Home » ਅਮਰੀਕਾ ‘ਚ ਵਾਪਰੇ ਭਿਆਨਕ ਕਾਰ ਹਾਦਸੇ ਪੰਜਾਬੀ ਖਿਡਾਰੀ ਸਮੇਤ ਤਿੰਨ ਨੌਜਵਾਨ ਦੀ ਮੌਤ…
Home Page News • India • India News • Sports • World

ਅਮਰੀਕਾ ‘ਚ ਵਾਪਰੇ ਭਿਆਨਕ ਕਾਰ ਹਾਦਸੇ ਪੰਜਾਬੀ ਖਿਡਾਰੀ ਸਮੇਤ ਤਿੰਨ ਨੌਜਵਾਨ ਦੀ ਮੌਤ…

Spread the news

ਅਮਰੀਕਾ ਦੇ ਨਿਊਜਰਸੀ ਵਿਚ ਵਾਪਰੇ ਸੜਕ ਹਾਦਸੇ ਵਿਚ ਤਿੰਨ ਨੌਜਵਾਨ ਖਿਡਾਰੀਆਂ ਦੀ ਮੌਤ ਹੋ ਗਈ ਹੈ। ਇਨ੍ਹਾਂ ਵਿਚੋਂ ਇੱਕ ਪੁਨੀਤ ਨਿੱਝਰ ਜਲੰਧਰ ਦੇ ਪਿੰਡ ਨਿੱਝਰਾਂ ਨਾਲ ਸਬੰਧ ਰੱਖਦਾ ਸੀ। ਨੌਜਵਾਨ ਦੀ ਉਮਰ ਮਹਿਜ਼ 22 ਸਾਲ ਦੱਸੀ ਜਾ ਰਹੀ ਹੈ। ਦੱਸ ਦੇਈਏ ਕਿ ਇਹ ਤਿੰਨੇ ਨੌਜਵਾਨ ਬਾਸਕਿਟਬਾਲ ਦੇ ਖਿਡਾਰੀ ਸਨ ਅਤੇ ਨਿਊਜਰਸੀ ਇਲਾਕੇ ਵਿਚ ਟੂਰਨਾਮੈਂਟ ਖੇਡਣ ਲਈ ਜਾ ਰਹੇ ਸਨ।ਰਸਤੇ ਵਿਚ ਜਾਂਦੇ ਸਮੇਂ ਗੱਡੀ ਦੀ ਰਫ਼ਤਾਰ ਤੇਜ਼ ਹੋਣ ਕਾਰਨ ਬੇਕਾਬੂ ਹੋ ਗਈ ਅਤੇ ਇੱਕ ਦਰੱਖਤ ਨਾਲ ਜਾ ਟਕਰਾਈ। ਇਹ ਟੱਕਰ ਇੰਨੀ ਭਿਆਨਕ ਸੀ ਕਿ ਗੱਡੀ ਨੂੰ ਅੱਗ ਲੱਗ ਗਈ ਅਤੇ ਤਿੰਨੇ ਨੌਜਵਾਨ ਜਿਉਂਦੇ ਹੀ ਸੜ ਗਏ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਨਾਰਦਨ ਸਟੇਟ ਪਾਰਕਵੇਅ ਐਗਜ਼ਿਟ 30 ਦੇ ਨੇੜੇ ਵਾਪਰਿਆ। ਦੱਸ ਦੇਈਏ ਕਿ ਮ੍ਰਿਤਕ ਪੁਨੀਤ ਕਰੀਬ 6 ਫੁੱਟ ਕੱਦ ਦਾ ਮਾਲਕ ਸੀ ਅਤੇ ਉਹ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਨੌਜਵਾਨਾਂ ਪੁੱਤਰ ਦੀ ਮੌਤ ਦੀ ਖ਼ਬਰ ਸੁਨ ਕੇ ਪਰਿਵਾਰਾਂ ਅਤੇ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਸ਼ਾਅ ਗਈ ਹੈ।