Home » ਆਕਲੈਂਡ ‘ਚ ਇਕ ਘਰ ਤੇ ਗੋਲੀਆਂ ਚੱਲਣ ਤੋਂ ਬਾਅਦ ਪੁਲਿਸ ਜਾਂਚ ਜਾਰੀ…
Home Page News New Zealand Local News NewZealand

ਆਕਲੈਂਡ ‘ਚ ਇਕ ਘਰ ਤੇ ਗੋਲੀਆਂ ਚੱਲਣ ਤੋਂ ਬਾਅਦ ਪੁਲਿਸ ਜਾਂਚ ਜਾਰੀ…

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਬੀਤੀ ਰਾਤ ਆਕਲੈਂਡ ਦੇ ਇੱਕ ਘਰ ‘ਤੇ ਗੋਲੀਬਾਰੀ ਕੀਤੇ ਜਾਣ ਦੀ ਘਟਨਾ ਤੋਂ ਬਾਅਦ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।ਪੁਲਿਸ ਨੇ ਦੱਸਿਆ ਕਿ ਐਮਰਜੈਂਸੀ ਸੇਵਾਵਾਂ ਨੂੰ ਰਾਤ 10 ਵਜੇ ਦੇ ਕਰੀਬ Oran Rd, Panmure ਵਿੱਚ ਗੋਲੀਬਾਰੀ ਦੀ ਘਟਨਾ ਸਬੰਧੀ ਬੁਲਾਇਆ ਗਿਆ ਸੀ।ਪੁਲਿਸ ਬੁਲਾਰੇ ਨੇ ਕਿਹਾ ਕਿ ਘਰ ਦੀਆ ਦੋ ਖਿੜਕੀਆਂ ਤੇ ਗੋਲੀ ਚਲਾਉਣ ਤੋ ਬਾਅਦ ਅਪਰਾਧੀ ਇੱਕ ਵਾਹਨ ਵਿੱਚ ਮੌਕੇ ਤੋਂ ਫਰਾਰ ਹੋ ਗਏ।ਉਹਨਾਂ ਕਿਹਾ ਕਿ ਇਸ ਘਟਨਾ ਵਿੱਚ ਕੋਈ ਜ਼ਖਮੀ ਨਹੀਂ ਹੋਇਆ ਅਤੇ ਅਧਿਕਾਰੀ ਮੌਕੇ ਦੀ ਜਾਂਚ ਕਰ ਰਹੇ ਹਨ।ਪੁਲਿਸ ਨੇ ਅਪੀਲ ਕੀਤੀ ਹੈ ਕਿ ਕਿਸੇ ਵੀ ਵਿਅਕਤੀ ਇਸ ਘਟਨਾ ਬਾਰੇ ਕੋਈ ਜਾਣਕਾਰੀ ਹੋਵੇ ਤਾ ਉਹ ਫਾਈਲ ਨੰਬਰ 220818/3003 ਦੇ ਹਵਾਲੇ ਨਾਲ 105 ਰਾਹੀਂ ਪੁਲਿਸ ਨਾਲ ਸੰਪਰਕ ਕਰ ਸਕਦਾ ਹੈ।