ਆਕਲੈਂਡ(ਬਲਜਿੰਦਰ ਸਿੰਘ )ਪਾਪਕੁਰਾ ਇੱਕ ਘਰ ਵਿੱਚ ਗੁਆਂਢੀ ਦੀ ਮਦਦ ਨਾਲ ਘਰ ਵਿੱਚ ਚੋਰੀ ਹੋਣ ਤੋ ਬਚਾਅ ਹੋ ਗਿਆ।ਸੋਮਵਾਰ ਸ਼ਾਮ 4 ਵਜੇ ਦੇ ਕਰੀਬ ਪਾਪਾਕੁਰਾ ਨਿਵਾਸੀ ਇੱਕ ਵਿਅਕਤੀ ਨੇ ਆਪਣੇ ਗੁਆਂਢੀ ਦੇ ਘਰ ਦੇ ਦਰਵਾਜ਼ੇ ‘ਤੇ ਸ਼ੱਕੀ ਗਤੀਵਿਧੀ ਦੇਖੀ ਤੇ ਉਸ ਨੇ ਇਸ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ ਅਤੇ ਕੁਝ ਦੇਰ ਬਾਅਦ ਪੁਲਿਸ ਮੌਕੇ ‘ਤੇ ਪਹੁੰਚ ਗਈ। ਦੋ ਆਦਮੀ, 36 ਅਤੇ 53 ਸਾਲ ਦੀ ਉਮਰ ਦੇ, ਪਤੇ ‘ਤੇ ਮੌਜੂਦ ਸਨ ਅਤੇ ਜਿਨਾਂ ‘ਤੇ ਚੋਰੀ ਦਾ ਦੋਸ਼ ਲਗਾਏ ਗਏ ਹਨ।ਪੁਲਿਸ ਨੇ ਜਨਤਾਂ ਨੂੰ ਅਪੀਲ ਕੀਤੀ ਹੈ ਕਿ ਯਾਦ ਰੱਖੋ ਜੇਕਰ ਤੁਸੀਂ ਵੀ ਕੁੱਝ ਇਸ ਤਰਾ ਦਾ ਦੇਖਦੇ ਹੋ, ਤਾਂ ਤੁਸੀਂ ਸਾਨੂੰ ਤੁਰੰਤ 111 ‘ਤੇ ਕਾਲ ਕਰ ਸਕਦੇ ਹੋ।
