Home » ਇਜ਼ਰਾਇਲੀ ਹਮਲੇ ‘ਚ ਫਲਸਤੀਨੀ ਜੇਹਾਦੀ ਗਰੁੱਪ ਦਾ ਦੂਜਾ ਵੱਡਾ ਕਮਾਂਡਰ ਵੀ ਢੇਰ, ਤਿੰਨ ਦਿਨਾਂ ਦੀ ਲੜਾਈ ‘ਚ 31 ਦੀ ਮੌਤ, 253 ਜ਼ਖਮੀ
Home Page News India World World News

ਇਜ਼ਰਾਇਲੀ ਹਮਲੇ ‘ਚ ਫਲਸਤੀਨੀ ਜੇਹਾਦੀ ਗਰੁੱਪ ਦਾ ਦੂਜਾ ਵੱਡਾ ਕਮਾਂਡਰ ਵੀ ਢੇਰ, ਤਿੰਨ ਦਿਨਾਂ ਦੀ ਲੜਾਈ ‘ਚ 31 ਦੀ ਮੌਤ, 253 ਜ਼ਖਮੀ

Spread the news

ਇਜ਼ਰਾਇਲੀ ਫੌਜਾਂ ਅਤੇ ਫਲਸਤੀਨੀ ਇਸਲਾਮਿਕ ਜੇਹਾਦੀਆਂ ਵਿਚਾਲੇ ਐਤਵਾਰ ਨੂੰ ਤੀਜੇ ਦਿਨ ਵੀ ਝੜਪਾਂ ਜਾਰੀ ਰਹੀਆਂ। ਇਸਲਾਮਿਕ ਜੇਹਾਦੀ ਸਮੂਹ ਦਾ ਦੂਜਾ ਪ੍ਰਮੁੱਖ ਕਮਾਂਡਰ ਖਾਲਿਦ ਮਨਸੂਰ ਵੀ ਸ਼ਨੀਵਾਰ ਰਾਤ ਨੂੰ ਗਾਜ਼ਾ ਪੱਟੀ ‘ਤੇ ਇਜ਼ਰਾਈਲੀ ਫੌਜ ਦੁਆਰਾ ਕੀਤੇ ਗਏ ਹਵਾਈ ਹਮਲੇ ਵਿਚ ਮਾਰਿਆ ਗਿਆ ਸੀ। ਇਸ ਤੋਂ ਇਕ ਦਿਨ ਪਹਿਲਾਂ ਇਸਲਾਮਿਕ ਜੇਹਾਦੀ ਸਮੂਹ ਦੇ ਚੋਟੀ ਦੇ ਕਮਾਂਡਰ ਤੈਸਰ ਅਲ-ਜਬਰੀ ਨੂੰ ਇਜ਼ਰਾਈਲੀ ਫੌਜ ਨੇ ਮਾਰ ਦਿੱਤਾ ਸੀ। ਇਜ਼ਰਾਇਲੀ ਫੌਜ ਅਤੇ ਇਸਲਾਮਿਕ ਜੇਹਾਦੀ ਸਮੂਹਾਂ ਵੱਲੋਂ ਇਕ-ਦੂਜੇ ‘ਤੇ ਰਾਕੇਟ ਦਾਗੇ ਜਾ ਰਹੇ ਹਨ। ਫਿਲਸਤੀਨੀ ਜੇਹਾਦੀ ਸਮੂਹ ਨੇ ਵੀ ਗਾਜ਼ਾ ਪੱਟੀ ਵਿਚ ਹਵਾਈ ਹਮਲਿਆਂ ਦੇ ਜਵਾਬ ਵਿਚ ਇਜ਼ਰਾਈਲ ਵਿਰੁੱਧ 100 ਤੋਂ ਵੱਧ ਲੰਬੀ ਦੂਰੀ ਦੇ ਰਾਕੇਟ ਦਾਗੇ। ਇਸਲਾਮਿਕ ਜੇਹਾਦ ਦੀ ਅਲ-ਕਾਇਦਾ ਬ੍ਰਿਗੇਡ ਨੇ ਐਤਵਾਰ ਨੂੰ ਪੁਸ਼ਟੀ ਕੀਤੀ ਕਿ ਇਸਲਾਮਿਕ ਜੇਹਾਦ ਦੇ ਦੱਖਣੀ ਕਮਾਂਡਰ ਖਾਲਿਦ ਮਨਸੂਰ ਅਤੇ ਉਸ ਦੇ ਦੋ ਸਾਥੀ ਦੱਖਣੀ ਗਾਜ਼ਾ ਸ਼ਹਿਰ ਰਫਾਹ ਵਿੱਚ ਮਾਰੇ ਗਏ ਹਨ। ਗਾਜ਼ਾ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਸ਼ੁੱਕਰਵਾਰ ਤੋਂ ਐਤਵਾਰ ਤੱਕ 31 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿੱਚ ਛੇ ਬੱਚੇ ਅਤੇ ਚਾਰ ਔਰਤਾਂ ਸ਼ਾਮਲ ਹਨ। ਇਸ ਤੋਂ ਇਲਾਵਾ 253 ਲੋਕ ਜ਼ਖਮੀ ਹਨ। ਇਸ ਦੇ ਨਾਲ ਹੀ ਇਜ਼ਰਾਈਲ ਦਾ ਅੰਦਾਜ਼ਾ ਹੈ ਕਿ ਉਸ ਦੇ ਹਵਾਈ ਹਮਲਿਆਂ ‘ਚ ਕਰੀਬ 15 ਅੱਤਵਾਦੀ ਮਾਰੇ ਗਏ ਹਨ। ਜ਼ਿਕਰਯੋਗ ਹੈ ਕਿ ਇਸਲਾਮਿਕ ਜੇਹਾਦੀ ਸਮੂਹ ਵੱਲੋਂ ਹਮਲੇ ਦੀ ਚਿਤਾਵਨੀ ਦੇ ਵਿਚਕਾਰ ਇਜ਼ਰਾਈਲ ਨੇ ਸ਼ੁੱਕਰਵਾਰ ਨੂੰ ਗਾਜ਼ਾ ਪੱਟੀ ‘ਚ ਹਵਾਈ ਹਮਲੇ ਕੀਤੇ। ਇਸ ਦੌਰਾਨ ਗਾਜ਼ਾ ‘ਤੇ ਸ਼ਾਸਨ ਕਰਨ ਵਾਲਾ ਹਮਾਸ ਸਮੂਹ, ਜਿਸ ਨੇ ਮਈ 2021 ਵਿਚ ਇਜ਼ਰਾਈਲ ਨਾਲ 11 ਦਿਨਾਂ ਦੀ ਲੜਾਈ ਛੇੜੀ ਸੀ, ਵਰਤਮਾਨ ਵਿਚ ਸੰਘਰਸ਼ ਤੋਂ ਦੂਰ ਹੈ। ਉਸ ਨੇ ਅਜੇ ਤੱਕ ਇਸ ‘ਤੇ ਕੋਈ ਟਿੱਪਣੀ ਨਹੀਂ ਕੀਤੀ ਹੈ।