ਬਰਸਾਤ ਦੇ ਮੌਸਮ ‘ਚ ਸੰਕ੍ਰਮਣ ਦਾ ਖ਼ਤਰਾ ਵੱਧ ਜਾਂਦਾ ਹੈ ਕਿਉਂਕਿ ਹੁੰਮਸ ਅਤੇ ਨਮੀ ਦੇ ਇਸ ਮੌਸਮ ‘ਚ ਬੈਕਟੀਰੀਆ ਦੀ ਤਾਕਤ ਵੱਧ ਜਾਂਦੀ ਹੈ। ਇਸ ਮੌਸਮ ‘ਚ ਫੰਗਲ ਇੰਫੈਕਸ਼ਨ ਹੋਣਾ ਵੀ ਇਕ ਆਮ ਸਮੱਸਿਆ ਹੈ, ਜਿਨ੍ਹਾਂ ਲੋਕਾਂ ਨੂੰ ਜ਼ਿਆਦਾ ਪਸੀਨਾ ਆਉਂਦਾ ਹੈ, ਉਨ੍ਹਾਂ ਨੂੰ ਇਹ ਸਮੱਸਿਆ ਜ਼ਿਆਦਾ ਹੁੰਦੀ ਹੈ ਪਰ ਜੇਕਰ ਇਸ ਨੂੰ ਰੋਕਿਆ ਨਾ ਜਾਵੇ ਤਾਂ ਇਹ ਸਕਿਨ ਦੇ ਕਿਸੇ ਵੀ ਹਿੱਸੇ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਸਕਦੀ ਹੈ। ਫੰਗਲ ਇੰਫੈਕਸ਼ਨ ਕਾਰਨ ਸਕਿਨ ‘ਤੇ ਰੈੱਡਨੈੱਸ, ਰੈੱਡ ਰੈਸ਼ੇਜ, ਰੈਸ਼ੇਜ ਅਤੇ ਖਾਜ ਵਰਗੀਆਂ ਸਮੱਸਿਆਵਾਂ ਮਹਿਸੂਸ ਹੋ ਸਕਦੀਆਂ ਹਨ। ਫੰਗਲ ਇਨਫੈਕਸ਼ਨ ਦੀ ਸਮੱਸਿਆ ਨੂੰ ਦੂਰ ਕਰਨ ਲਈ ਤੁਸੀਂ ਦਹੀਂ ਦੀ ਵਰਤੋਂ ਕਰ ਸਕਦੇ ਹੋ ਕਿਉਂਕਿ ਦਹੀਂ ਫੰਗਲ ਅਤੇ ਬੈਕਟੀਰੀਅਲ ਇੰਫੈਕਸ਼ਨ ਨਾਲ ਲੜਨ ‘ਚ ਮਦਦ ਕਰਦਾ ਹੈ। ਤੁਸੀਂ ਇਸ ਨੂੰ ਕਈ ਤਰੀਕਿਆਂ ਨਾਲ ਅਪਲਾਈ ਵੀ ਕਰ ਸਕਦੇ ਹੋ, ਆਓ ਅਸੀਂ ਤੁਹਾਨੂੰ ਦੱਸਦੇ ਹਾਂ ਉਨ੍ਹਾਂ ਤਰੀਕਿਆਂ ਬਾਰੇ…
ਰੂੰ ਦੀ ਮਦਦ ਨਾਲ ਲਗਾਓ ਦਹੀਂ: ਸਰੀਰ ਦੇ ਜਿਸ ਹਿੱਸੇ ‘ਤੇ ਇੰਫੈਕਸ਼ਨ ਹੋਈ ਹੈ ਉਸ ‘ਤੇ ਰੂੰ ਦੀ ਮਦਦ ਨਾਲ ਦਹੀਂ ਲਗਾਓ ਅਤੇ ਹਲਕੇ ਹੱਥਾਂ ਨਾਲ ਮਾਲਿਸ਼ ਕਰੋ। ਇਸ ਨੂੰ ਦਿਨ ‘ਚ 2 ਤੋਂ 3 ਵਾਰ ਦੁਹਰਾਓ। ਇਸ ਨਾਲ ਜਲਦੀ ਹੀ ਰਾਹਤ ਮਿਲੇਗੀ।
