ਪੰਜਾਬੀ ਫ਼ਿਲਮ ਤੇ ਟੈਲੀਵਿਜ਼ਨ ਆਰਟਿਸਟ ਐਸੋਸੀਏਸ਼ਨ ਦਾ ਇੱਕ ਰੋਜ਼ਾ ਆਮ ਇਜਲਾਸ ਰਤਨ ਕਾਲਜ ਸੋਹਾਣਾ ਵਿਖੇ ਕਰਵਾਇਆ ਗਿਆ ਜਿਸ ਵਿੱਚ ਪੰਜਾਬੀ ਫ਼ਿਲਮ ਜਗਤ ਨਾਲ ਜੁੜਿਆਂ ਵੱਡੀ ਗਿਣਤੀ ਹਸਤੀਆਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਸੰਸਥਾ ਨਾਲ ਜੁੜੇ ਕਲਾਕਾਰਾਂ ਤੋ ਇਲਾਵਾ ਵੱਡੀ ਗਿਣਤੀ ਨਵੇਂ ਕਲਾਕਾਰ ਵੀ ਸ਼ਾਮਲ ਹੋਏ ।ਇਜਲਾਸ ਦੇ ਪਹਿਲੇ ਸੈਸ਼ਨ ਦੌਰਾਨ ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਬੀਤੇ ਦਿਨੀਂ ਕਲਾ ਖ਼ੇਤਰ ਨਾਲ ਜੁੜਿਆਂ ਵੱਖ-ਵੱਖ ਹਸਤੀਆਂ ਦੀ ਮੌਤ ਤੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਮੋਨ ਰੱਖ ਕੇ ਕਲਾਕਾਰ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਤੇ ਕਮੇਡੀਅਨ ਸੁਰਿੰਦਰ ਸ਼ਰਮਾ ਆਦਿ ਹਸਤੀਆਂ ਦੀ ਬੇਵਕਤੀ ਮੌਤ ਤੇ ਸ਼ਰਧਾਂਜਲੀ ਭੇਂਟ ਕੀਤੀ ਗਈ ਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਸੰਸਥਾਂ ਦੇ ਜਨਰਲ ਸਕੱਤਰ ਮਲਕੀਤ ਰੌਣੀ ਨੇ ਕਿਹਾ ਕਿ ਅੱਜ ਦਾ ਇਹ ਪ੍ਰੋਗਰਾਮ ਆਉਣ ਵਾਲੇ ਸਮੇਂ ਦੀਆਂ ਚੁਣੋਤੀਆਂ ਨਾਲ਼ ਕਿਵੇ ਨਜਿੱਠਿਆ ਜਾਵੇ ਅਤੇ ਸੰਸਥਾਂ ਨੂੰ ਹੋਰ ਮਜ਼ਬੂਤ ਕਰਨ ਅਤੇ ਦੇਸ਼ ਵਿਦੇਸ਼ਾਂ ਤੱਕ ਆਪਣੀ ਧਾਕ ਜਮਾਉਣ ਵਾਲੇ ਕਲਾਕਾਰ ਸਿੱਧੂਮੂਸੇ ਵਾਲਾ ਦੇ ਪਰਿਵਾਰ ਨੂੰ ਜਲਦੀ ਤੋਂ ਜਲਦੀ ਉਸ ਦੇ ਕਾਤਲਾਂ ਖਿਲਾਫ਼ ਕਾਰਵਾਈ ਕਰਵਾਉਣ ਲਈ ਪੰਜਾਬ ਸਰਕਾਰ ਨੂੰ ਕਲਾਕਾਰਾਂ ਦੇ ਦਸਤਖਤਾਂ ਰਾਹੀ ਇੱਕ ਲਿਖਤੀ ਮੰਗ ਪੱਤਰ ਦੇ ਕੇ ਗਿਰਫ਼ਤਾਰ ਕਰਵਾਉਣ ਲਈ ਮਿਲਿਆ ਜਾਵੇਗਾ। ਇਸ ਮੌਕੇ ਮਲਕੀਤ ਰੌਣੀ ਨੇ ਬੋਲਦਿਆਂ ਕਿਹਾ ਕਿ ਸਾਰਾ ਕਲਾਕਾਰ ਭਾਈਚਾਰੇ ਸਿੱਧੂ ਦੇ ਪਰਿਵਾਰ ਨਾਲ ਖੜਿਆ ਹੈ ਤੇ ਸੰਸਥਾਂ ਇਸ ਤੋਂ ਪਹਿਲਾਂ ਵੀ ਇਸ ਮਸਲੇ ਤੇ ਪੰਜਾਬ ਸਰਕਾਰ ਨੂੰ ਮਿਲ ਵੀ ਚੁੱਕੀ ਹੈ ਤੇ ਹੁਣ ਦੁਬਾਰਾ ਫ਼ਿਰ ਕਾਤਲਾਂ ਨੂੰ ਗਿਰਫ਼ਤਾਰ ਕਰਨ ਅਤੇ ਫ਼ਿਲਮ ਇੰਡਸਟਰੀ ਨੂੰ ਮਾਫ਼ੀਆ ਦੇ ਖੌਫ਼ ਵਿੱਚ ਕੱਢਣ ਲਈ ਜਲਦੀ ਮਿਲਿਆ ਜਾਵੇਗਾ ਇਸ ਮੌਕੇ ਸੰਸਥਾਂ ਦੇ ਪ੍ਰਧਾਨ ਗੁਰਪ੍ਰੀਤ ਘੁੱਗੀ ਨੇ ਹੋਇਆ ਘਟਨਾਵਾਂ ਦੇ ਗਹਿਰਾ ਦੁੱਖ ਜਤਾਇਆ ਤੇ ਕਿਹਾ ਕਿ ਪਹਿਲਾਂ ਵੀ ਕੁੱਝ ਕਲਾਕਾਰ ਤੇ ਅਜਿਹੇ ਹਮਲੇ ਹੋਏ ਸੀ ਪਰ ਉਸ ਵੇਲੇ ਫ਼ਿਲਮ ਇੰਡਸਟਰੀ ਨੇ ਕੋਈ ਗੰਭੀਰਤਾ ਨਹੀ ਦਿਖਾਈ ਜੇਕਰ ਅਸੀਂ ਪਹਿਲਾਂ ਹੀ ਕੋਈ ਠੋਸ ਕਦਮ ਚੁੱਕਿਆ ਹੁੰਦਾ ਤਾ ਅੱਜ ਸਾਨੂੰ ਸਿੱਧੂ ਮੂਸੇ ਵਾਲਾ ਨਾਂ ਗੁਵਾਉਣਾ ਪੈਦਾ । ਉਹਨਾਂ ਇਹ ਵੀ ਕਿਹਾ ਕਿ ਅਸੀ ਇੱਕ ਜੁੱਟ ਹੋ ਕੇ ਹੀ ਇਹ ਲੜਾਈ ਲੜ ਸਕਦੇ ਹਾਂ ਜਿਸ ਲਈ ਸਾਨੂੰ ਸਾਰਿਆਂ ਨੂੰ ਇਕੱਠੇ ਹੋਣ ਦੀ ਜ਼ਰੂਰਤ ਹੈ ਉਹਨਾਂ ਪ੍ਰੋਗਰਾਮ ਵਿੱਚ ਕਲਾਕਾਰਾਂ ਦੀ ਘੱਟ ਗਿਣਤੀ ਤੇ ਵੀ ਨਿਰਾਸ਼ਾ ਪ੍ਰਗਟ ਕੀਤਾ ਤੇ ਕਲਾਕਾਰ ਭਾਈਚਾਰੇ ਨੂੰ ਅਪੀਲ ਕੀਤੀ ਕਿ ਇਹ ਲੜਾਈ ਇਕੱਲੀਆਂ ਨਹੀਂ ਲੜੀ ਜਾਣੀ ਇਸ ਲਈ ਸਾਨੂੰ ਸਾਰਿਆਂ ਨੂੰ ਇਕੱਠੇ ਹੋਣ ਦੀ ਰੂਰਤ ਹੈ ਬੁਲਾਰਿਆਂ ਵਿੱਚ ਪੱਤਰਕਾਰ ਦੀਪਕ ਚਨਾਰਥਲ ਨੇ ਵੀ ਆਪਣੇ ਡੂੰਘੇ ਵਿਚਾਰ ਰੱਖਦਿਆਂ ਪੰਜਾਬੀ ਭਾਸ਼ਾ ਨੂੰ ਬਚਾਉਣਾ ਪੰਜਾਬੀ ਫਿਲਮਾਂ/ ਨਾਟਕਾਂ ਰਾਹੀ ਸੁਨੇਹਾ ਭਰਪੂਰ ਤੇ ਉਸਾਰੂ ਸੋਚ ਅਪਣਾਉਣ ਅਤੇ ਪੰਜਾਬੀ ਫ਼ਿਲਮ ਇੰਡਸਟਰੀ ‘ਚ ਹਰ ਹਫ਼ਤੇ ਇੱਕੋ ਦਿਨ ਚ ਕਈ ਫਿਲਮਾਂ ਦਾ ਰੀਲੀਜ਼ ਹੋਣਾ ਅਸ਼ੁਭ ਮੰਨਦਿਆਂ ਇਸ ਤੇ ਠੋਸ ਕਦਮ ਚੁੱਕਣ ਦੀ ਗੁਜਾਰਿਸ਼ ਕੀਤੀ।
ਇਸ ਨੂੰ ਗੰਭੀਰਤਾ ਨਾਲ ਲੈਣ ਦੀ ਗੱਲ ਕੀਤੀ ਫ਼ਿਲਮ ਲੇਖਕ ਜੱਸ ਗਰੇਵਾਲ, ਗੁਰਪ੍ਰੀਤ ਕੌਰ ਭੰਗੂ ਤੇ ਸਵਰਾਜ ਸੰਧੂ ਆਦਿ ਨੇ ਵੀ ਆਪਣੇ ਆਪਣੇ ਵਿਚਾਰ ਸਾਂਝੇ ਕਰਦਿਆਂ ਬੁਲਾਰਿਆਂ ਦੇ ਸੁਝਾਵਾਂ ਤੇ ਸਹਿਮਤੀ ਪ੍ਰਗਟ ਕੀਤੀ ਇਜਲਾਸ ਦੇ ਦੂਜੇ ਸੈਸ਼ਨ ਵਿੱਚ ਸੰਸਥਾਂ ਦੇ ਨਵੇਂ ਆਹੁਦੇਦਾਰਾਂ ਦੀ ਚੋਣ ਕਰਨ ਤੇ ਸਾਲ 2008 ‘ਚ ਹੋਏ ਗਠਨ ਸਬੰਧੀ ਵਿਚਾਰ ਵਟਾਂਦਰਾ ਕਰਦਿਆਂ ਕਲਾਕਾਰ ਮਲਕੀਤ ਰੌਣੀ ਨੇ ਵਿਸਥਾਰ ਪੂਰਵਕ ਚਾਨਣਾ ਪਾਉਂਦਿਆਂ ਦੱਸਿਆ ਕਿ ਸੰਸਥਾਂ ਦੇ ਗਠਨ ਤੋਂ ਲੈਕੇ ਅੱਜ ਤੱਕ ਸੰਸਥਾਂ ਨੇ ਬਹੁਤ ਹੀ ਉਤਸ਼ਾਹ ਨਾਲ ਕਈ ਕੰਮ ਕੀਤੇ ਹਨ ਜਿਨ੍ਹਾਂ ਵਿੱਚ ਸਭ ਤੋਂ ਅਹਿਮ ਪੰਜਾਬੀ ਸਿਨੇਮੇ ਦੀ ਸ਼ੁਰੂਆਤ ਕਿਵੇਂ ਹੋਈ ਤੇ ਅਤੇ ਪੰਜਾਬੀ ਦੀ ਪਹਿਲੀ ਫ਼ਿਲਮ ਕਿਹੜੀ ਸੀ ਸੰਬੰਧੀ ਫ਼ਿਲਮ ਇਤਿਹਾਸਕਾਰ ਮਨਦੀਪ ਸਿੰਘ ਸਿੱਧੂ ਦੀ ਪੰਜਾਬੀ ਤੇ ਭੀਮ ਰਾਜ ਗਰਗ ਦੀ ਅੰਗਰੇਜ਼ੀ ਵਿੱਚ 1935 ਤੋ 1985 ਤੱਕ ਦੀ ਜਾਣਕਾਰੀ ਭਰਪੂਰ ਕਿਤਾਬ ਰੀਲੀਜ਼ ਕਰਨ ਦਾ ਉਪਰਾਲਾ ਕੀਤਾ ਤੇ ਕਰੋਨਾ ਕਾਲ ਵਿੱਚ ਸੰਸਥਾਂ ਦੇ ਸਾਰੇ ਕਲਾਕਾਰਾਂ ਨੇ ਬਾਹਰ ਨਿਕਲ ਕੇ ਫ਼ਿਲਮਾਂ ਨਾਲ ਜੂੜੇ ਲੋੜਵੰਦ ਪਰਿਵਾਰਾਂ ਦੀ ਆਰਥਿਕ ਸਥਿਤੀ ਨੂੰ ਵੇਖਦਿਆਂ ਦਿਨ ਰਾਤ ਮੱਦਦ ਕੀਤੀ ਅਤੇ ਪੰਜਾਬੀ ਸਕਰੀਨ ਮੈਗਜ਼ੀਨ ਦੇ ਮੁੱਖ ਸੰਪਾਦਕ ਦਲਜੀਤ ਅਰੋੜਾ ਦੀ ਜਾਣਕਾਰੀ ਭਰਪੂਰ ਵੀ ਰੀਲੀਜ਼ ਕੀਤੀ ਇਸ ਸਮੇ ਵਿੱਚ ਸੰਸਥਾਂ ਹੋਰ ਵੀ ਅਹਿਮ ਕੰਮ ਕੀਤੇ ਸਿਨੇਮੇ ਦੀ ਮਾਂ ਮੈਡਮ ਨਿਰਮਲ ਰਿਸ਼ੀ ਨੇ ਆਪਣੇ ਸੰਖੇਪ ਭਾਸ਼ਣ ਵਿੱਚ ਕਿਹਾ ਕਿ ਸਾਨੂੰ ਮਿਲ ਕੇ ਸੰਸਥਾ ਨੂੰ ਹਰ ਸੰਭਵ ਸਹਾਇਤਾ ਦਿੰਦੇ ਰਹਿਣਾ ਚਾਹੁੰਦਾ ਹੈ ਤੇ ਉਨਾਂ ਫ਼ਿਲਮ ਪ੍ਰੋਡਿਊਸਰਾਂ ਨੂੰ ਵੀ ਬੇਨਤੀ ਕੀਤੀ ਕਿ ਉਹਨਾਂ ਦਾ ਬਣਦਾ ਮੇਹਤਾਨਾ ਸਮੇਂ ਸਿਰ ਦੇ ਦਿੱਤਾ ਜਾਵੇ ਇਸੇ ਤਰ੍ਹਾਂ ਹੀ ਉੱਘੇ ਕਲਾਕਾਰ ਸਰਦਾਰ ਸੋਹੀ ਤੇ ਜਗਤਾਰ ਬੈਨੀਪਾਲ ਨੇ ਵੀ ਆਪੋ-ਆਪਣੇ ਵਿਚਾਰ ਪੇਸ਼ ਕੀਤੇ। ਸੰਸਥਾਂ ਦੇ ਪ੍ਰਧਾਨ ਗੁਰਪ੍ਰੀਤ ਘੁੱਗੀ ਨੇ ਨਵੇਂ ਮੈਂਬਰਾਂ ਦੀ ਕਮੇਟੀ ਦੀ ਅਨਾਊਂਸਮੈਂਟ ਕਰਦਿਆਂ ਸਾਰਿਆਂ ਦੀ ਸਹਿਮਤੀ ਨਾਲ਼ ਅਦਾਕਾਰ ਕਰਮਜੀਤ ਅਨਮੋਲ ਨੂੰ ਸੰਸਥਾਂ ਦਾ ਨਵਾਂ ਪ੍ਰਧਾਨ ਐਲਾਨਿਆ ਜਿਸ ਤੇ ਹਾਜ਼ਰ ਵਿਅਕਤੀਆਂ ਨੇ ਤਾੜੀਆਂ ਨਾਲ ਸਵਾਗਤ ਕੀਤਾ ਅਤੇ ਹੋਰਨਾਂ ਕਮੇਟੀ ਮੈਂਬਰਾਂ ‘ਚ ਕਮੇਟੀ ਹੈਂਡ ਗੁਰਪ੍ਰੀਤ ਘੁੱਗੀ, ਸੀਨੀਅਰ ਵਾਇਸ ਪ੍ਰਧਾਨ ਸਵਿੰਦਰ ਮਾਹਲ, ਵਾਇਸ ਪ੍ਰਧਾਨ ਦੇਵ ਖਰੋੜ, ਖਜ਼ਾਨਚੀ ਵੀ ਵੀ ਵਰਮਾ,ਸੈਕਟਰੀ ਮਲਕੀਤ ਰੌਣੀ ,ਰੁਪਿੰਦਰ ਰੂਪੀ, ਗਾਇਕ ਤਰਸੇਮ ਜੱਸੜ, ਰਣਜੀਤ ਬਾਵਾ, ਰੌਸ਼ਨ ਪ੍ਰਿੰਸ, ਬੱਬਲ ਰਾਏ, ਪ੍ਰਿੰਸ ਕੰਵਲਜੀਤ, ਰਾਜ ਧਾਲੀਵਾਲ, ਨੀਸ਼ਾ ਬਾਨੋ, ਗੁਰਪ੍ਰੀਤ ਕੌਰ ਭੰਗੂ, ਸੀਮਾਂ ਕੋਸ਼ਲ, ਪਰਮਜੀਤ ਭੰਗੂ, ਪਰਮਵੀਰ ਸਿੰਘ,ਡਾ ਰਣਜੀਤ ਸ਼ਰਮਾ,ਨਿਰਮਲ ਰਿਸ਼ੀ, ਸਰਦਾਰ ਸੋਹੀ, ਸੁਨੀਤਾ ਧੀਰ, ਜਸਵਿੰਦਰ ਭੱਲਾ,ਪੰਮੀ ਬਾਈ ਸਵੀਤਾ ਭੱਟੀ ਸਵਰਾਜ ਸੰਧੂ ਬਲਕਾਰ ਸਿੱਧੂ ਆਦਿ ਨੂੰ ਚੁਣਿਆ ਗਿਆ ਤੇ ਬਾਕੀ ਕਮੇਟੀ ਦੇ ਮੈਂਬਰ ਪਹਿਲਾਂ ਵਾਲੇ ਹੀ ਰਹਿਣਗੇ ਇਸ ਮੌਕੇ ਸਾਰੀ ਕਮੇਟੀ ਨੂੰ ਸਟੇਜ ਤੇ ਬੁਲਾਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਨਵੇ ਪ੍ਰਧਾਨ ਕਰਮਜੀਤ ਅਨਮੋਲ ਨੇ ਕਿਹਾ ਕਿ ਉਹ ਸੰਸਥਾਂ ਦਾ ਧੰਨਵਾਦ ਕਰਦੇ ਹਨ ਜਿਨ੍ਹਾਂ ਨੇ ਉਸ ਨੂੰ ਵੱਡੀ ਜਿੰਮੇਵਾਰੀ ਦਿੱਤੀ ਉਹ ਪੁਹੰਚੇ ਕਲਾਕਾਰਾਂ ਦਾ ਧੰਨਵਾਦ ਕਰਦੇ ਹਨ। ਅਤੇ ਉਹ ਸੰਸਥਾਂ ਦੀ ਮਜ਼ਬੂਤੀ ਲਈ ਸਾਰਿਆਂ ਨੂੰ ਨਾਲ਼ ਲੈ ਕੇ ਚੱਲਣਗੇ ਇਸ ਮੌਕੇ ਹਾਜ਼ਰ ਸਾਰੇ ਕਲਾਕਾਰਾਂ ਨੇ ਇੱਕ ਯਾਦਗਾਰੀ ਤਸਵੀਰ ਵੀ ਕਰਵਾਈ।