ਅੰਮ੍ਰਿਤਸਰ ਜ਼ਿਲ੍ਹੇ ਦਾ ਫੋਕਲ ਪੁਆਇਂਟ ਅਤੇ ਇਸ ਦੇ ਆਸ-ਪਾਸ ਦਾ ਇਲਾਕਾ ਵੀਰਵਾਰ ਸਵੇਰੇ ਹੋਏ ਧਮਾਕਿਆਂ ਨਾਲ ਕੰਬ ਉਠਿਆ।
ਇਹ ਧਮਾਕਾ ਬ੍ਰਾਈਟ ਇੰਟਰਪ੍ਰਾਈਜਿਜ਼ ਪੇਂਟ ਫੈਕਟਰੀ ‘ਚ ਹੋਇਆ। ਦਰਅਸਲ ਪੇਂਟ ਫੈਕਟਰੀ ‘ਚ ਅੱਗ ਲੱਗ ਗਈ ਸੀ, ਜਿਸ ਕਰਕੇ ਫੈਕਟਰੀ ਦੇ ਅੰਦਰ ਪਏ ਕੈਮੀਕਲ ਦੇ ਡਰੰਮ ਫਟ ਗਏ ਸਨ। ਫਾਇਰ ਬ੍ਰਿਗੇਡ ਅਤੇ ਢਾਬ ਵਸਤੀਰਾਮ ਸੇਵਾ ਸੁਸਾਇਟੀ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ ਹਨ ਅਤੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਫੋਕਲ ਪੁਆਇੰਟ ਸਥਿਤ ਫੈਕਟਰੀ ਵਿੱਚ ਸੌਂ ਰਹੇ ਸੁਬੋਧ ਕੁਮਾਰ ਨੇ ਦੱਸਿਆ ਕਿ ਸਵੇਰੇ ਕਰੀਬ 5 ਵਜੇ ਉਸ ਨੇ ਧਮਾਕਿਆਂ ਦੀ ਆਵਾਜ਼ ਸੁਣੀ। ਜਦੋਂ ਮੈਂ ਬਾਹਰ ਆ ਕੇ ਦੇਖਿਆ ਤਾਂ ਪੇਂਟ ਫੈਕਟਰੀ ਨੂੰ ਭਿਆਨਕ ਅੱਗ ਲੱਗੀ ਹੋਈ ਸੀ। ਕਰੀਬ 4 ਤੋਂ 5 ਧਮਾਕੇ ਇੱਕੋ ਵੇਲੇ ਹੋਏ। ਧਮਾਕੇ ਇੰਨੇ ਜ਼ਬਰਦਸਤ ਸਨ ਕਿ ਉਸ ਦੀ ਇਮਾਰਤ ਵਿਚ ਵੀ ਝਟਕੇ ਮਹਿਸੂਸ ਕੀਤੇ ਗਏ। ਇਸ ਤੋਂ ਤੁਰੰਤ ਬਾਅਦ ਉਸ ਨੇ ਬ੍ਰਾਈਟ ਇੰਟਰਪ੍ਰਾਈਜਿਜ਼ ਦੇ ਮਾਲਕ ਨੂੰ ਸੂਚਨਾ ਦਿੱਤੀ। ਇਸ ਦੇ ਨਾਲ ਹੀ ਉਸ ਨੇ ਫਾਇਰ ਬ੍ਰਿਗੇਡ ਦੇ ਨੰਬਰ ‘ਤੇ ਵੀ ਕਾਲ ਕੀਤੀ।