Home » ਹਮਿਲਟਨ ਨਜਦੀਕ, ਛੋਟਾ ਜਹਾਜ਼ ਹੋਇਆ ਹਾਦਸਾਗ੍ਰਸਤ,ਦੋ ਲੋਕ ਜ਼ਖਮੀ…
Home Page News New Zealand Local News NewZealand

ਹਮਿਲਟਨ ਨਜਦੀਕ, ਛੋਟਾ ਜਹਾਜ਼ ਹੋਇਆ ਹਾਦਸਾਗ੍ਰਸਤ,ਦੋ ਲੋਕ ਜ਼ਖਮੀ…

Spread the news

ਆਕਲੈਂਡ (ਬਲਜਿੰਦਰ ਸਿੰਘ)ਹਮਿਲਟਨ ਨਜ਼ਦੀਕ ਇਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ ਦੋ ਲੋਕ ਜ਼ਖਮੀ ਹੋ ਗਏ।ਟੈਂਪਲ ਵਿਊ ਦੇ ਆਸ-ਪਾਸ ਅੱਜ ਦੁਪਹਿਰ 2.40 ਵਜੇ ਐਮਰਜੈਂਸੀ ਸੇਵਾਵਾਂ ਨੂੰ ਹਾਦਸੇ ਵਾਲੀ ਥਾਂ ‘ਤੇ ਬੁਲਾਇਆ ਗਿਆ।ਸੇਂਟ ਜੌਨ ਨੇ ਰਿਪੋਰਟ ਦਿੱਤੀ ਕਿ ਇਹ “ਹਵਾਬਾਜ਼ੀ ਘਟਨਾ” ਤੋਂ ਬਾਅਦ ਐਂਬੂਲੈਂਸ ਰਾਹੀਂ ਦੋ ਲੋਕਾਂ ਨੂੰ ਵਾਈਕਾਟੋ ਹਸਪਤਾਲ ਲਜਾਇਆ ਗਿਆ ਹੈ।ਸੇਂਟ ਜੌਹਨ ਨੇ ਕਿਹਾ ਕਿ ਹਾਦਸੇ ਵਿੱਚ ਸ਼ਾਮਲ ਲੋਕਾਂ ਨੂੰ ਦਰਮਿਆਨੀ ਅਤੇ ਮਾਮੂਲੀ ਸੱਟਾਂ ਲੱਗੀਆਂ ਹਨ।ਇੱਕ ਬਿਆਨ ਵਿੱਚ, ਫਾਇਰ ਅਤੇ ਐਮਰਜੈਂਸੀ NZ ਨੇ ਕਿਹਾ ਕਿ “ਜਹਾਜ਼ ਵਿੱਚ ਕੋਈ ਅੱਗ ਲੱਗਣ ਦੀ ਘਟਨਾ ਘਟੀ ਹੈ ਜਿਸ ਤੋ ਬਾਅਦ ਵਿੱਚ ਉਹ ਕਰੈਸ਼ ਹੋ ਗਿਆ|