Home » ਪੰਜ ਸਾਲਾ ਬੱਚੇ ਮਾਲਾਚੀ ਸ਼ੁਬੇਜ਼ ਦੀ ਹੱਤਿਆ ਕਰਨ ਵਾਲੀ ਔਰਤ ਨੂੰ ਹੋਈ 17 ਸਾਲ ਦੀ ਕੈਦ …
Home Page News • New Zealand Local News • NewZealand

ਪੰਜ ਸਾਲਾ ਬੱਚੇ ਮਾਲਾਚੀ ਸ਼ੁਬੇਜ਼ ਦੀ ਹੱਤਿਆ ਕਰਨ ਵਾਲੀ ਔਰਤ ਨੂੰ ਹੋਈ 17 ਸਾਲ ਦੀ ਕੈਦ …

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਪੰਜ ਸਾਲਾ ਦੇ ਬੱਚੇ ਮਾਲਾਚੀ ਸ਼ੁਬੇਜ਼ ਦੀ ਹੱਤਿਆ ਮਾਮਲੇ ਲਈ ਜ਼ਿੰਮੇਵਾਰ ਇੱਕ ਔਰਤ ਨੂੰ ਘੱਟੋ-ਘੱਟ 17 ਸਾਲ ਦੀ ਕੈਦ ਦੀ ਸਜਾਂ ਸੁਣਾਈ ਗਈ ਹੈ। ਮਿਸ਼ੇਲਾ ਬੈਰੀਬਾਲ(27)ਨੂੰ ਰੋਟੋਰੂਆ ਹਾਈ ਕੋਰਟ ਵਿੱਚ ਕਤਲ ਦੇ ਦੋਸ਼ਾਂ ਤੋਂ ਇਲਾਵਾ ਮਿਸ਼ੇਲਾ ‘ਤੇ ਬੱਚੇ ਨਾਲ ਬੁਰਾ ਵਰਤਾਅ ਕਰਨ ਦੇ ਦੋਸ਼ ਵੀ ਲਾਏ ਗਏ ਸਨ।ਮਲਾਚੀ 1 ਨਵੰਬਰ ਨੂੰ ਟੀਪੁਨਾ ਦੀ ਪ੍ਰਾਪਰਟੀ ‘ਤੇ ਜਖਮੀ ਹਾਲਤ ਪਾਇਆ ਗਿਆ ਸੀ, ਜਿਸਤੋਂ ਬਾਅਦ ਉਸਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਸੀ ਤੇ ਜਿੱਥੋ ਉਸਨੁੰ ਸਟਾਰਸ਼ਿਪ ਹਸਪਤਾਲ ਆਕਲੈਂਡ ਭੇਜਿਆ ਗਿਆ, ਪਰ 12 ਨਵੰਬਰ ਨੂੰ ਉਸਦੀ ਮੌਤ ਹੋ ਗਈ।ਮਿਸ਼ੇਲਾ ਬੈਰੀਬਾਲ ਦੀ ਭੈਣ ਸ਼ੈਰਨ ਬੈਰੀਬਾਲ ਨੂੰ ਵੀ ਅਦਾਲਤ ਨੂੰ ਗੁੰਮਰਾਹ ਕਰਨ ਲਈ ਲਈ ਸਜ਼ਾ ਸੁਣਾਈ ਗਈ ਹੈ ਉਸ ਨੂੰ ਛੇ ਮਹੀਨਿਆਂ ਦੀ ਘਰ ਨਜ਼ਰਬੰਦੀ ਦੀ ਸਜ਼ਾ ਦਿੱਤੀ ਗਈ ਹੈ।