇ ਜਾਣ ਵੇਲੇ ਲਗਾਤਾਰ ਦਰਦ ਮਹਿਸੂਸ ਹੋ ਰਿਹਾ ਹੈ।ਨਿਊਜ਼ੀਲੈਂਡ ਭਰ ਦੇ ਵਾਹਨ ਚਾਲਕਾਂ ਨੇ ਪਾਇਆ ਹੈ ਕਿ ਸਰਕਾਰ ਦੇ ਈਂਧਨ ਆਬਕਾਰੀ ਟੈਕਸ ਵਿੱਚ ਕਟੌਤੀ ਦੇ ਬਾਵਜੂਦ – ਕੁਝ ਖੇਤਰਾਂ ਵਿੱਚ ਪੈਟਰੋਲ ਦੀ ਕੀਮਤ ਦੁਬਾਰਾ $ 3 ਪ੍ਰਤੀ ਲੀਟਰ ਤੋਂ ਵੱਧ ਗਈ ਹੈ।ਆਉ ਹੁਣ ਤਹਾਨੂੰ ਦੱਸਦੇ ਹਾਂ ਨਿਊਜ਼ੀਲੈਂਡ ਦੇ ਪ੍ਰਮੁੱਖ ਸ਼ਹਿਰਾਂ ਜਿਵੇਂ ਕਿ ਆਕਲੈਂਡ, ਵੈਲਿੰਗਟਨ ਅਤੇ ਕ੍ਰਾਈਸਟਚਰਚ ਦੇ ਅੰਦਰ ਤੇਲ ਭਰਨ ਲਈ ਸਭ ਤੋਂ ਸਸਤੀਆਂ ਥਾਵਾਂ ਜਿੱਥੇ ਔਸਤ ਨਾਲੋਂ ਸਸਤਾ ਪੈਟਰੋਲ ਮਿਲ ਰਿਹਾ ਹੈ।
ਆਕਲੈਂਡ ਵਿੱਚ ਸਭ ਤੋਂ ਪਹਿਲਾ ਨਾਮ ਕੋਸਟਕੋ ਵੇਸਟਗੇਟ ਹੈ, ਓਟਾਰਾ ਤੇ ਵੀਰੀ ਦੇ ਐਨ ਪੀ ਡੀ ਤੋਂ, ਨਿਊਟਨ ਸਥਿਤ ਕਾਲਟੇਕਸ,ਲਿੰਕਨ ਰੋਡ ਤੇ ਮੈਨੂਕਾਊ ਸਥਿਤ ਪੈਕ ਐਂਡ ਸੇਵ ਸੁਪਰਮਾਰਕੀਟ ਤੋਂ ਔਸਤ ਨਾਲੋਂ ਸਸਤਾ ਪੈਟਰੋਲ ਖ੍ਰੀਦਿਆ ਜਾ ਸਕਦਾ ਹੈ।
ਵੈਲਿੰਗਟਨ ਵਿੱਚ ਵੀ ਓਲਡ ਹੱਟ ਰੋਡ ਸਥਿਤ ਕਾਲਟੇਕਸ ਤੋਂ ਵੀ ਸਸਤਾ ਪੈਟਰੋਲ ਮਿਲ ਸਕਦਾ ਹੈ।
ਕ੍ਰਾਈਸਚਰਚ ਦੇ ਸਟੇਨਮੋਰ ਰੋਡ ਸਥਿਤ ਐਨ ਪੀ ਡੀ ਤੇ ਗਲ ਤੋਂ ਵੀ ਔਸਤ ਤੋਂ ਸਸਤਾ ਪੈਟਰੋਲ ਖਰੀਦਿਆ ਜਾ ਸਕਦਾ ਹੈ।