Home » ਕਨੇਡਾ ‘ਚ ਸਰੀਰਕ ਛੇੜਛਾੜ ਮਾਮਲੇ ਵਿੱਚ ਭਾਰਤੀ ਸੰਗੀਤ ਮਾਸਟਰ ਗ੍ਰਿਫਤਾਰ…
Home Page News India India News World

ਕਨੇਡਾ ‘ਚ ਸਰੀਰਕ ਛੇੜਛਾੜ ਮਾਮਲੇ ਵਿੱਚ ਭਾਰਤੀ ਸੰਗੀਤ ਮਾਸਟਰ ਗ੍ਰਿਫਤਾਰ…

Spread the news

ਬਰੈਂਪਟਨ(ਕੁਲਤਰਨ ਸਿੰਘ ਪਧਿਆਣਾ)ਪੀਲ ਰੀਜਨਲ ਪੁਲਿਸ ਵੱਲੋ ਬਰੈਂਪਟਨ ਨਾਲ ਸਬੰਧਤ 71 ਸਾਲਾਂ ਦੇ ਸੰਗੀਤ ਮਾਸਟਰ (Music School Instructor) ਰਜਿੰਦਰ ਸਿੰਘ ਰਾਜ ਨੂੰ 16 ਸਾਲਾਂ ਦੀ ਲੜਕੀ ਨਾਲ ਜਿਨਸੀ ਹਮਲੇ ਅਤੇ ਸ਼ਰੀਰਕ ਛੇੜਛਾੜ ਸਬੰਧੀ ਦੋਸ਼ ਲਗਾਏ ਗਏ ਹਨ। ਪੁਲਿਸ ਵੱਲੋ ਇਸ ਮਾਮਲੇ ਤਹਿਤ ਲੰਘੇ ਬੁਧਵਾਰ ਨੂੰ ਰਜਿੰਦਰ ਰਾਜ ਨੂੰ ਬਰੈਂਪਟਨ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਮੁਤਾਬਕ ਇੱਕ ਰਿਹਾਇਸ਼ ਵਿਖੇ ਸੰਗੀਤ ਸਿਖਾਉਣ ਵੇਲੇ ਰਜਿੰਦਰ ਰਾਜ ਵੱਲੋ ਪੀੜਤ ਨਾਲ ਜਿਨਸੀ ਹਮਲੇ ਅਤੇ ਛੇੜਛਾੜ ਨੂੰ ਅੰਜਾਮ ਦਿੱਤਾ ਗਿਆ ਹੈ। ਸੰਗੀਤ ਮਾਸਟਰ ਦੀ ਬਰੈਂਪਟਨ ਕਚਿਹਰੀ ਚ ਪੇਸ਼ੀ ਆਉਣ ਵਾਲੇ ਸਮੇਂ ਦੌਰਾਨ ਪਵੇਗੀ ।