ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ) ਕਾਰਜਕਾਰੀ ਪ੍ਰਧਾਨ ਮੰਤਰੀ ਗ੍ਰਾਂਟ ਰੌਬਰਟਸਨ ਨੇ ਵੀਰਵਾਰ ਸਵੇਰੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਕੋਵਿਡ ਦੇ ਸਕਾਰਾਤਮਕ ਟੈਸਟ ਦੀ ਇੱਕ ਤਸਵੀਰ ਪੋਸਟ ਕੀਤੀ।ਦੱਸ ਦਈਏ ਕਿ ਦੇਸ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਇਸ ਟਾਇਮ ਆਪਣੇ ਯੂਰਪ ਦੇ ਦੌਰੇ ਤੇ ਹਨ। ਉਨ੍ਹਾਂ ਦੀ ਗੈਰ ਹਾਜ਼ਰੀ ਦੇ ਵਿਚ ਉਪ ਪ੍ਰਧਾਨ ਮੰਤਰੀ ਗ੍ਰਾਂਟ ਰੌਬਰਟਸਨ ਸਾਰਾ ਕਾਰਜ-ਕਾਲ ਵੇਖ ਰਹੇ ਹਨ। ਗ੍ਰਾਂਟ ਰੌਬਰਟਸਨ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਕੋਵਿਡ ਦੇ ਸਕਾਰਾਤਮਕ ਟੈਸਟ ਪੋਸਟ ਸਾਂਝੇ ਕਰਦੇ ਲਿਖਿਆ ਕਿ-
“I guess it had to happen eventually! Fairly mild symptoms, but will try to do right thing and get some rest. Still Acting PM while I am compos mentis (some would say that is questionable at best of times!) but grateful to colleagues for stepping in for House and meetings today.”