Home » ਆਕਲੈਂਡ ‘ਚ ਜਿਊਲਰੀ ਸਟੋਰ ਲੁੱਟਣ ਵਾਲਿਆਂ ਚੋ ਇਕ ਨੂੰ ਪੁਲਿਸ ਨੇ ਕੀਤਾ ਕਾਬੂ
Home Page News New Zealand Local News NewZealand

ਆਕਲੈਂਡ ‘ਚ ਜਿਊਲਰੀ ਸਟੋਰ ਲੁੱਟਣ ਵਾਲਿਆਂ ਚੋ ਇਕ ਨੂੰ ਪੁਲਿਸ ਨੇ ਕੀਤਾ ਕਾਬੂ

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਪਿਛਲੇ ਹਫਤੇ ਆਕਲੈਂਡ ‘ਚ ਇਕ ਗਹਿਣਿਆਂ ਦੀ ਦੁਕਾਨ ਨੂੰ ਲੁੱਟਣ ਦੇ ਇਕ ਵਿਅਕਤੀ ‘ਤੇ ਦੋਸ਼ ਲਗਾਏ ਗਏ ਹਨ ਅਤੇ ਉਸ ਤੋ ਚੋਰੀ ਦੀਆਂ ਚੀਜ਼ਾਂ ਜ਼ਬਤ ਕੀਤੀਆਂ ਗਈਆਂ ਹਨ।16 ਜੂਨ ਦੀ ਸ਼ਾਮ 4.20 ਵਜੇ ਦੇ ਆਸ-ਪਾਸ ਹਰਟਸਮੇਰ ਰੋਡ, ਟਾਕਾਪੁਨਾ ਵਿਖੇ ਮਾਈਕਲ ਹਿੱਲ ਦੇ ਅੰਦਰ ਕਈ ਸ਼ੀਸ਼ੇ ਦੇ ਡਿਸਪਲੇਅ ਨੂੰ ਤੋੜਦੇ ਹੋਏ ਦੋ ਨਕਾਬਪੋਸ਼ ਚੋਰਾਂ ਵੱਲੋ ਚੋਰੀ ਕੀਤੀ ਗਈ ਸੀ ਚੋਰੀ ਕਰਨ ਤੋ ਬਾਅਦ ਉਹ ਇੱਕ ਮਾਜ਼ਦਾ ਡੈਮਿਓ ਕਾਰ ਵਿੱਚ ਮੌਕੇ ਤੋਂ ਭੱਜ ਗਏ ਸਨ।ਇੰਸਪੈਕਟਰ ਸਟੀਫਨ ਸਾਗਰ ਨੇ ਇੱਕ ਬਿਆਨ ਵਿੱਚ ਕਿਹਾ ਕਿ ਬੁੱਧਵਾਰ ਨੂੰ ਪੱਛਮੀ ਆਕਲੈਂਡ ਦੇ ਦੋ ਪਤਿਆਂ ‘ਤੇ ਤਲਾਸ਼ੀ ਲੈਣ ਤੋਂ ਬਾਅਦ ਇੱਕ 20 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਨੂੰ ਵਾਇਟਾਕਰੇ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।