Home » ਊਧਵ ਠਾਕਰੇ ਨੇ ਦਿੱਤਾ ਸੀਐਮ ਦੇ ਅਹੁਦੇ ਤੋਂ ਅਸਤੀਫ਼ਾ…
Home Page News India India News

ਊਧਵ ਠਾਕਰੇ ਨੇ ਦਿੱਤਾ ਸੀਐਮ ਦੇ ਅਹੁਦੇ ਤੋਂ ਅਸਤੀਫ਼ਾ…

Spread the news

ਸੁਪਰੀਮ ਕੋਰਟ ਦੇ ਝਟਕੇ ਤੋਂ ਬਾਅਦ ਮਹਾਰਾਸ਼ਟਰ ਦੇ ਮੁੱਖ ਮੰਤਰੀ ਅਹੁਦੇ ਤੋਂ ਊਧਵ ਠਾਕਰੇ ਨੇ ਅਸਤੀਫ਼ਾ ਦੇ ਦਿਤਾ ਹੈ। ਉਨ੍ਹਾਂ ਨੇ ਫੇਸਬੁੱਕ ’ਤੇ ਲਾਈਵ ਹੋ ਕੇ ਆਪਣੇ ਅਸਤੀਫ਼ੇ ਦਾ ਐਲਾਨ ਕੀਤਾ ਹੈ। ਨਾਲ ਹੀ ਠਾਕਰੇ ਨੇ ਸਾਫ ਕੀਤਾ ਹੈ ਕਿ ਮੇਰੇ ਕੋਲ ਜੋ ਸ਼ਿਵਸੈਨਾ ਹੈ, ਉਹ ਕੋਈ ਖੋਹ ਨਹੀਂ ਸਕਦਾ।ਮੈਂ ਵਿਧਾਨ ਪ੍ਰੀਸ਼ਦ ਅਹੁਦੇ ਤੋਂ ਵੀ ਅਸਤੀਫ਼ਾ ਦੇ ਰਿਹਾ ਹਾਂ। ਉਨ੍ਹਾਂ ਨੇ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਸੂਬੇ ਦੀ ਜਨਤਾ ਨੂੰ ਸੰਬੋਧਿਤ ਕਰਦੇ ਹੋਏ ਆਪਣੇ ਕਾਰਜਕਾਲ ਦੌਰਾਨ ਲਏ ਗਏ ਫ਼ੈਸਲਿਆਂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਸਾਡੇ ਚੰਗੇ ਕੰਮਾਂ ਨੂੰ ਨਜ਼ਰ ਲੱਗੀ ਹੈ। ਅਸੀਂ ਸ਼ਹਿਰਾਂ ਦਾ ਨਾਂ ਬਦਲਣ ਦਾ ਫ਼ੈਸਲਾ ਲਿਆ।ਊਧਵ ਠਾਕਰੇ ਨੇ ਇਸ ਦੌਰਾਨ ਸੋਨੀਆ ਗਾਂਧੀ ਅਤੇ ਸ਼ਰਦ ਪਵਾਰ ਦੀ ਤਾਰੀਫ਼ ਕੀਤੀ। ਊਧਵ ਠਾਕਰੇ ਨੇ ਕਿਹਾ ਕਿ ਨਿਆਂ ਦੇ ਦੇਵਤੇ ਨੇ ਫ਼ੈਸਲਾ ਕੀਤਾ ਹੈ ਕਿ ਫ਼ਲੋਰ ਟੈਸਟ ਲਈ ਕਿਹਾ ਹੈ। ਰਾਜਪਾਲ ਦਾ ਵੀ ਧੰਨਵਾਦ। ਉਨ੍ਹਾਂ ਕਿਹਾ ਕਿ ਲੋਕਤੰਤਰ ਦਾ ਪਾਲਣਾ ਹੋਣਾ ਚਾਹੀਦਾ ਅਤੇ ਅਸੀਂ ਉਸ ਦਾ ਪਾਲਣ ਕਰਾਂਗੇ। ਸ਼ਿਵਸੈਨਾ ਮੁਖੀ ਨੇ ਬਾਗੀਆਂ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਤੁਹਾਡੇ ਸਾਹਮਣੇ ਆ ਕੇ ਗੱਲ ਕਰਨੀ ਸੀ। ਸੂਰਤ ਅਤੇ ਗੁਹਾਟੀ ਜਾ ਕੇ ਨਹੀਂ। ਜਿਸ ਨੂੰ ਸਾਰਾ ਕੁਝ ਦਿਤਾ ਉਹ ਨਾਰਾਜ਼ ਹੈ।