ਆਕਲੈਂਡ(ਬਲਜਿੰਦਰ ਸਿੰਘ ) ਪੁਲਿਸ ਨੂੰ ਅੱਜ ਸਵੇਰੇ ਰੇਮੁਏਰਾ ਵਿੱਚ ਗੱਡੀ ਵਿੱਚੋਂ ਇੱਕ ਲਾਸ਼ ਮਿਲੀ ਹੈ ਇੱਕ ਬਿਆਨ ਵਿੱਚ, ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਅੱਜ ਸਵੇਰੇ ਸੇਂਟ ਵਿਨਸੈਂਟ ਐਵੇਨਿਊ ‘ਤੇ ਅਚਾਨਕ ਮੌਤ ਦੀ ਰਿਪੋਰਟ ਲਈ ਬੁਲਾਇਆ ਗਿਆ ਸੀ।ਇਸ ਪੜਾਅ ‘ਤੇ, ਕੋਈ ਸ਼ੱਕੀ ਹਾਲਾਤ ਨਹੀਂ ਹਨ ਤੇ ਮਾਮਲਾ ਕੋਰੋਨਰ ਨੂੰ ਭੇਜਿਆ ਜਾਵੇਗਾ।ਨਜਦੀਕੀ
ਇੱਕ ਵਸਨੀਕ ਨੇ ਮੀਡੀਆ ਨਾਲ ਗੱਲ ਕਰਦੇ ਦੱਸਿਆ ਕਿ ਉਸਨੇ ਵਾਹਨ ਨੂੰ ਹਫ਼ਤਿਆਂ ਤੋਂ ਉੱਥੇ ਖੜ੍ਹਾ ਦੇਖਿਆ ਸੀ। ਟਾਇਰਾਂ ਦੇ ਆਲੇ ਦੁਆਲੇ ਪੱਤਿਆਂ ਦੇ ਢੇਰ ਵੀ ਲੱਗੇ ਹੋਏ ਸਨ, ਜਿਸ ਤੋ ਲਗਦਾ ਹੈ ਕਿ ਵਹੀਕਲ ਕੁਝ ਸਮੇਂ ਤੋਂ ਹਿੱਲਿਆ ਨਹੀਂ ਸੀ। ਨਿਵਾਸੀ ਨੇ ਦੱਸਿਆ ਕਿ ਅੱਜ ਸਵੇਰੇ 7.30 ਵਜੇ ਤੋਂ ਕੁਝ ਦੇਰ ਬਾਅਦ ਪੁਲਿਸ ਪਹੁੰਚੀ। ਸਵੇਰੇ 10.15 ਵਜੇ ਦੇ ਕਰੀਬ ਫੁੱਟਪਾਥ ‘ਤੇ ਨਾਕਾਬੰਦੀ ਕਰ ਰਹੀ ਪੁਲਿਸ ਦੀ ਘੇਰਾਬੰਦੀ ਹਟਾ ਦਿੱਤੀ ਗਈ। ਪੁਲਿਸ ਦੇ ਬੁਲਾਰੇ ਨੇ ਕਿਹਾ ਕਿ ਇਸ ਘਟਨਾ ਬਾਰੇ ਵਧੇਰੇ ਜਾਣਕਾਰੀ ਬਾਅਦ ਵਿੱਚ ਉਪਲਬਧ ਕਰਵਾਈ ਜਾਵੇਗੀ।