Home » ਹੈਮਿਲਟਨ ‘ਚ ਇੱਕ ਟਰੱਕ ਨਾਲ ਟੱਕਰ ਹੋਣ ਕਾਰਨ ਸਾਈਕਲ ਸਵਾਰ ਦੀ ਹੋਈ ਮੌਤ
Home Page News New Zealand Local News NewZealand

ਹੈਮਿਲਟਨ ‘ਚ ਇੱਕ ਟਰੱਕ ਨਾਲ ਟੱਕਰ ਹੋਣ ਕਾਰਨ ਸਾਈਕਲ ਸਵਾਰ ਦੀ ਹੋਈ ਮੌਤ

Spread the news

ਆਕਲੈਂਡ (ਬਲਜਿੰਦਰ ਸਿੰਘ) ਹੈਮਿਲਟਨ ਸੈਂਟਰਲ ਵਿੱਚ ਅੱਜ ਸਵੇਰੇ ਇੱਕ ਸਾਈਕਲ ਸਵਾਰ ਦੀ ਟਰੱਕ ਦੀ ਲਪੇਟ ਵਿੱਚ ਆਉਣ ਨਾਲ ਮੌਤ ਹੋ ਗਈ। ਸਵੇਰੇ 8 ਵਜੇ ਦੇ ਆਸ-ਪਾਸ, ਐਮਰਜੈਂਸੀ ਸੇਵਾਵਾਂ ਨੇ ਸੀਡਨ ਪਾਰਕ ਦੇ ਨੇੜੇ ਟ੍ਰਿਸਟਰਾਮ ਅਤੇ ਲੰਡਨ ਸਟਰੀਟ ਇੰਟਰਸੈਕਸ਼ਨ ‘ਤੇ ਹਾਦਸੇ ਵਾਲੀ ਥਾਂ ‘ਤੇ ਬੁਲਾਇਆਂ ਗਿਆ ਸੀ। ਪੁਲਿਸ ਦੇ ਬੁਲਾਰੇ ਨੇ ਕਿਹਾ, ”ਦੁੱਖ ਦੀ ਗੱਲ ਹੈ ਕਿ ਸਾਈਕਲ ਸਵਾਰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਤਸਵੀਰਾਂ ਦਿਖਾਉਂਦੀਆਂ ਹਨ ਕਿ ਪੁਲਿਸ ਨੇ ਸੇਮਕੋ ਗਰੁੱਪ ਦੇ ਟਰੱਕ ਨੂੰ ਘੇਰਿਆ ਹੋਇਆ ਹੈ। ਨੇੜੇ ਹੀ ਇੱਕ ਨੁਕਸਾਨਿਆ ਹੋਇਆ ਸਾਈਕਲ ਵੀ ਦੇਖਿਆ ਜਾ ਸਕਦਾ ਹੈ। ਸੀਰੀਅਸ ਕਰੈਸ਼ ਯੂਨਿਟ ਕਰੈਸ਼ ਹਾਦਸੇ ਦੀ ਜਾਂਚ ਕਰ ਰਹੀ ਹੈਅਤੇ ਕਈ ਆਲੇ-ਦੁਆਲੇ ਦੀਆਂ ਸੜਕਾਂ ਨੇੜੇ ਬੰਦ ਕੀਤਾ ਗਿਆਂ ਹੈ।