ਦਹੀਂ ਨੂੰ ਤੇਲ ‘ਚ ਮਿਕਸ ਕਰਕੇ ਲਗਾਓ: ਤੁਸੀਂ ਤੇਲ ‘ਚ ਦਹੀਂ ਮਿਲਾ ਕੇ ਵੀ ਲਗਾ ਸਕਦੇ ਹੋ। ਦਹੀਂ ‘ਚ ਟੀ ਟ੍ਰੀ ਆਇਲ ਦੀਆਂ 2-3 ਬੂੰਦਾਂ ਪਾਓ ਅਤੇ ਮਿਲਾਓ। ਦਰਅਸਲ ਟੀ ਟ੍ਰੀ ਆਇਲ ‘ਚ ਪਾਏ ਜਾਣ ਵਾਲੇ ਐਂਟੀਸੈਪਟਿਕ ਗੁਣ ਇੰਫੈਕਸ਼ਨ ਨੂੰ ਦੂਰ ਕਰਨ ਦਾ ਕੰਮ ਕਰਦੇ ਹਨ। ਇਹ ਤੇਲ ਐਂਟੀ ਫੰਗਲ ਵੀ ਹੁੰਦਾ ਹੈ ਇਸ ਲਈ ਇਸ ਨੂੰ ਦਹੀਂ ‘ਚ ਮਿਲਾ ਕੇ ਇੰਫੈਕਸ਼ਨ ਵਾਲੀ ਥਾਂ ‘ਤੇ ਰਾਤ ਭਰ ਲਗਾਕੇ ਛੱਡ ਦਿਓ ਅਤੇ ਸਵੇਰੇ ਪਾਣੀ ਨਾਲ ਧੋ ਕੇ ਸੁਕਾ ਲਓ। ਦੋ-ਤਿੰਨ ਦਿਨ ਇਸ ਉਪਾਅ ਨੂੰ ਕਰੋ ਇੰਫੈਕਸ਼ਨ ਦੂਰ ਹੋ ਜਾਵੇਗੀ।
ਲਸਣ ਅਤੇ ਦਹੀਂ ਦਾ ਪੇਸਟ: ਲਸਣ ਫੰਗਲ ਇੰਫੈਕਸ਼ਨ ਨੂੰ ਵੀ ਦੂਰ ਕਰਦਾ ਹੈ। ਬਸ ਇਸ ਦੀਆਂ ਕੁਝ ਕਲੀਆਂ ਨੂੰ ਪੀਸ ਲਓ ਅਤੇ ਦਹੀਂ ‘ਚ ਮਿਕਸ ਕਰਕੇ ਪ੍ਰਭਾਵਿਤ ਥਾਂ ‘ਤੇ ਲਗਾਓ। ਤੁਸੀਂ ਇਸ ਮਿਸ਼ਰਣ ‘ਚ ਨਾਰੀਅਲ ਤੇਲ ਵੀ ਮਿਲਾ ਸਕਦੇ ਹੋ।
ਦਹੀਂ ਅਤੇ ਕਪੂਰ: ਦਹੀਂ ‘ਚ ਸਿਰਫ 5 ਗ੍ਰਾਮ ਕਪੂਰ ਮਿਲਾ ਕੇ ਇੰਫੈਕਸ਼ਨ ਵਾਲੀ ਜਗ੍ਹਾ ‘ਤੇ ਮਲਮ ਦੀ ਤਰ੍ਹਾਂ ਲਗਾਓ। ਤੁਸੀਂ ਦਹੀਂ ‘ਚ ਐਲੋਵੇਰਾ ਜੈੱਲ ਵੀ ਮਿਲਾ ਸਕਦੇ ਹੋ।
ਦਹੀਂ ਨੂੰ ਡਾਈਟ ਵਿੱਚ ਸ਼ਾਮਿਲ ਕਰੋ: ਫੰਗਲ ਇਨਫੈਕਸ਼ਨ ਦੀ ਸਮੱਸਿਆ ਨੂੰ ਦੂਰ ਕਰਨ ਲਈ ਆਪਣੀ ਡਾਈਟ ‘ਚ ਦਹੀਂ ਨੂੰ ਸ਼ਾਮਲ ਕਰੋ। ਤੁਸੀਂ ਦਹੀਂ ਨੂੰ ਸਮੂਦੀ, ਰਾਇਤਾ, ਫਲਾਂ ਜਾਂ ਸੀਡਜ਼ ਦੇ ਨਾਲ ਮਿਕਸ ਕਰਕੇ ਖਾ ਸਕਦੇ ਹੋ ਪਰ ਰਾਤ ਨੂੰ ਦਹੀਂ ਖਾਣ ਤੋਂ ਪਰਹੇਜ਼ ਕਰੋ ਕਿਉਂਕਿ ਰਾਤ ਨੂੰ ਦਹੀਂ ਖਾਣ ਨਾਲ ਗਲੇ ‘ਚ ਖਰਾਸ਼ ਹੋ ਸਕਦੀ ਹੈ।
ਇਹ ਗੱਲਾਂ ਯਾਦ ਰੱਖੋ
ਫੰਗਲ ਇੰਫੈਕਸ਼ਨ ਤੋਂ ਬਚਣ ਲਈ ਸੂਤੀ ਕੱਪੜੇ ਪਾਓ।
ਸਕਿਨ ਨੂੰ ਸਾਫ਼ ਅਤੇ ਸੁੱਕਾ ਰੱਖੋ।
ਭਰਪੂਰ ਮਾਤਰਾ ‘ਚ ਪਾਣੀ ਪੀਓ।
ਜੇਕਰ ਤੁਹਾਨੂੰ ਘਰੇਲੂ ਨੁਸਖਿਆਂ ਨਾਲ ਰਾਹਤ ਨਹੀਂ ਮਿਲਦੀ ਤਾਂ ਡਾਕਟਰ ਨਾਲ ਜ਼ਰੂਰ ਸੰਪਰਕ ਕਰੋ।