ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ) ਨਿਊਜ਼ੀਲੈਂਡ ‘ਚ ਕਰੋਨਾ ਵਾਇਰਸ ਕਾਰਨ ਲੱਗੀਆ ਪਬੰਦੀਆਂ ਹਟਣ ਤੋ ਬਾਅਦ ਇਕ ਵਾਰ ਫਿਰ ਰੌਣਕਾਂ ਪਰਤ ਆਈਆਂ ਹਨ ਤੇ ਵੱਡੇ-ਵੱਡੇ ਸਮਾਗਮਾਂ ਹੋਣੇ ਸੁਰੂ ਹੋ ਗਏ ਹਨ।ਇਸੇ ਤਰਾ ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ’ ਨਿਊਜ਼ੀਲੈਂਡ ਵੱਲੋਂ ਵੀ ਵੱਖ-ਵੱਖ ਖੇਡ ਕਲੱਬਾਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਸੀਜ਼ਨ 2022 ਦੇ ਖੇਡ ਮੇਲਿਆਂ ਦਾ ਰੰਗਦਾਰ ਪੋਸਟਰ ਬੀਤੇ ਐਤਵਾਰ ਨੂੰ ਬਰੂਸ ਪੁਲਮਨ ਪਾਰਕ ਟਾਕਾਨੀਨੀ ਵਿਖੇ ਜਾਰੀ ਕੀਤਾ ਗਿਆਂ।ਇਸ ਪੋਸਟਰ ਰਲੀਜ਼ ਸਮਾਗਮ ਦੌਰਾਨ ਵੱਖ-ਵੱਖ ਖੇਡ ਕਲੱਬਾਂ ਦੇ ਨੁਮਾਇੰਦੇ ਵੱਡੀ ਗਿਣਤੀ ਵਿੱਚ ਪਹੁੰਚੇ ਹੋਏ ਸਨ।ਇਸ ਮੌਕੇ ਪ੍ਰਬੰਧਕਾ ਦੱਸਿਆ ਕਿ ਇਸ ਸੀਜ਼ਨ ਦੀ ਸ਼ੁਰੂਆਤ 2 ਅਕਤੂਬਰ ਨੂੰ ਬੇਅ ਆਫ ਪਲੈਂਟੀ ਸਪੋਰਟਸ ਕਲੱਬ ਟੌਰੰਗਾ ਵੱਲੋਂ ਹੋਵੇਗੀ ਅਤੇ ਇਸ ਤੋ ਬਾਅਦ 9 ਅਕਤੂਬਰ ਨੂੰ ਪੰਜਾਬ ਸਪੋਰਟਸ ਐਂਡ ਕਲਚਰਲ ਕਲੱਬ ਹੇਸਟਿੰਗਜ਼, 16 ਅਕਤੂਬਰ ਨੂੰ ਚੜ੍ਹਦੀ ਕਲਾ ਸਪੋਰਟਸ ਕਲੱਬ ਪਾਪਾਮੋਆ, 25 ਅਕਤੂਬਰ ਨੂੰ ਅੰਬੇਡਕਰ ਸਪੋਰਟਸ ਐਂਡ ਕਲਚਰਲ ਕਲੱਬ, 30 ਅਕਤੂਬਰ ਨੂੰ ਵਾਇਕਾਟੋ ਸ਼ਹੀਦ ਏ ਆਜ਼ਮ ਭਗਤ ਸਿੰਘ ਸਪੋਰਟਸ ਐਂਡ ਕਲਚਰਲ ਟ੍ਰਸਟ ਹਮਿਲਟਨ, 6 ਨਵੰਬਰ ਨੂੰ ਸਿੱਖ ਵੌਰੀਅਰਜ਼ ਐਂਡ ਦੋਆਬਾ ਸਪੋਰਟਸ ਕਲੱਬ ਪਾਪਾਕੁਰਾ, 13 ਨਵੰਬਰ ਨੂੰ ਯੂਥ ਕਲੱਬ ਵਾਇਕਾਟੋ ਹਮਿਲਟਨ ਅਤੇ 20 ਨਵੰਬਰ ਨੂੰ ਮਾਲਵਾ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ ਖੇਡ ਮੇਲੇ ਆਯੋਜਿਤ ਕੀਤੇ ਜਾਵੇਗਾ ਅਤੇ 26 ਤੇ 27 ਨਵੰਬਰ ਨੂੰ ਨਿਊਜ਼ੀਲੈਂਡ ਸਿੱਖ ਖੇਡਾਂ ਟਾਕਾਨੀਨੀ ਵਿਖੇ ਹੋਣਗੀਆਂ। ਇਨ੍ਹਾਂ ਖੇਡ ਮੇਲਿਆਂ ਦੇ ਵਿਚ ਕਬੱਡੀ, ਸੌਕਰ, ਵਾਲੀਵਾਲ, ਵਾਲੀਵਾਲ ਸ਼ੂਟਿੰਗ, ਬੱਚਿਆਂ ਦੀਆਂ ਖੇਡਾਂ, ਲੇਡੀਜ਼ ਮਿਊਜ਼ੀਕਲ ਚੇਅਰ ਅਤੇ ਹੋਰ ਮਨੋਰੰਜਕ ਖੇਡਾਂ ਵੀ ਹੋਣਗੀਆਂ। ਜਿੱਥੇ ਆਸਟਰੇਲੀਆ ਅਤੇ ਇੰਡੀਆ ਤੋਂ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਵੀ ਇਨ੍ਹਾਂ ਖੇਡ ਮੇਲਿਆਂ ਦੀ ਸ਼ਾਨ ਬਨਣਗੇ ਉੱਥੇ ਹੀ ਕੁਮੈਂਟੇਟੇਰ ਅਮਨ ਲੋਪੋ, ਸੁਖਰਾਜ ਰੋਡੇ ਅਤੇ ਜਸ਼ਨ ਮਹਿਤਾ ਚੌਕ ਵਾਲੇ ਕੁਮੈਂਟੇਰੀ ਰਾਹੀ ਆਪਣੇ ਬੋਲਾਂ ਦੀ ਸਾਂਝ ਪਾਉਣਗੇ
ਨਿਊਜ਼ੀਲੈਂਡ ਕਬੱਡੀ ਫੈਂਡਰੇਸ਼ਨ ਵੱਲੋਂ ਸ਼ੀਜਨ 2022 ਦੇ ਖੇਡ ਮੇਲਿਆਂ ਦਾ ਰੰਗਦਾਰ ਪੋਸਟਰ ਜਾਰੀ…
June 27, 2022
2 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News9,267
- India5,337
- India Entertainment130
- India News3,375
- India Sports228
- KHABAR TE NAZAR3
- LIFE66
- Movies48
- Music84
- New Zealand Local News3,248
- NewZealand3,575
- Punjabi Articules7
- Religion1,158
- Sports226
- Sports220
- Technology32
- Travel55
- Uncategorized63
- World2,471
- World News2,046
- World Sports213












