Home » ਹੁਣ ਰੁਪਏ ‘ਚ ਵੀ ਹੋਵੇਗਾ ਅੰਤਰਰਾਸ਼ਟਰੀ ਵਪਾਰ ਸਮਝੌਤਾ, RBI ਨੇ ਲਿਆਂਦਾ ਨਵਾਂ ਸਿਸਟਮ…
Home Page News India India News

ਹੁਣ ਰੁਪਏ ‘ਚ ਵੀ ਹੋਵੇਗਾ ਅੰਤਰਰਾਸ਼ਟਰੀ ਵਪਾਰ ਸਮਝੌਤਾ, RBI ਨੇ ਲਿਆਂਦਾ ਨਵਾਂ ਸਿਸਟਮ…

Spread the news

ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਸੋਮਵਾਰ ਨੂੰ ਬੈਂਕਾਂ ਨੂੰ ਨਿਰਦੇਸ਼ ਦਿੱਤਾ ਕਿ ਉਹ ਰੁਪਏ ‘ਚ ਗਲੋਬਲ ਵਪਾਰਕ ਭਾਈਚਾਰੇ ਦੀ ਵਧਦੀ ਦਿਲਚਸਪੀ ਦੇ ਮੱਦੇਨਜ਼ਰ ਭਾਰਤੀ ਮੁਦਰਾ ‘ਚ ਆਯਾਤ ਅਤੇ ਨਿਰਯਾਤ ਲਈ ਵਾਧੂ ਪ੍ਰਬੰਧ ਕਰਨ। ਰਿਜ਼ਰਵ ਬੈਂਕ ਨੇ ਇਕ ਸਰਕੂਲਰ ‘ਚ ਕਿਹਾ ਕਿ ਇਸ ਵਿਵਸਥਾ ਨੂੰ ਲਾਗੂ ਕਰਨ ਤੋਂ ਪਹਿਲਾਂ ਬੈਂਕਾਂ ਨੂੰ ਆਪਣੇ ਵਿਦੇਸ਼ੀ ਮੁਦਰਾ ਵਿਭਾਗ ਤੋਂ ਪਹਿਲਾਂ ਤੋਂ ਮਨਜ਼ੂਰੀ ਲੈਣੀ ਹੋਵੇਗੀ। ਆਰ.ਬੀ.ਆਈ. ਨੇ ਕਿਹਾ, “ਭਾਰਤ ਤੋਂ ਨਿਰਯਾਤ ਵਧਾਉਣ ‘ਤੇ ਜ਼ੋਰ ਦੇਣ ਅਤੇ ਭਾਰਤੀ ਰੁਪਏ ਵਿੱਚ ਗਲੋਬਲ ਵਪਾਰਕ ਭਾਈਚਾਰੇ ਦੀ ਵਧਦੀ ਦਿਲਚਸਪੀ ਨੂੰ ਧਿਆਨ ‘ਚ ਰੱਖਦਿਆਂ ਵਿਸ਼ਵ ਵਪਾਰ ਨੂੰ ਵਧਾਉਣ ਲਈ ਇਹ ਫੈਸਲਾ ਕੀਤਾ ਗਿਆ ਹੈ ਕਿ ਬਿਲਿੰਗ, ਭੁਗਤਾਨ ਅਤੇ ਰੁਪਏ ਦੇ ਰੂਪ ‘ਚ ਆਯਾਤ/ਨਿਰਯਾਤ ਦੇ ਨਿਪਟਾਰੇ ਲਈ ਵਾਧੂ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ। ਸਰਕੂਲਰ ਦੇ ਅਨੁਸਾਰ, ਵਪਾਰਕ ਲੈਣ-ਦੇਣ ਦੇ ਨਿਪਟਾਰੇ ਲਈ ਸਬੰਧਿਤ ਬੈਂਕਾਂ ਨੂੰ ਪਾਰਟਨਰ ਕਾਰੋਬਾਰੀ ਦੇਸ਼ ਦੇ ਏਜੰਟ ਬੈਂਕ ਦੇ ਵਿਸ਼ੇਸ਼ ਰੁਪਏ ਵੋਸਟ੍ਰੋ ਖਾਤਿਆਂ ਦੀ ਲੋੜ ਹੋਵੇਗੀ। ਕੇਂਦਰੀ ਬੈਂਕ ਨੇ ਕਿਹਾ, “ਇਸ ਵਿਵਸਥਾ ਦੇ ਜ਼ਰੀਏ ਭਾਰਤੀ ਆਯਾਤਕਾਂ ਨੂੰ ਕਿਸੇ ਵਿਦੇਸ਼ੀ ਵਿਕਰੇਤਾ ਜਾਂ ਸਪਲਾਇਰ ਤੋਂ ਵਸਤੂਆਂ ਜਾਂ ਸੇਵਾਵਾਂ ਦੀ ਸਪਲਾਈ ਲਈ ਚਲਾਨ ਜਾਂ ਬਿੱਲ ਦੇ ਵਿਰੁੱਧ ਭਾਰਤੀ ਰੁਪਏ ਵਿੱਚ ਭੁਗਤਾਨ ਕਰਨਾ ਹੋਵੇਗਾ, ਜਿਸ ਨੂੰ ਉਸ ਦੇਸ਼ ਦੇ ਏਜੰਟ ਬੈਂਕ ਦੇ ਇਕ ਵਿਸ਼ੇਸ਼ ਵੋਸਟ੍ਰੋ ਖਾਤੇ ਵਿੱਚ ਜਮ੍ਹਾ ਕੀਤਾ ਜਾਵੇਗਾ।” ਇਸੇ ਤਰ੍ਹਾਂ ਵਿਦੇਸ਼ਾਂ ‘ਚ ਵਸਤੂਆਂ ਜਾਂ ਸੇਵਾਵਾਂ ਦੀ ਸਪਲਾਈ ਕਰਨ ਵਾਲੇ ਨਿਰਯਾਤਕਾਂ ਨੂੰ ਉਸ ਦੇਸ਼ ਵਿੱਚ ਨਿਰਧਾਰਤ ਬੈਂਕ ਦੇ ਨਿਸ਼ਚਿਤ ਵੋਸਟ੍ਰੋ ਖਾਤੇ ਵਿੱਚ ਜਮ੍ਹਾ ਰਕਮ ‘ਚੋਂ ਭਾਰਤੀ ਰੁਪਏ ਵਿੱਚ ਭੁਗਤਾਨ ਕੀਤਾ ਜਾਵੇਗਾ। ਇਸ ਵਿਵਸਥਾ ਨਾਲ ਭਾਰਤੀ ਬਰਾਮਦਕਾਰ ਵਿਦੇਸ਼ੀ ਦਰਾਮਦਕਾਰਾਂ ਤੋਂ ਰੁਪਏ ‘ਚ ਪੇਸ਼ਗੀ ਭੁਗਤਾਨ ਵੀ ਲੈ ਸਕਣਗੇ।