Home » ਪੰਜਾਬ ਬੋਰਡ ਨੇ 12ਵੀਂ ਦਾ ਨਤੀਜਾ ਐਲਾਨਿਆ, ਪਹਿਲੇ ਤਿੰਨ ਸਥਾਨਾਂ ਤੇ ਕੁੜੀਆਂ ਨੇ ਮਾਰੀ ਬਾਜ਼ੀ
Home Page News India India News

ਪੰਜਾਬ ਬੋਰਡ ਨੇ 12ਵੀਂ ਦਾ ਨਤੀਜਾ ਐਲਾਨਿਆ, ਪਹਿਲੇ ਤਿੰਨ ਸਥਾਨਾਂ ਤੇ ਕੁੜੀਆਂ ਨੇ ਮਾਰੀ ਬਾਜ਼ੀ

Spread the news

ਪੰਜਾਬ ਸਕੂਲ ਸਿੱਖਿਆ ਬੋਰਡ ਨੇ 12ਵੀਂ ਦਾ ਨਤੀਜਾ ਐਲਾਨ ਦਿੱਤਾ ਹੈ। ਇਸ ਸਾਲ ਆਰਟਸ ਗਰੁੱਪ ਦੀਆਂ ਕੁੜੀਆਂ ਨੇ ਬਾਜ਼ੀ ਮਾਰੀ ਹੈ। ਪਹਿਲੇ ਤਿੰਨ ਸਥਾਨਾਂ ’ਤੇ ਰਹਿ ਕੇ ਕੁੜੀਆਂ ਨੇ ਆਪਣਾ ਦਬਦਬਾ ਕਾਇਮ ਕੀਤਾ ਹੈ ਜਦਕਿ 302 ਵਿਦਿਆਰਥੀਆਂ ਨੇ ਮੈਰਿਟ ਸੂਚੀ ਵਿਚ ਥਾਂ ਬਣਾਈ ਹੈ।ਦੱਸ ਦੇਈਏ ਕਿ ਇਸ ਸਾਲ ਤਿੰਨ ਲੱਖ ਇਕ ਹਜ਼ਾਰ ਸੱਤ ਸੌ ਵਿਦਿਆਰਥੀਆਂ ਨੇ ਪ੍ਰੀਖਿਆ ਵਿਚ ਭਾਗ ਲਿਆ। ਇਸ ਸਾਲ ਦਾ ਨਤੀਜਾ 96.6 ਫੀਸਦੀ ਰਿਹਾ। ਜਿਸ ਵਿਚੋੋਂ 97.98 ਫੀਸਦ ਕੁੜੀਆਂ ਦਾ ਅਤੇ ਲੜਕਿਆਂ ਦਾ ਨਤੀਜਾ 96.27 ਫੀਸਦ ਰਿਹਾ।

ਇਸ ਸਾਲ 10 ਟਰਾਂਸਜ਼ੈਂਡਰ ਵਿਦਿਆਰਥੀ ਅਪੀਅਰ ਹੋਏ ਜਿਨ੍ਹਾਂ ਵਿਚੋਂ 9 ਪਾਸ ਹੋ ਗਏ।ਪਹਿਲੇ ਨੰਬਰ ’ਤੇ ਰਹਿਣ ਵਾਲੀ ਅਰਸ਼ਦੀਪ ਕੌਰ ਜੋ ਤੇਜਾ ਸਿੰਘ ਸੁੰਤਤਰ ਮੈਮੋਰੀਅਲ ਸਕੂਲ ਲੁਧਿਆਣਾ ਦੀ ਵਿਦਿਆਰਥਣ ਹੈ, ਨੇ 99.40 ਅੰਕ ਹਾਸਲ ਕੀਤੇ।

ਦੂਜੇ ਆਦਰਸ਼ਪ੍ਰੀਤ ਕੌਰ, ਮਾਨਸਾ ਅਤੇ ਤੀਜੇ ਕੁਲਵਿੰਦਰ ਕੌਰ, ਫਰੀਦਕੋਟ ਰਹੀ।