Home » ਮੈਲਬੋਰਨ ਹਾਕੀ ਕੱਪ ਦੌਰਾਨ ਸਾਬਕਾ ਪਾਕਿਸਤਾਨੀ ਹਾਕੀ ਕਪਤਾਨ ਉਲੰਪੀਅਨ ਵਸੀਮ ਅਹਿਮਦ ਦਾ ਹੋਵੇਗਾ ਵਿਸ਼ੇਸ਼ ਸਨਮਾਨ…
Home Page News India Sports Sports Sports World Sports

ਮੈਲਬੋਰਨ ਹਾਕੀ ਕੱਪ ਦੌਰਾਨ ਸਾਬਕਾ ਪਾਕਿਸਤਾਨੀ ਹਾਕੀ ਕਪਤਾਨ ਉਲੰਪੀਅਨ ਵਸੀਮ ਅਹਿਮਦ ਦਾ ਹੋਵੇਗਾ ਵਿਸ਼ੇਸ਼ ਸਨਮਾਨ…

Spread the news

ਮੈਲਬੋਰਨ 30 ਜੂਨ (ਡੇਲੀ ਖਬਰ ) ਅਸਟਰੇਲੀਆ ਦੇ ਸ਼ਹਿਰ ਮੈਲਬੋਰਨ ਦੇ ਮੈਲਬੋਰਨ ਸਪੋਰਟਸ ਸੈਂਟਰ ਪਾਰਕਵਿਲੈ ਦੇ ਐਸਟਰੋਟਰਫ ਮੈਦਾਨ ਤੇ 23 ਤੋਂ 25 ਸਤੰਬਰ ਤੱਕ ਕਰਵਾਏ ਜਾ ਰਹੇ ਪਹਿਲੇ ਕੁਇੰਟ ਅਸੈਂਸੀਅਲ ਮੈਲਬੋਰਨ ਹਾਕੀ ਕੱਪ ਦੌਰਾਨ ਪਤਿਾਕਸਾਨੀ ਹਾਕੀ ਟੀਮ ਦੇ ਸਾਬਕਾ ਕਪਤਾਨ ਉਲੰਪੀਅਨ ਵਸੀਮ ਅਹਿਮਦ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਟੂਰਨਾਮੈਂਟ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਦੀਪ ਸਿੰਘ ਅਤੇ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਲੰਪੀਅਨ ਵਸੀਮ ਅਹਿਮ ਨੇ 410 ਅੰਤਰਰਾਸ਼ਟਰੀ ਹਾਕੀ ਮੈਚ ਖੇਡੇ ਹਨ ਜੋ ਕਿ ਹੋਰ ਕਿਸੇ ਵੀ ਪਾਕਿਸਤਾਨੀ ਖਿਡਾਰੀ ਨੇ ਨਹੀਂ ਖੇਡੇ। ਉਲੰਪੀਅਨ ਵਸੀਮ ਅਹਿਮਦ ਉਲੰਪਿਕ ਖੇਡਾਂ, ਕਾਮਨਵੈਲਥ ਖੇਡਾਂ, ਏਸ਼ੀਆਈ ਖੇਡਾਂ ਵਿੱਚ ਪਾਕਿਸਤਾਨ ਦੀ ਨੁਮਾਇੰਦਗੀ ਕਰ ਚੁੱਕੇ ਹਨ। ਇਸ ਸਨਮਾਨ ਸਬੰਧੀ ਉਲੰਪੀਅਨ ਵਸੀਮ ਅਹਿਮਦ, ਜੋ ਕਿ ਇਸ ਸਮੇਂ ਮੈਲਬੋਰਨ ਵਿੱਚ ਇਕ ਕਲੱਬ ਨੂੰ ਕੋਚਿੰਗ ਦੇ ਰਹੇ ਹਨ, ਨੇ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਮੈਲਬੋਰਨ ਵਿੱਚ ਹੋਣ ਵਾਲੇ ਇਸ ਟੂਰਨਾਮੈਂਟ ਵਿੱਚ ਉਨ੍ਹਾਂ ਦਾ ਪ੍ਰਬੰਧਕ ਕਮੇਟੀ ਵਲੋਂ ਸਨਮਾਨ ਕੀਤਾ ਜਾ ਰਿਹਾ ਹੈ।