Home » ਨਿਊਜ਼ੀਲੈਂਡ ‘ਚ ਵਧਣ ਲੱਗੀ ਠੰਢ, ਤਾਪਮਾਨ ‘ਚ ਆਈ ਭਾਰੀ ਗਿਰਾਵਟ
Home Page News • New Zealand Local News • NewZealand

ਨਿਊਜ਼ੀਲੈਂਡ ‘ਚ ਵਧਣ ਲੱਗੀ ਠੰਢ, ਤਾਪਮਾਨ ‘ਚ ਆਈ ਭਾਰੀ ਗਿਰਾਵਟ

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ) ਨਿਊਜ਼ੀਲੈਡ ਵਿੱਚ ਇਸ ਵੇਲੇ ਠੰਢ ਜ਼ੋਰ ਫੜਨ ਲੱਗੀ ਹੈ ਬੀਤੀ ਰਾਤ ਦੇਸ਼ ਭਰ ‘ਚ ਤਾਪਮਾਨ ‘ਚ ਭਾਰੀ ਗਿਰਾਵਟ ਆਈ ਹੈ। ਕੈਂਟਰਬਰੀ ਖੇਤਰ ਦੇ ਇੱਕ ਛੋਟੇ ਜਿਹੇ ਕਸਬੇ ਵਿੱਚ -11C ਤਾਪਮਾਨ ਦਰਜ ਕੀਤਾ ਗਿਆ ਹੈ।ਜਿਸ ਨੂੰ ਕਿ ਸਾਲ ਦਾ ਹੁਣ ਤੱਕ ਦਾ ਸਭ ਤੋਂ ਠੰਡਾ ਤਾਪਮਾਨ ਮੰਨਿਆ ਗਿਆ ਹੈ।
ਆਕਲੈਂਡ ਦੇ ਕੁੱਝ ਹਿੱਸਿਆਂ ਵਿੱਚ ਪਾਰਾ 2C ਤੋਂ 5C ਤੱਕ ਡਿੱਗਦਾ ਦੇਖਿਆ ਗਿਆ, ਜਦਕਿ ਹੈਮਿਲਟਨ ਵਿੱਚ -1.4C ਤਾਪਮਾਨ ਰਿਕਾਰਡ ਕੀਤਾ ਗਿਆ ਹੈ। ਟੌਰੰਗਾ ਵਿੱਚ ਰਾਤ ਭਰ 4.8 ਡਿਗਰੀ ਸੈਲਸੀਅਸ ਤਾਪਮਾਨ ਸੀ, ਜਦਕਿ ਵੈਲਿੰਗਟਨ ਵਿੱਚ 8.3 ਡਿਗਰੀ ਸੈਲਸੀਅਸ ਸੀ। ਰਾਜਧਾਨੀ ਦਾ ਦਿਨ ਦਾ ਸਭ ਤੋਂ ਉੱਚਾ ਤਾਪਮਾਨ 10.2 ਸੀ। ਉੱਥੇ ਹੀ ਓਮਾਰਾਮਾ ਵਿੱਚ -11 ਡਿਗਰੀ ਸੈਲਸੀਅਸ, ਕ੍ਰਾਈਸਟਚਰਚ ਵਿੱਚ ਰਾਤ ਭਰ -3.6 ਡਿਗਰੀ ਸੈਲਸੀਅਸ ਅਤੇ ਡੁਨੇਡਿਨ ਵਿੱਚ 0.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ।ਅਤੇ ਡੁਨੇਡਿਨ ਦੇ ਹਵਾਈ ਅੱਡੇ ‘ਤੇ -6.6 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।