ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ) ਬੀਤੀ ਸਾਲ ਅਗਸਤ ਵਿੱਚ ਟਿਮਰੂ ‘ਚ ਵਾਪਰੇ ਭਿਆਨਕ ਹਾਦਸੇ ਵਿੱਚ ਇੱਕ 19 ਸਾਲਾ ਡਰਾਈਵਰ ਦੀ ਗਲਤ ਡਰਾਈਵਿੰਗ ਕਾਰਨ 5 ਜਾਣਿਆ ਦੀ ਮੌਤ ਹੋ ਗਈ ਸੀ, ਜਿਨ੍ਹਾਂ ਦੀ ਉਮਰ 15 ਤੋਂ 16 ਸਾਲ ਵਿਚਕਾਰ ਸੀ। ਇਹ 7 ਅਗਸਤ 2021 ਨੂੰ ਟਿਮਰੂ ਨੇੜੇ ਇੱਕ ਬਿਜਲੀ ਦੇ ਖੰਭੇ ਨਾਲ ਟਕਰਾਈ ਇਸ ਕਾਰ ਇੰਨੀ ਤੇਜ਼ ਰਫਤਾਰ ਨਾਲ ਚਲਾਈ ਜਾ ਰਹੀ ਸੀ ਕਿ ਹਾਦਸੇ ਮਗਰੋਂ ਕਾਰ ਦੇ 2 ਟੋਟੇ ਹੋ ਸਨ। 19 ਸਾਲਾ ਡਰਾਈਵਰ ਟੇਰੀਜ਼ੀ ਫਲੇਮਿੰਗ ਨੂੰ ਥੋੜੀਆਂ ਹੀ ਸੱਟਾਂ ਵੱਜੀਆਂ ਸਨ। ਪਹਿਲਾਂ ਤਾਂ ਅਦਾਲਤ ਵਿੱਚ ਟੇਰੀਜ਼ੀ ‘ਤੇ ਮੇਨਸਲੋਟਰ ਦੇ ਦੋਸ਼ ਦਾਇਰ ਕੀਤੇ ਗਏ ਸਨ, ਪਰ ਬਾਅਦ ਵਿੱਚ ਦੋਸ਼ਾਂ ਨੂੰ ਘਟਾ ਦਿੱਤਾ ਗਿਆ ਤੇ ਅਦਾਲਤ ਵਿੱਚ ਉਸਨੇ ਆਪਣੇ ਦੋਸ਼ ਵੀ ਕਬੂਲ ਲਏ, ਜਿਸ ਕਾਰਨ ਉਸਨੂੰ ਅਦਾਲਤ ਵਿੱਚ ਅੱਜ 2 ਸਾਲ 6 ਮਹੀਨੇ ਦੀ ਸਜਾ ਸੁਣਾਈ ਗਈ ਹੈ। ਜੱਜ ਨੇ ਅਦਾਲਤ ਨੂੰ ਕਿਹਾ ਕਿ ਪੀੜਤ ਪਰਿਵਾਰਾਂ ਦਾ ਘਾਟਾ ਨਾ ਪੂਰਾ ਹੋਣ ਵਾਲਾ ਹੈ ਅਤੇ ਉਨ੍ਹਾਂ ਦਾ ਦੁੱਖ ਮਾਪ ਤੋਂ ਬਾਹਰ ਹੈ।
ਜਿਨ੍ਹਾਂ ਮਾਪਿਆਂ ਦੇ ਬੱਚੇ ਇਸ ਹਾਦਸੇ ਵਿੱਚ ਮਾਰੇ ਗਏ ਸਨ, ਉਹ ਇਸ ਮੌਕੇ ਕਾਫੀ ਭਾਵੁਕ ਸਨ।