Home » ਨਹੀਂ ਰਹੇ ਬਾਲੀਵੁੱਡ ਸਿੰਗਰ ਭੁਪਿੰਦਰ ਸਿੰਘ…
Home Page News • India • India News

ਨਹੀਂ ਰਹੇ ਬਾਲੀਵੁੱਡ ਸਿੰਗਰ ਭੁਪਿੰਦਰ ਸਿੰਘ…

Spread the news

ਬਾਲੀਵੁੱਡ ਦੇ ਮਸ਼ਹੂਰ ਸਿੰਗਰ ਭੁਪਿੰਦਰ ਸਿੰਘ ਦਾ ਕੱਲ੍ਹ ਸੋਮਵਾਰ ਨੂੰ ਲੰਬੀ ਬਿਮਾਰੀ ਤੋਂ ਬਾਅਦ ਮੁੰਬਈ ਦੇ ਵਿੱਚ ਦੇਹਾਂਤ ਹੋ ਗਿਆ। ਉਹ 82 ਸਾਲ ਦੇ ਸਨ। ਭੁਪਿੰਦਰ ਸਿੰਘ ਦੀ ਪਤਨੀ ਮਿਤਾਲੀ ਮੁਤਾਬਕ ਅੱਜ ਮੰਗਲਵਾਰ ਨੂੰ ਭੁਪਿੰਦਰ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।
ਮੁੰਬਈ ਦੇ ਕ੍ਰਿਟੀਕੇਅਰ ਏਸ਼ੀਆ ਹਸਪਤਾਲ ਦੇ ਡਾਇਰੈਕਟਰ ਡਾ. ਦੀਪਕ ਨਮਜੋਸ਼ੀ ਨੇ ਇਸ ਸਬੰਧੀ ਦੱਸਿਆ ਹੈ ਕਿ, “ਭੁਪਿੰਦਰ ਸਿੰਘ ਨੂੰ 10 ਦਿਨ ਪਹਿਲਾਂ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਉਸ ਨੂੰ ਪੇਟ ਦੀ ਇਨਫੈਕਸ਼ਨ ਸੀ। ਇਸ ਦੌਰਾਨ ਉਸ ਨੂੰ ਕੋਰੋਨਾ ਵੀ ਹੋ ਗਿਆ। ਸੋਮਵਾਰ ਸਵੇਰੇ ਉਸ ਦੀ ਹਾਲਤ ਵਿਗੜ ਗਈ। ਉਸ ਨੂੰ ਵੈਂਟੀਲੇਟਰ ‘ਤੇ ਰੱਖਣਾ ਪਿਆ। ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਅਤੇ ਸ਼ਾਮ 7:45 ‘ਤੇ ਉਨ੍ਹਾਂ ਦਾ ਦਿਹਾਂਤ ਹੋ ਗਿਆ।ਭੁਪਿੰਦਰ ਸਿੰਘ ਦਾ ਜਨਮ 6 ਫਰਵਰੀ 1940 ਨੂੰ ਪੰਜਾਬ ਦੇ ਪਟਿਆਲਾ ਵਿੱਚ ਹੋਇਆ ਸੀ।