Home » ਸੀਐਮ ਭਗਵੰਤ ਮਾਨ ਨੇ ਪੀਐਮ ਮੋਦੀ ਸਾਹਮਣੇ ਉਠਾਏ ਅਹਿਮ ਮੁੱਦੇ, ਜਲਦ ਹੱਲ ਲਈ ਕੀਤੀ ਅਪੀਲ…
Home Page News India India News

ਸੀਐਮ ਭਗਵੰਤ ਮਾਨ ਨੇ ਪੀਐਮ ਮੋਦੀ ਸਾਹਮਣੇ ਉਠਾਏ ਅਹਿਮ ਮੁੱਦੇ, ਜਲਦ ਹੱਲ ਲਈ ਕੀਤੀ ਅਪੀਲ…

Spread the news

 ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਨੀਤੀ ਆਯੋਗ ਦੀ ਮੀਟਿੰਗ ‘ਚ ਹਿੱਸਾ ਲਿਆ। ਇਸ ਮੀਟਿੰਗ ਦੀ ਅਗਵਾਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤੀ। ਇਸ ਮੀਟਿੰਗ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਗੇ ਪੰਜਾਬ ਦੇ ਕਿਸਾਨਾਂ, ਪਾਣੀਆਂ, ਪੰਜਾਬ ਯੂਨੀਵਰਸਿਟੀ, ਐਮਐਸਪੀ ਕਮੇਟੀ ‘ਚ ਪੰਜਾਬ ਦੀ ਨੁਮਾਇੰਦਗੀ ਸਮੇਤ ਕਈ ਅਹਿਮ ਮਸਲਿਆਂ ‘ਤੇ ਆਪਣੀ ਗੱਲ ਰੱਖੀ ਤੇ ਜਲਦ ਹੱਲ ਲਈ ਅਪੀਲ ਕੀਤੀ। ਆਮ ਆਦਮੀ ਪਾਰਟੀ (ਪੰਜਾਬ) ਵੱਲੋਂ ਇਸ ਦੀ ਜਾਣਕਾਰੀ ਟਵੀਟ ਕਰਕੇ ਦਿੱਤੀ ਗਈ। ਟਵੀਟ ਵਿੱਚ ਲਿਖਿਆ ਹੈ ਕਿ CM @BhagwantMann ਜੀ ਨੇ ਨੀਤੀ ਆਯੋਗ ਦੀ ਮੀਟਿੰਗ ‘ਚ ਹਿੱਸਾ ਲਿਆ।  ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਗੇ ਪੰਜਾਬ ਦੇ ਕਿਸਾਨਾਂ ਪਾਣੀਆਂ, PU, MSP ਕਮੇਟੀ ‘ਚ ਨੁਮਾਇੰਦਗੀ ਸਮੇਤ ਕਈ ਅਹਿਮ ਮਸਲਿਆਂ ‘ਤੇ ਆਪਣੀ ਗੱਲ ਰੱਖੀ ਤੇ ਜਲਦ ਹੱਲ ਲਈ ਅਪੀਲ ਕੀਤੀ। ਪਿਛਲੇ ਵਰ੍ਹਿਆਂ ਮੁਕਾਬਲੇ ਪੰਜਾਬ ਤੋਂ CM ਨੇ ਪਹਿਲੀ ਵਾਰ ਮੀਟਿੰਗ ‘ਚ ਹਿੱਸਾ ਲਿਆ। ਸੀਐੱਮ ਭਗਵੰਤ ਮਾਨ ਵੱਲੋਂ ਬੀਤੇ ਦਿਨ ਨੀਤੀ ਆਯੋਗ ਦੀਆਂ ਮੀਟਿੰਗਾਂ  ‘ਚ ਸ਼ਾਮਲ ਹੋਣ ਨੂੰ ਲੈ ਕੇ ਦਿੱਤੇ ਗਏ ਬਿਆਨ ਨੂੰ ਲੈ ਕੇ ਹੁਣ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਤੰਜ ਕਸਿਆ। ਵੜਿੰਗ ਨੇ ਕਿਹਾ ਕਿ ਸੀਐੱਮ ਸਾਹਬ ਪਹਿਲਾਂ ਆਪਣੇ ਤੱਥਾਂ ਦੀ ਜਾਂਚ ਕਰ ਲਓ। ਉਹਨਾਂ ਕਿਹਾ ਕਿ ਚੰਨੀ ਸਾਹਬ ਦੇ ਸਮੇਂ ਨੀਤੀ ਆਯੋਗ ਦੀ ਕੋਈ ਮੀਟਿੰਗ ਹੋਈ ਹੀ ਨਹੀਂ ਸੀ। ਤੁਹਾਡੇ ਅਫਸਰ ਤੁਹਾਨੂੰ ਗਲਤ ਜਾਣਕਾਰੀ ਦੇ ਰਹੇ ਹਨ ਜਿਹਨਾਂ ਲਈ ਉਹਨਾਂ ਦੀ ਖਿਚਾਈ ਹੋਣੀ ਚਾਹੀਦੀ ਹੈ। ਵੜਿੰਗ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਤੁਹਾਨੂੰ ਵਿਧਾਨ ਸਭਾ ਬਾਰੇ ਗਲਤ ਜਾਣਕਾਰੀ ਦਿੱਤੀ ਗਈ ਸੀ।