Home » ਪੂਰਬੀ ਯੂਕ੍ਰੇਨ ਵਿਚ 2 ਪਿੰਡਾਂ ਤੇ ਰੂਸ ਨੇ ਕੀਤਾ ਕਬਜ਼ਾ…
Home Page News World World News

ਪੂਰਬੀ ਯੂਕ੍ਰੇਨ ਵਿਚ 2 ਪਿੰਡਾਂ ਤੇ ਰੂਸ ਨੇ ਕੀਤਾ ਕਬਜ਼ਾ…

Spread the news

ਰੂਸੀ ਫੌਜ ਨੇ ਪੂਰਬੀ ਯੂਕ੍ਰੇਨ ਦੇ ਖੇਤਰ ‘ਤੇ ਆਪਣੀ ਪਕੜ ਵਧਾਉਂਦੇ ਹੋਏ ਵੀਰਵਾਰ ਨੂੰ ਦੋ ਪਿੰਡਾਂ ‘ਤੇ ਕਬਜ਼ਾ ਕਰ ਲਿਆ। ਨਾਲ ਹੀ, ਰੂਸ ਇਕ ਪ੍ਰਮੁੱਖ ਰਾਜਮਰਗ ‘ਤੇ ਕਬਜ਼ਾ ਕਰ ਲੌਜਿਸਟਿਕਸ ਸਪਲਾਈ ਨੂੰ ਕੱਟਣ ਅਤੇ ਫਰੰਟਲਾਈਨ ਦੇ ਕੁਝ ਯੂਕ੍ਰੇਨੀ ਸੈਨਿਕਾਂ ਦੀ ਘੇਰਾਬੰਦੀ ਕਰਨਾ ਚਾਹੁੰਦਾ ਹੈ। ਬ੍ਰਿਟਿਸ਼ ਅਤੇ ਯੂਕ੍ਰੇਨੀ ਫੌਜ ਮੁਖੀ ਨੇ ਇਹ ਜਾਣਕਾਰੀ ਦਿੱਤੀ। ਬ੍ਰਿਟੇਨ ਦੇ ਰੱਖਿਆ ਮੰਤਰਾਲਾ ਨੇ ਕਿਹਾ ਕਿ ਯੂਕ੍ਰੇਨੀ ਸੈਨਿਕਾਂ ਨੂੰ ਲਾਈਸੀਚਾਂਸਕ ਸ਼ਹਿਰ ਨੇੜੇ ਕੁਝ ਇਲਾਕਿਆਂ ਤੋਂ ਪਿਛੇ ਹਟਾ ਲਿਆ ਗਿਆ ਹੈ ਤਾਂ ਕਿ ਘੇਰਾਬੰਦੀ ਦਾ ਖ਼ਦਸ਼ਾ ਟਾਲਿਆ ਜਾ ਸਕੇ। ਦਰਅਸਲ, ਰੂਸ ਨੇ ਉਥੇ ਸੈਨਿਕ ਭੇਜੇ ਹਨ ਜੋ ਇਲਾਕੇ ‘ਚ ਗੋਲੀਬਾਰੀ ਕਰ ਰਹੇ ਹਨ। ਇਹ ਯੂਕ੍ਰੇਨ ਵਿਰੁੱਧ ਰੂਸ ਦੇ ਯੁੱਧ ‘ਚ ਇਕ ਨਵਾਂ ਯੁੱਧ ਖੇਤਰ ਹੈ। ਯੂਕ੍ਰੇਨ ਦੀ ਥਲ ਸੈਨਾ ਦੇ ਮੁਖੀ ਨੇ ਕਿਹਾ ਕਿ ਰੂਸੀ ਫੌਜੀਆਂ ਨੇ ਲੋਸਕੁਤੀਵਕਾ ਅਤੇ ਰਾਈ-ਓਲੇਕਸਾਂਦ੍ਰੀਵਕਾ ਪਿੰਡਾਂ ‘ਤੇ ਕਬਜ਼ਾ ਕਰ ਲਿਆ ਹੈ ਅਤੇ ਉਹ ਸੀਵੇਰੋਦੋਂਤਸਕ ਦੇ ਬਾਹਰ ਸਾਰੋਟਾਈਨ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਹਫ਼ਤਿਆਂ ਤੋਂ ਰੂਸੀ ਸੈਨਿਕ ਸੀਵੇਰੋਦੋਂਤਸਕ ‘ਤੇ ਗੋਲੀਬਾਰੀ ਅਤੇ ਹਵਾਈ ਹਮਲੇ ਕਰ ਰਹੇ ਹਨ ਜੋ ਲੁਹਾਂਸਕ ਖੇਤਰ ਦਾ ਕੇਂਦਰ ਹੈ। ਯੂਕ੍ਰੇਨੀ ਸੈਨਿਕ ਅਜੋਤ ਰਸਾਇਣਿਕ ਪਲਾਂਟ ‘ਚ ਲੁੱਕੇ ਹੋਏ ਹਨ ਜਿਥੇ ਕਰੀਬ 500 ਨਾਰਗਿਕ ਸ਼ਰਨ ਲੈ ਰਹੇ ਹਨ। ਬ੍ਰਿਟਿਸ਼ ਰੱਖਿਆ ਮੰਤਰਾਲਾ ਨੇ ਵੀਰਵਾਰ ਨੂੰ ਆਪਣੇ ਖੁਫੀਆ ਮੁਲਾਂਕਣ ‘ਚ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਰੂਸੀ ਸੈਨਿਕਾਂ ਦੇ ਲਾਈਸੀਚਾਂਸਕ ਵੱਲੋਂ ਵਧਣ ਦੀ ਸੰਭਾਵਨਾ ਹੈ। ਬਿਆਨ ‘ਚ ਕਿਹਾ ਗਿਆ ਹੈ ਕਿ ਕੁਝ ਯੂਕ੍ਰੇਨੀ ਫੌਜੀ ਟੁਕੜੀਆਂ ਨੂੰ ਹਟਾ ਲਿਆ ਗਿਆ ਹੈ ਤਾਂ ਕਿ ਉਨ੍ਹਾਂ ਨੂੰ ਘੇਰਾਬੰਦੀ ਤੋਂ ਬਚਾਇਆ ਜਾ ਸਕੇ।

Daily Radio

Daily Radio

Listen Daily Radio
Close