Home » ਨੌਰਥ ਆਕਲੈਂਡ ‘ਚ ਡੇਅਰੀ ਸ਼ਾਪ ਹੋਈ ਚੋਰੀ,ਪੁਲਿਸ ਨੇ 10 ਲੋਕਾਂ ਨੂੰ ਕੀਤਾ ਗ੍ਰਿਫਤਾਰ
Home Page News • New Zealand Local News • NewZealand

ਨੌਰਥ ਆਕਲੈਂਡ ‘ਚ ਡੇਅਰੀ ਸ਼ਾਪ ਹੋਈ ਚੋਰੀ,ਪੁਲਿਸ ਨੇ 10 ਲੋਕਾਂ ਨੂੰ ਕੀਤਾ ਗ੍ਰਿਫਤਾਰ

Spread the news

ਆਕਲੈਂਡ(ਬਲਜਿੰਦਰ ਸਿੰਘ) ਪੁਲਿਸ ਨੂੰ ਬੀਤੀ ਰਾਤ 1 ਵਜੇ ਦੇ ਕਰੀਬ ਬੇਲਮੋਂਟ ਵਿੱਚ ਐਲਿਜ਼ਾਬੈਥ ਡੇਅਰੀ ਤੇ ਇੱਕ ਚੋਰੀ ਦੀ ਘਟਨਾ ਸਬੰਧੀ ਬੁਲਾਇਆ ਗਿਆ। ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ ਕਿ 10 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਚੋਰੀ ਦੀ ਜਾਇਦਾਦ ਅਤੇ ਵਾਹਨ ਬਰਾਮਦ ਕੀਤੇ ਗਏ ਹਨ।ਪੁਲਿਸ ਨੇ ਦੱਸਿਆ ਕਿ ਚੋਰਾਂ ਦੇ ਗਰੁੱਪ ਵੱਲੋਂ ਚੋਰੀ ਕਰਨ ਤੋ ਪਹਿਲਾਂ ਸਟੋਰ ਵਿੱਚ ਭੰਨਤੋੜ ਕਰਨ ਲਈ ਇੱਕ ਚੋਰੀ ਕੀਤੀ ਕਾਰ ਦੀ ਵਰਤੋਂ ਕੀਤੀ ਅਤੇ ਫਿਰ ਦੋ ਹੋਰ ਚੋਰੀ ਕੀਤੀਆਂ ਕਾਰਾਂ ਵਿੱਚ ਭੱਜ ਗਏ।ਪੁਲਿਸ ਈਗਲ ਹੈਲੀਕਾਪਟਰ ਰਾਹੀ ਗਰੁੱਪ ਦਾ ਪਿੱਛਾ ਕਰਨ ਵਿੱਚ ਕਾਮਯਾਬ ਰਿਹਾ ਜਦੋਂ ਉਹ ਆਕਲੈਂਡ ਹਾਰਬਰ ਬ੍ਰਿਜ ਦੇ ਉੱਪਰ ਦੱਖਣ ਵੱਲ ਜਾਂ ਰਹੇ ਸਨ।ਇਸ ਤੋਂ ਬਾਅਦ ਇਕ ਕਾਰ ਨੂੰ ਸੇਂਟ ਜੌਨਸ ਰੋਡ ‘ਤੇ ਰੋਕਿਆ ਗਿਆ ਅਤੇ ਪੰਜ ਲੋਕਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ।
ਦੂਜੀ ਕਾਰ ਵੈਸਟਫੀਲਡ ਮੈਨੂਕਾਉ ਦੇ ਨੇੜੇ ਰੁਕੀ ਅਤੇ ਪੰਜ ਲੋਕਾਂ ਨੂੰ ਨੇੜਿਓਂ ਲੱਭ ਕੇ ਹਿਰਾਸਤ ਵਿੱਚ ਲੈ ਲਿਆ ਗਿਆ।ਪੁਲਿਸ ਨੇ ਦੱਸਿਆ ਕਿ ਛੇ ਨੌਜਵਾਨਾਂ ਨੂੰ ਯੂਥ ਏਡ ਲਈ ਰੈਫਰ ਕੀਤਾ ਗਿਆ ਹੈ ਅਤੇ ਚਾਰ ਹੋਰਾਂ ਨੂੰ ਯੁਵਾ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਹੈ।