Home » ਨਿਊਜੀਲੈਂਡ ‘ਚ ਖਰਾਬ ਮੌਸਮ ਦੀ ਚੇਤਾਵਨੀ ਹੋਈ ਜਾਰੀ…
Home Page News • New Zealand Local News • NewZealand

ਨਿਊਜੀਲੈਂਡ ‘ਚ ਖਰਾਬ ਮੌਸਮ ਦੀ ਚੇਤਾਵਨੀ ਹੋਈ ਜਾਰੀ…

Spread the news

ਆਕਲੈਂਡ(ਬਲਜਿੰਦਰ ਸਿੰਘ ) ਨਿਊਜੀਲੈਂਡ ‘ਚ ਆਉਦੇ ਦਿਨਾਂ ਲਈ ਭਾਰੀ ਬਾਰਿਸ਼,ਤੇਜ ਹਵਾਵਾਂ ਅਤੇ ਬਰਫਬਾਰੀ,ਦੀਆ ਚੇਤਾਵਨੀਆਂ ਮੈੱਟਸਰਵਿਸ ਵੱਲੋਂ ਜਾਰੀ ਕੀਤੀਆਂ ਗਈਆਂ ਹਨ ਅਤੇ ਨਾਲ ਹੀ ਨਿਊਜੀਲੈਂਡ ਵਾਸੀਆਂ ਨੂੰ ਖਰਾਬ ਮੌਸਮ ਨੂੰ ਧਿਆਨ ਵਿੱਚ ਰੱਖਣ ਦੀ ਗੁਜਾਰਿਸ਼ ਕੀਤੀ ਗਈ ਹੈ।ਬੇਅ ਆਫ ਪਲੈਂਟੀ ਤੇ ਗਿਸਬੋਰਨ ਲਈ 120 ਐਮ ਐਮ ਬਾਰਿਸ਼ ਤੱਕ ਦੀ ਭਵਿੱਖਬਾਣੀ ਕੀਤੀ ਗਈ ਹੈ,ਇਸ ਤੋਂ ਇਲਾਵਾ ਮਾਉਂਟ ਟਾਰਾਨਾਕੀ, ਨਾਰਥਲੈਂਡ, ਕੋਰਮੰਡਲ, ਪੈਨੀਨਸੁਲਾ, ਰੋਟੋਰੂਆ ਵੀ ਇਸ ਚੇਤਾਵਨੀ ਅਧੀਨ ਹਨ।
ਵੈਸਟਲੈਂਡ ਲਈ 230 ਐਮ ਐਮ ਤੱਕ ਬਾਰਿਸ਼ ਦੀ ਭਵਿੱਖਬਾਣੀ ਹੋਈ ਹੈ।ਕੈਂਟਰਬਰੀ ਹਾਈ ਕੰਟਰੀ ਲਈ ਭਾਰੀ ਬਰਫਬਾਰੀ ਦੀ ਗੱਲ ਆਖੀ ਜਾ ਰਹੀ ਹੈ, ਕੁਈਨਜ਼ਟਾਊਨ ਜਿਹੇ ਇਲਾਕਿਆਂ ਲਈ 10 ਤੋਂ 15 ਸੈਂਟੀਮੀਟਰ ਤੱਕ ਬਰਫਬਾਰੀ ਦੀ ਭਵਿੱਖਬਾਣੀ ਵੀ ਅਮਲ ਵਿੱਚ ਹੈ।