ਪਿਛਲੇ ਕੁਝ ਦਿਨਾਂ ਤੋਂ ਯੂਕੇ ਭਰ ਵਿੱਚ ਅੰਤਾਂ ਦੀ ਗਰਮੀ ਨੇ ਲੋਕਾਂ ਦਾ ਤ੍ਰਾਹ ਕੱਢਿਆ ਹੋਇਆ ਹੈ। ਸਰਕਾਰ ਵੱਲੋਂ ਲੋਕਾਂ ਨੂੰ ਆਪਣਾ ਬਚਾਅ ਕਰਨ ਦੀਆਂ ਬੇਨਤੀਆਂ ਨਿਰੰਤਰ ਕੀਤੀਆਂ ਜਾ ਰਹੀਆਂ ਹਨ। ਇਸ ਭਿਆਨਕ ਗਰਮੀ ਦੇ ਮਾਹੌਲ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਨੇ ਵੀ ਪਿਛਲੇ ਰਿਕਾਰਡ ਤੋੜ ਦਿੱਤੇ ਹਨ। ਮੰਗਲਵਾਰ ਨੂੰ ਤਾਪਮਾਨ 40° ਨੂੰ ਪਾਰ ਕਰਨਾ ਵੀ ਆਪਣੇ ਆਪ ਵਿੱਚ ਇੱਕ ਰਿਕਾਰਡ ਸੀ ਤੇ ਤਾਪਮਾਨ ਵਾਧੇ ਕਾਰਨ ਦਰਜਨ ਤੋਂ ਵਧੇਰੇ ਥਾਂਵਾਂ ‘ਤੇ ਅੱਗ ਲੱਗਣ ਦੀਆਂ ਘਟਨਾਵਾਂ ਨੇ ਲੰਡਨ ਦੇ ਸਾਹ ਸੂਤੀ ਰੱਖੇ। ਲੰਡਨ ਫਾਇਰ ਬ੍ਰਿਗੇਡ ਲਈ ਕੱਲ੍ਹ ਦਾ ਦਿਨ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਹੁਣ ਤੱਕ ਦਾ ਵਧੇਰੇ ਰੁਝੇਵੇਂ ਭਰਿਆ ਦਿਨ ਰਿਹਾ। ਇੱਕ ਦਿਨ ਵਿੱਚ ਲੰਡਨ ਫਾਇਰ ਬ੍ਰਿਗੇਡ ਨੂੰ 2600 ਐਮਰਜੈਂਸੀ ਕਾਲਾਂ ਆਈਆਂ ਸਨ। ਜਦਕਿ ਆਮ ਦਿਨਾਂ ਵਿੱਚ ਇਹ ਔਸਤ 350 ਤੱਕ ਹੁੰਦੀਆਂ ਹਨ। ਅੱਗ ਬੁਝਾਊ ਅਮਲੇ ਦੇ 16 ਕਾਮੇ ਜਖਮੀ ਵੀ ਹੋਏ, ਜਿਹਨਾਂ ‘ਚੋਂ 2 ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਇਹਨਾਂ ਅਗਜਨੀ ਦੀਆਂ ਘਟਨਾਵਾਂ ਦੌਰਾਨ 41 ਜਾਇਦਾਦਾਂ ਨੁਕਸਾਨੀਆਂ ਗਈਆਂ ਹਨ।
ਅੰਤ ਦੀ ਗਰਮੀ ਨੇ ਫਾਇਰ ਬ੍ਰਿਗੇਡ ਵਾਲਿਆਂ ਦੇ ਸੂਤੇ ਸਾਹ…
July 21, 2022
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News9,267
- India5,337
- India Entertainment130
- India News3,375
- India Sports228
- KHABAR TE NAZAR3
- LIFE66
- Movies48
- Music84
- New Zealand Local News3,248
- NewZealand3,575
- Punjabi Articules7
- Religion1,158
- Sports226
- Sports220
- Technology32
- Travel55
- Uncategorized63
- World2,471
- World News2,046
- World Sports213












