Home » ਪਾਪਾਟੋਏਟੋਏ ‘ਚ ਤੀਆਂ ਤੀਜ ਦੀਆਂ “ਲੇਡੀਜ਼ ਨਾਈਟ” 9 ਜੁਲਾਈ ਨੂੰ
Home Page News New Zealand Local News NewZealand

ਪਾਪਾਟੋਏਟੋਏ ‘ਚ ਤੀਆਂ ਤੀਜ ਦੀਆਂ “ਲੇਡੀਜ਼ ਨਾਈਟ” 9 ਜੁਲਾਈ ਨੂੰ

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ) ਜ਼ਿੰਦਗੀ ਦੇ ਵਿਚ ਜਿੱਥੇ ਭਾਰਤੀ ਮਹਿਲਾਵਾਂ ਦਾ ਬਹੁਤ ਸਾਰਾ ਸਮਾਂ ਕੰਮ ਕਰਦਿਆਂ ਅਤੇ ਕਬੀਲਦਾਰੀ ਨਜਿੱਠਆਂ ਦੀਆ ਨਿਕਲ ਜਾਂਦਾ ਹੈ ਉਥੇ ਕੋਈ ਚੰਗਾ ਸਬੱਬ ਬਣੇ ਤਾਂ ਸਭਿਆਚਾਰਕ ਸ਼ਾਂਮ ਦੇ ਵਿਚ ਹਿੱਸਾ ਲੈ ਕੇ ਇਸ ਰੰਗਲੀ ਦੁਨੀਆ ਦੇ ਨਾਲ ਰਲ ਮਨੋਰੰਜਨ ਦਾ ਮੌਕਾ ਵੀ ਨਹੀਂ ਗਵਾਉਣਾ ਚਾਹੀਦਾ।ਇਸੇ ਲਈ ਐਸ,ਬੀ,ਐਸ ਸਪੋਰਟਸ ਕਲੱਬ ਵੱਲੋਂ ਵੱਡਾ ਉਪਰਾਲਾ ਕਰਦੇ ਹੋਏ ਕੋਵਿਡ ਤੋ ਬਾਅਦ ਬੀਬੀਆਂ, ਭੈਣਾਂ ਲਈ 9 ਜੁਲਾਈ ਦਿਨ ਸ਼ਨਿਚਰਵਾਰ ਨੂੰ ਸਵਾਮੀ ਨਰਾਇਣ ਕੰਪਲੈਕਸ ਪਾਪਾਟੋਏਟੋਏ(ਆਕਲੈਂਡ) ਵਿਖੇ ਸਾਨਦਾਰ ਲੇਡੀਜ਼ ਨਾਈਟ ਮੇਲਾ “ਤੀਆਂ ਤੀਜ ਦੀਆ”ਦਾ ਅਯੋਜਨ ਕੀਤਾ ਜਾ ਰਿਹਾ ਹੈ।ਜਿਸ ਵਿੱਚ ਗਿੱਧਾ, ਭੰਗੜਾ, ਬਾਲੀਵੁੱਡ ਡਾਂਸ ਅਤੇ ਕਈ ਹੋਰ ਵੰਨਗੀਆਂ ਤੋ ਇਲਾਵਾ ਲਾਈਵ ਡੀਜੇ ਹੋਵੇਗਾ।ਇਹ ਕਲਚਰਲ ਨਾਈਟ ਸ਼ਾਮੀ 6:30 ਵਜੇ ਤੋਂ ਆਰੰਭ ਹੋ ਕੇ ਦੇਰ ਰਾਤ ਤੱਕ ਚੱਲੇਗੀ।ਜਿੱਥੇ ਇਸ ਕਲਚਰਲ ਨਾਈਟ ਵਿੱਚ ਕੁਝ ਵਿਸ਼ੇਸ਼ ਸਨਮਾਨ ਕੀਤੇ ਜਾ ਰਹੇ ਹਨ ਉੱਥੇ ਹੀ ਨਾਈਟ ਵਿੱਚ ਪਹੁੰਚੀਆਂ ਮਹਿਲਾਵਾਂ ਲਈ ਕਈ ਵੱਡੇ ਇਨਾਮ ਜਿਨਾਂ ਵਿੱਚ ਇੰਡੋ ਸਪਾਇਸ ਵੱਲੋਂ 2 ਜੋੜੇ ਸੋਨੇ ਦੀਆਂ ਵਾਲੀਆ,ਸ਼ਮਿੰਦਰ ਕੌਰ ਬੈਂਸ ਵੱਲੋਂ ਇੱਕ ਜੋੜਾ ਵਾਲੀਆ,ਪੰਜਾਬੀਅਤ ਵੱਲੋਂ ਗਿਫ਼ਟ ਬਾਊਚਰ,ਬਲਤੇਜ ਸਿੰਘ ਅਗਵਾਨ ਵੱਲੋਂ 100$/100$ ਡਾਲਰ ਦੇ ਗਿਫ਼ਟ ਬਾਊਚਰ ABLE Beauti ਵੱਲੋਂ ਤਿੰਨ ਗਿਫ਼ਟ ਬਾਊਚਰ ਦਿੱਤੇ ਜਾਣਗੇ।ਇਸ ਸਾਰੇ ਈਵੈਂਟ ਨੂੰ ਦੇਖ-ਰੇਖ ਕਰ ਰਹੀ ਰਾਈਟ ਆਈਡੀਆ ਪ੍ਰੋਡਕਸ਼ਨ ਦੇ ਸ਼ਰਨਦੀਪ ਸਿੰਘ ਅਤੇ ਹਰਮੀਕ ਸਿੰਘ ਦੇ ਦੱਸਣ ਮੁਤਾਬਕ ਕਿ ਇਸ ਲੇਡੀਜ਼ ਨਾਈਟ ਨੂੰ ਲੈ ਕੇ ਬੀਬੀਆਂ,ਭੈਣਾਂ ਵਿੱਚ ਵੱਡਾ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ ਉਹਨਾਂ ਦੱਸਿਆ ਕੇ ਆਕਲੈਂਡ ਤੋ ਬਾਹਰੋ ਵੀ ਉਹਨਾ ਨੂੰ ਟਿਕਟਾਂ ਸਬੰਧੀ ਫੋਨ ਆ ਰਹੇ ਹਨ ਨਾਲ ਹੀ ਉਹਨਾ ਦੱਸਿਆ ਕਿ ਆਕਲੈਂਡ ਵਿੱਚ ਟਿਕਟਾਂ ਇੰਡੋ ਸਪਾਈਸ (ਪਾਪਾਟੋਏਟੋਏ,ਮੈਨੁਰੇਵਾ) ਅਤੇ ਡੀ,ਐਚ ਸੁਪਰਮਾਰਕੀਟ ਪਾਪਾਟੋਏਟੋਏ ਤੋਂ ਪ੍ਰਾਪਤ ਕੀਤੀਆ ਜਾ ਸਕਦੀਆਂ ਹਨ।ਕਿਸੇ ਵੀ ਜਾਣਕਾਰੀ ਸਬੰਧੀ ਸ਼ਰਨਦੀਪ ਸਿੰਘ ਨਾਲ 021 029 79245 ਅਤੇ ਹਰਮੀਕ ਸਿੰਘ ਨਾਲ 021 022 07509 ਤੇ ਸੰਪਰਕ ਕੀਤਾ ਜਾ ਸਕਦਾ ਹੈ।

Daily Radio

Daily Radio

Listen Daily Radio
Close